ਕਰਨ ਗਿਲਹੋਤਰਾ ਨੇ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਤੋਂ ਲਿਆ ਆਸ਼ੀਰਵਾਦ
ਫ਼ਾਜ਼ਿਲਕਾ, 29 ਅਕਤੂਬਰ (ਦਵਿੰਦਰ ਪਾਲ ਸਿੰਘ)-ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਪ੍ਰਮੁੱਖ ਪਰਮ ਸ਼ਰਧੇਯ ਹਜ਼ੂਰ ਜੀ ਮਹਾਰਾਜ ਦੇ ਅਬੋਹਰ ਆਗਮਨ ’ਤੇ ਪ੍ਰਮੁੱਖ ਸਮਾਜ ਸੇਵੀ ਕਰਨ ਗਿਲਹੋਤਰਾ ਵਲੋਂ ਉਨ੍ਹਾਂ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਦਾ ਪਾਵਨ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਮੁਲਾਕਾਤ ਦੌਰਾਨ ਸਮਾਜ ਸੇਵੀ ਕਰਨ ਗਿਲਹੋਤਰਾ ਨੇ ਮਹਾਰਾਜ ਜੀ ਨੂੰ ‘ਸ਼ਹੀਦਾਂ ਦੀ ਸਮਾਧ ਆਸਿਫ਼ਵਾਲਾ’ ਵਿਖੇ ਆਉਣ ਦਾ ਵਿਸ਼ੇਸ਼ ਸੱਦਾ ਵੀ ਦਿੱਤਾ।
ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਹਜ਼ੂਰ ਜੀ ਮਹਾਰਾਜ ਤੋਂ ਆਸ਼ੀਰਵਾਦ ਪ੍ਰਾਪਤ ਕਰਦੇ ਹੋਏ ਸਮਾਜ ਸੇਵੀ ਕਰਨ ਗਿਲਹੋਤਰਾ। ਅਜੀਤ ਤਸਵੀਰ
30-10-2026