25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਬੰਬੇ ਇੰਸਟੀਚਿਊਟ ਅਬੋਹਰ ਵਿਖੇ ਵਿਸ਼ੇਸ਼ ਕੈਂਪ ਅੱਜ

ਅਬੋਹਰ, 24 ਅਕਤੂਬਰ (ਵਿਵੇਕ ਹੂੜੀਆ)- ਨਸ਼ੇ ਦੀ ਸਮੱਸਿਆ ਤੋਂ ਜੂਝ ਰਹੇ ਲੋਕਾਂ ਨੂੰ ਮੁਫ਼ਤ ਇਲਾਜ ਤੇ ਯੋਗ ਮਾਰਗਦਰਸ਼ਨ ਦੇ ਕੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦੇ ਉਦੇਸ਼ ਨਾਲ ਅੱਜ ਐਤਵਾਰ ਨੂੰ ਬੰਬੇ ਇੰਸਟੀਚਿਊਟ ਅਬੋਹਰ ਵਿਖੇ ਇਕ ਵਿਸ਼ੇਸ਼ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ। ਗਗਨ ਚੁੱਘ ਨੇ ਦੱਸਿਆ ਕਿ ਇਹ ਕੈਂਪ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਬੰਬੇ ਇੰਸਟੀਚਿਊਟ (ਗਲੀ ਨੰਬਰ 6, ਪਟੇਲ ਪਾਰਕ ਦੇ ਨੇੜੇ) ਵਿਖੇ ਜਾਵੇਗਾ ਜਿਸ ਵਿਚ ਮਰੀਜ਼ਾਂ ਤੋਂ ਕੋਈ ਫ਼ੀਸ ਨਹੀਂ ਲਈ ਜਾਵੇਗੀ।

ਅਜੀਤ ਡੈਸਕ 25-10-2026
ਅਬੋਹਰ, 24 ਅਕਤੂਬਰ (ਵਿਵੇਕ ਹੂੜੀਆ)- ਨਸ਼ੇ ਦੀ ਸਮੱਸਿਆ ਤੋਂ ਜੂਝ ਰਹੇ ਲੋਕਾਂ ਨੂੰ ਮੁਫ਼ਤ ਇਲਾਜ ਤੇ ਯੋਗ ਮਾਰਗਦਰਸ਼ਨ ਦੇ ਕੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦੇ ਉਦੇਸ਼ ਨਾਲ ਅੱਜ ਐਤਵਾਰ ਨੂੰ ਬੰਬੇ ਇੰਸਟੀਚਿਊਟ ਅਬੋਹਰ ਵਿਖੇ ਇਕ ਵਿਸ਼ੇਸ਼ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ। ਗਗਨ ਚੁੱਘ ਨੇ ਦੱਸਿਆ ਕਿ ਇਹ ਕੈਂਪ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਬੰਬੇ ਇੰਸਟੀਚਿਊਟ (ਗਲੀ ਨੰਬਰ 6, ਪਟੇਲ ਪਾਰਕ ਦੇ ਨੇੜੇ) ਵਿਖੇ ਜਾਵੇਗਾ ਜਿਸ ਵਿਚ ਮਰੀਜ਼ਾਂ ਤੋਂ ਕੋਈ ਫ਼ੀਸ ਨਹੀਂ ਲਈ ਜਾਵੇਗੀ। ਗਗਨ ਚੁੱਘ ਨੇ ਦੱਸਿਆ ਕਿ ਕੈਂਪ ਵਿਚ ਨਸ਼ੇ ਦੇ ਮਰੀਜ਼ਾਂ ਦੀ ਕਾਊਂਸਲਿੰਗ ਕਰਨ ਤੋਂ ਲੈ ਕੇ ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ ਕਰਵਾਉਣ ਤੱਕ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਨਸ਼ੇ ਤੋਂ ਪੀੜਤ ਮਹਿਲਾਵਾਂ ਲਈ ਕੈਂਪ ਵਿਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਭਰੋਸਾ ਦਿਵਾਇਆ ਕਿ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਦੀ ਪਛਾਣ ਤੇ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
ਪਿਛਲੀ ਖ਼ਬਰ 21 ਅਕਤੂਬਰ ਤੋਂ ਲਾਪਤਾ 5ਵੀਂ ਜਮਾਤ ਦੇ ਵਿਦਿਆਰਥੀ ਅਰਮਾਨ ਦਾ ਤਿੰਨ ਦਿਨ ਬੀਤਣ ਬਾਅਦ ਵੀ ਨਹੀਂ ਲੱਗਿਆ ਕੋਈ ਸੁਰਾਗ ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।