16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਟੀ.ਬੀ. ਐਲੀਮੀਨੇਸ਼ਨ ਪ੍ਰੋਗਰਾਮ ਤਹਿਤ ਲੱਗਣ ਵਾਲੇ ਸਕਰੀਨਿੰਗ ਕੈਂਪਾਂ ਦਾ ਸ਼ੈਡਿਊਲ ਜਾਰੀ

ਫ਼ਾਜ਼ਿਲਕਾ, 15 ਅਕਤੂਬਰ (ਦਵਿੰਦਰ ਪਾਲ ਸਿੰਘ)- ਟੀ. ਬੀ.

ਅਜੀਤ ਡੈਸਕ 16-10-2026
ਫ਼ਾਜ਼ਿਲਕਾ, 15 ਅਕਤੂਬਰ (ਦਵਿੰਦਰ ਪਾਲ ਸਿੰਘ)- ਟੀ.ਬੀ. ਮੁਕਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਮੰਤਵ ਨਾਲ ਚਲਾਏ ਜਾ ਰਹੇ ਨੈਸ਼ਨਲ ਟੀ.ਬੀ. ਐਲੀਮੀਨੇਸ਼ਨ ਪ੍ਰੋਗਰਾਮ ਅਧੀਨ ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ਡਾ. ਕਵਿਤਾ ਸਿੰਘ ਸਿਵਲ ਸਰਜਨ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਟੀ.ਬੀ ਅਫ਼ਸਰ ਡਾ.ਨੀਲੂ ਚੁੱਘ ਦੀ ਨਿਗਰਾਨੀ ਹੇਠ ਟੀ.ਬੀ ਸਕਰੀਨਿੰਗ ਕੈਂਪਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਲਗਾਤਾਰ ਸਪੈਸ਼ਲ ਸਕਰੀਨਿੰਗ ਕੈਂਪ ਲਗਾ ਕੇ ਹੈਂਡਹੇਲਡ ਐਕਸਰੇ ਮਸ਼ੀਨਾਂ ਰਾਹੀਂ ਮੁਫ਼ਤ ਐਕਸਰੇ ਕੀਤੇ ਜਾ ਰਹੇ ਹਨ। ਡਾ. ਕਵਿਤਾ ਸਿੰਘ ਨੇ ਕਿਹਾ ਕਿ ਟੀ.ਬੀ. ਭਿਆਨਕ ਰੋਗ ਹੈ। ਇਸ ਲਈ ਜਲਦ ਪਛਾਣ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਟੀ.ਬੀ. ਮੁਕਤ ਬਣਾਉਣ ਲਈ ਸਮਾਜਕ ਭਾਗੀਦਾਰੀ ਦੀ ਲੋੜ ਹੈ। ਡਾ.ਨੀਲੂ ਚੁੱਘ ਦੀ ਦੇਖ-ਰੇਖ ਵਿਚ ਲਗਾਏ ਜਾ ਰਹੇ ਇਹ ਕੈਂਪ 15 ਅਕਤੂਬਰ ਨੂੰ ਆਮ ਆਦਮੀ ਕਲੀਨਿਕ ਲਾਧੂਕਾ, 16 ਤੇ 17 ਅਕਤੂਬਰ ਨੂੰ ਆਮ ਆਦਮੀ ਕਲੀਨਿਕ ਚੱਕ ਜਾਨੀਸਰ, 19 ਤੇ 21 ਅਕਤੂਬਰ ਨੂੰ ਆਮ ਆਦਮੀ ਕਲੀਨਿਕ ਜੰਡਵਾਲਾ ਭੀਮੇਸ਼ਾਹ, 22 ਤੇ 23 ਅਕਤੂਬਰ ਨੂੰ ਆਮ ਆਦਮੀ ਕਲੀਨਿਕ ਜੰਡਵਾਲਾ ਭੀਮੇਸ਼ਾਹ, 24 ਅਕਤੂਬਰ ਤੋਂ 31 ਅਕਤੂਬਰ ਤੱਕ ਅਰਬਨ ਪੀ.ਐੱਚ.ਸੀ., ਪੁਰਾਣਾ ਸਿਵਲ ਹਸਪਤਾਲ ਫ਼ਾਜ਼ਿਲਕਾ ਵਿਖੇ ਟੀ.ਬੀ. ਸਕਰੀਨਿੰਗ ਕੈਂਪ ਲਗਾਏ ਜਾਣਗੇ। ਡਾ. ਨੀਲੂ ਚੁੱਘ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ 15 ਦਿਨਾਂ ਤੋਂ ਜ਼ਿਆਦਾ ਖਾਂਸੀ, ਸ਼ਾਮ ਦੇ ਸਮੇਂ ਬੁਖ਼ਾਰ, ਭਾਰ ਘਟਨਾ, ਭੁੱਖ ਨਾ ਲੱਗਣਾ, ਸਾਹ ਲੈਣ ਵਿਚ ਦਿੱਕਤ ਆਵੇ ਤਾਂ ਟੀ.ਬੀ. ਹੋ ਸਕਦੀ ਹੈ। ਇਸ ਲਈ ਇਨ੍ਹਾਂ ਕੈਂਪਾਂ ਵਿਚ ਜਾਂ ਸਰਕਾਰੀ ਸਿਹਤ ਸੰਸਥਾ ਦੇ ਮਾਹਿਰ ਡਾਕਟਰ ਨਾਲ ਸਲਾਹ ਕੀਤੀ ਜਾਵੇ ਤੇ ਟੈੱਸਟ ਕਰਵਾਏ ਜਾਣ। ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਟੀ.ਬੀ. ਦਾ ਇਲਾਜ ਮੁਫ਼ਤ ਉਪਲਬਧ ਹੈ। ਇਸ ਦੌਰਾਨ ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਨਾ, ਮਨਬੀਰ ਸਿੰਘ ਤੇ ਟੀ.ਬੀ. ਬਰਾਂਚ ਦਾ ਸਟਾਫ਼ ਮੌਜੂਦ ਸੀ।
ਪਿਛਲੀ ਖ਼ਬਰ ਨਗਰ ਕੀਰਤਨ ਦੌਰਾਨ ਹੋਏ ਝਗੜੇ ਦੀ ਰੰਜਿਸ਼ ਤਹਿਤ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਫ਼ਾਜ਼ਿਲਕਾ ’ਚ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।