27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

‘ਆਪ’ ਦੇ ਫਾਊਂਡਰ ਮੈਂਬਰਾਂ ਨੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਕੀਤੀ ਵਿਸ਼ੇਸ਼ ਮੀਟਿੰਗ

ਅਬੋਹਰ, 26 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਅਬੋਹਰ ਵਿਧਾਨ ਸਭਾ ਹਲਕੇ ਵਿਚ ਪਾਰਟੀ ਆਗੂ ਰਮੇਸ਼ ਸੋਨੀ ਦੀ ਅਗਵਾਈ ਹੇਠ ਹਨੂਮਾਨਗੜ੍ਹ ਰੋਡ ’ਤੇ ਇਕ ਮੀਟਿੰਗ ਕੀਤੀ ਗਈ।

ਅਬੋਹਰ ਵਿਖੇ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਰਮੇਸ਼ ਸੋਨੀ, ਤੇਜਵੀਰ ਬਰਾੜ, ਜਤਿੰਦਰ ਕੌਰ ਤੇ ਹੋਰ ਪਾਰਟੀ ਵਰਕਰ। ਤਸਵੀਰ-ਤੇਜਿੰਦਰ ਸਿੰਘ ਖ਼ਾਲਸਾ 27-10-2026
ਅਬੋਹਰ, 26 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਅਬੋਹਰ ਵਿਧਾਨ ਸਭਾ ਹਲਕੇ ਵਿਚ ਪਾਰਟੀ ਆਗੂ ਰਮੇਸ਼ ਸੋਨੀ ਦੀ ਅਗਵਾਈ ਹੇਠ ਹਨੂਮਾਨਗੜ੍ਹ ਰੋਡ ’ਤੇ ਇਕ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਸ਼ਾਮਲ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਾਰਡ ਇੰਚਾਰਜਾਂ ਨੇ ਏਕਤਾ ਦਾ ਪ੍ਰਗਟਾਵਾ ਕਰਦਿਆਂ ਐਲਾਨ ਕੀਤਾ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਹਾਈਕਮਾਂਡ ਵਲੋਂ ਅਬੋਹਰ ਤੋਂ ਐਲਾਨੇ ਜਾਣ ਵਾਲੇ ਉਮੀਦਵਾਰ ਦਾ ਪੂਰਾ ਸਮਰਥਨ ਕੀਤਾ ਜਾਵੇਗਾ। ਪਾਰਟੀ ਦੇ ਫਾਊਂਡਰ ਮੈਂਬਰਾਂ ਨੇ ਕਿਹਾ ਕਿ ਉਹ ਸਾਰੇ ਮਿਲ ਕੇ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੇ ਕੰਮਾਂ ਨੂੰ ਘਰ-ਘਰ ਤੱਕ ਪਹੁੰਚਾਉਣਗੇ ਅਤੇ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਵਿਚ ਭੇਜਣ ਲਈ ਪੂਰੀ ਤਾਕਤ ਲਗਾਉਣਗੇ। ਮੀਟਿੰਗ ਵਿਚ ਅਸ਼ੋਕ ਗਰਗ, ਰਘਬੀਰ ਸਿੰਘ ਭਾਖਰ, ਮਨੋਜ ਸੋਲੀਆ, ਰਾਜ ਕੁਮਾਰ ਖੇੜਾ, ਤੇਜਵੀਰ ਬਰਾੜ, ਜਸਪਿੰਦਰ ਜਾਖੜ, ਜਤਿੰਦਰ ਕੌਰ, ਸੰਦੀਪ ਨੋਖਵਾਲੀ, ਜੋਤੀ ਗਡਵਾਲੀ, ਰਾਜ ਕੁਮਾਰ ਸੋਨੀ, ਲਵਿਸ਼ ਵਧਵਾ, ਰਾਮ ਸਿੰਘ, ਸੁਨੀਲ ਵਰਮਾ, ਅਰਜੁਨ, ਭੀਮ ਕੁਮਾਰ, ਸੰਜੀਵ ਕੁਮਾਰ ਸ਼ਾਂਤੀ, ਰਣਜੀਤ ਚੌਹਾਨ, ਅਰਵਿੰਦਰ ਸ਼ੇਰਾ, ਸੰਜੇ ਸੋਨੀ, ਵਕੀਲ ਸੋਨੀ, ਸੋਮ ਮਲੇਠੀਆ, ਸੁਮਿਤ ਖਾਰੀਵਾਲ, ਦਇਆ ਸ਼ੰਕਰ, ਗੋਨੀ ਹਾਂਡਾ, ਗੁਰਪ੍ਰੀਤ ਗੋਰਾ, ਮਦਨ ਲਾਲ, ਸਾਜਨ, ਸੋਹਣ ਲਾਲ, ਸੁਰਿੰਦਰ ਕੰਬੋਜ, ਉਪਿੰਦਰ ਗੋਦਾਰਾ, ਵਿਕਾਸ ਯਾਦਵ, ਵਿਨੋਦ ਭਾਲਾ, ਰਮੇਸ਼ ਸੋਨੀ, ਸਾਗਰ ਝਾਂਬ, ਸੋਨੂੰ ਸੋਨੀ, ਰਮੇਸ਼ ਸੋਨੀ, ਧਰਮਪਾਲ ਸੋਨੀ ਤੇ ਵਿਕੀ ਸੋਨੀ ਸਮੇਤ ਆਮ ਆਦਮੀ ਪਾਰਟੀ ਦੇ ਵਾਰਡ ਇੰਚਾਰਜ ਅਤੇ ਸੀਨੀਅਰ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਬਾਦਲ ਕਾਲੋਨੀ ਆਸ਼ਰਮ ਕਮੇਟੀ ਵਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ‘ ਖੇਤ ਬਚਾਓ ਅਭਿਆਨ’ ਤਹਿਤ ਫ਼ਾਜ਼ਿਲਕਾ ਦੇ ਚਾਰ ਪਿੰਡਾਂ ਵਿਚ 400 ਤੋਂ ਵੱਧ ਕਿਸਾਨਾਂ ਨੂੰ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।