29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕਾਸ਼ਵੀ ਕੰਬੋਜ ਨੇ ਰਾਸ਼ਟਰੀ ਤੀਰ-ਅੰਦਾਜ਼ੀ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਗਮਾ

ਫ਼ਾਜ਼ਿਲਕਾ, 28 ਅਕਤੂਬਰ (ਦਵਿੰਦਰ ਪਾਲ ਸਿੰਘ)- ਹਲਕਾ ਫ਼ਾਜ਼ਿਲਕਾ ਦੇ ਪਿੰਡ ਰਾਣਾ ਦੀ ਹੋਣਹਾਰ ਧੀ ਕਾਸ਼ਵੀ ਕੰਬੋਜ ਨੇ ਜੈਪੁਰ ਵਿਖੇ ਹੋਈ 46ਵੀਂ ਐਨ. ਟੀ.

46 ਵੀਂ ਐਨ.ਟੀ.ਪੀ.ਸੀ. ਜੂਨੀਅਰ ਰਾਸ਼ਟਰੀ ਤੀਰ-ਅੰਦਾਜ਼ੀ ਚੈਂਪੀਅਨਸ਼ਿਪ ’ਚ ਸੋਨ ਤਗਮਾ ਜਿੱਤਣ ਵਾਲੀ ਹੋਣਹਾਰ ਖਿਡਾਰਨ ਕਾਸ਼ਵੀ ਕੰਬੋਜ। ਅਜੀਤ ਤਸਵੀਰ 29-10-2026
ਫ਼ਾਜ਼ਿਲਕਾ, 28 ਅਕਤੂਬਰ (ਦਵਿੰਦਰ ਪਾਲ ਸਿੰਘ)- ਹਲਕਾ ਫ਼ਾਜ਼ਿਲਕਾ ਦੇ ਪਿੰਡ ਰਾਣਾ ਦੀ ਹੋਣਹਾਰ ਧੀ ਕਾਸ਼ਵੀ ਕੰਬੋਜ ਨੇ ਜੈਪੁਰ ਵਿਖੇ ਹੋਈ 46ਵੀਂ ਐਨ.ਟੀ.ਪੀ.ਸੀ. ਜੂਨੀਅਰ ਨੈਸ਼ਨਲ ਤੀਰ-ਅੰਦਾਜ਼ੀ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤ ਕੇ ਆਪਣੇ ਪਿੰਡ, ਮਾਪਿਆਂ ਤੇ ਪੂਰੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ਨੂੰ ਦੇਖਦਿਆਂ ਟੀਮ ਪੂਜਾ ਲੂਥਰਾ ਵਲੋਂ ਕਾਸ਼ਵੀ ਕੰਬੋਜ ਅਤੇ ਉਨ੍ਹਾਂ ਦੇ ਕੋਚ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਪੂਜਾ ਲੂਥਰਾ ਸਚਦੇਵਾ ਨੇ ਦੱਸਿਆ ਕਿ ਟੀਮ ਮੈਂਬਰ ਤੇ ਸਮਾਜ ਸੇਵੀ ਅਜੈ ਸਚਦੇਵਾ ਦੇ ਜਨਮਦਿਨ ਮੌਕੇ 30 ਅਕਤੂਬਰ ਨੂੰ ਸ਼ਾਮ 4 ਵਜੇ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਕਾਸ਼ਵੀ ਤੇ ਉਨ੍ਹਾਂ ਦੇ ਕੋਚ ਨੂੰ ਨਕਦ ਰਾਸ਼ੀ ਦਾ ਚੈੱਕ ਭੇਟ ਕਰਕੇ ਸਨਮਾਨਿਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਬ੍ਰਹਮਲੀਨ ਭਗਤ ਕੁਲਦੀਪ ਸਾਹੂ ਦੀ ਬਰਸੀ 3 ਨਵੰਬਰ ਨੂੰ ਅਗਲੀ ਖ਼ਬਰ ਮਾਨਸਾ ਪੁਲਿਸ ਦੇ ਤਸ਼ੱਦਦ ਵਿਰੁੱਧ ਬੀ.ਕੇ.ਯੂ. (ਉਗਰਾਹਾਂ) ਵਲੋਂ ਥਾਣਾ ਸਦਰ ਸਾਹਮਣੇ ਰੋਸ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।