15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਫ਼ਾਜ਼ਿਲਕਾ ਅਨਾਜ ਮੰਡੀ ’ਚ ਲਿਫ਼ਟਿੰਗ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਕਿਸਾਨ ਤੇ ਆੜ੍ਹਤੀ ਫਸੇ ਮੁਸੀਬਤ ’ਚ

ਫ਼ਾਜ਼ਿਲਕਾ, 14 ਅਕਤੂਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਇਲਾਕੇ ਅੰਦਰ ਤਿੰਨ ਦਿਨ ਪਹਿਲਾਂ ਹੋਈ ਭਾਰੀ ਬੇਮੌਸਮੀ ਵਰਖਾ ਕਾਰਨ ਮੁੱਖ ਅਨਾਜ ਮੰਡੀ ਵਿਚ ਆਇਆ ਝੋਨਾ ਬੁਰੀ ਤਰ੍ਹਾਂ ਪਾਣੀ ਵਿਚ ਤਰ ਗਿਆ। ਕਿਸਾਨਾਂ, ਵਪਾਰੀਆਂ ਦੇ ਅੰਦੋਲਨ ਤੋਂ ਬਾਅਦ ਸਬੰਧਿਤ ਵਿਭਾਗ ਦੇ ਅਧਿਕਾਰੀ ਜਾਗੇ ਤੇ ਉਨ੍ਹਾਂ ਨੇ ਪਾਣੀ ਦੀ ਨਿਕਾਸੀ ਸ਼ੁਰੂ ਕੀਤੀ।

ਫ਼ਾਜ਼ਿਲਕਾ ਅਨਾਜ ਮੰਡੀ ਅੰਦਰ ਝੋਨੇ ਦੀ ਲਿਫ਼ਟਿੰਗ ਨਾ ਹੋਣ ਕਰਕੇ ਬੋਰੀਆਂ ਖ਼ਾਲੀ ਕਰਦੇ ਕਿਸਾਨ। (ਸੱਜੇ) ਬੋਰੀਆਂ ਵਿਚੋਂ ਨਿਕਲਿਆ ਉੱਲੀ ਲੱਗਿਆ ਝੋਨਾ। ਅਜੀਤ ਤਸਵੀਰਾਂ 15-10-2026
ਫ਼ਾਜ਼ਿਲਕਾ, 14 ਅਕਤੂਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਇਲਾਕੇ ਅੰਦਰ ਤਿੰਨ ਦਿਨ ਪਹਿਲਾਂ ਹੋਈ ਭਾਰੀ ਬੇਮੌਸਮੀ ਵਰਖਾ ਕਾਰਨ ਮੁੱਖ ਅਨਾਜ ਮੰਡੀ ਵਿਚ ਆਇਆ ਝੋਨਾ ਬੁਰੀ ਤਰ੍ਹਾਂ ਪਾਣੀ ਵਿਚ ਤਰ ਗਿਆ। ਕਿਸਾਨਾਂ, ਵਪਾਰੀਆਂ ਦੇ ਅੰਦੋਲਨ ਤੋਂ ਬਾਅਦ ਸਬੰਧਿਤ ਵਿਭਾਗ ਦੇ ਅਧਿਕਾਰੀ ਜਾਗੇ ਤੇ ਉਨ੍ਹਾਂ ਨੇ ਪਾਣੀ ਦੀ ਨਿਕਾਸੀ ਸ਼ੁਰੂ ਕੀਤੀ। ਪਾਣੀ ਪੂਰਾ ਨਿਕਲਦਿਆਂ ਤੱਕ ਕਿਸਾਨਾਂ ਦਾ ਝੋਨਾ ਲਿਫ਼ਟਿੰਗ ਦੀ ਦੇਰੀ ਕਾਰਨ ਦੁਬਾਰਾ ਪੁੰਗਰ ਆਇਆ ਜਿਸ ਦਾ ਖ਼ਮਿਆਜ਼ਾ ਆੜ੍ਹਤੀ ਅਤੇ ਕਿਸਾਨ ਨੂੰ ਪੂਰਾ ਕਰਨ ਲਈ ਦਬਾਅ ਪੈ ਰਹੇ ਹਨ। ਫ਼ਾਜ਼ਿਲਕਾ ਅਨਾਜ ਮੰਡੀ ਅੰਦਰ ਜੋ ਝੋਨਾ ਵਿਕ ਕੇ ਬੋਰੀਆਂ ਅੰਦਰ ਤੁੱਲ ਕੇ ਰੱਖਿਆ ਹੋਇਆ ਸੀ, ਨੂੰ ਚੁੱਕਣ ਦੀ ਜ਼ਿੰਮੇਵਾਰੀ, ਜਿਸ ਏਜੰਸੀ ਨੇ ਖ਼ਰੀਦਿਆ ਹੋਵੇ ਉਸ ਏਜੰਸੀ ਦੀ ਹੁੰਦੀ ਹੈ। ਏਜੰਸੀ ਵਾਲੇ ਅਧਿਕਾਰੀਆਂ ਮੁਤਾਬਿਕ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਰਕਾਰੀ ਝੋਨੇ ਦੀ ਲਿਫ਼ਟਿੰਗ ਲਈ ਠੇਕਾ ਦਿੱਤਾ ਹੁੰਦਾ ਹੈ। ਇਹ ਠੇਕੇਦਾਰ ਦੀ ਕਾਰਗੁਜ਼ਾਰੀ ’ਤੇ ਨਿਰਭਰ ਕਰਦਾ ਹੈ ਕਿ ਉਹ ਸਰਕਾਰੀ ਨੀਤੀਆਂ ਮੁਤਾਬਿਕ ਲਿਫ਼ਟਿੰਗ ਕਰਨ ਵਿਚ ਕਿੰਨਾ ਕੁ ਸਫਲ ਹੁੰਦਾ ਹੈ। ਸਰਕਾਰ ਵਲੋਂ ਖ਼ਰੀਦੇ ਝੋਨੇ ਦੀ ਲਿਫ਼ਟਿੰਗ ਲਈ ਸਮੇਂ ਦੀ ਹੱਦ ਦਿੱਤੀ ਹੁੰਦੀ ਹੈ ਪਰ ਫ਼ਾਜ਼ਿਲਕਾ ਅਨਾਜ ਮੰਡੀ ਅੰਦਰ ਲਿਫ਼ਟਿੰਗ ਨਾ ਹੋਣ ਕਾਰਨ ਇਸ ਦੀ ਸਜ਼ਾ ਆੜ੍ਹਤੀਆਂ ਤੇ ਕਿਸਾਨਾਂ ਨੂੰ ਮਿਲ ਰਹੀ ਹੈ। ਫ਼ਾਜ਼ਿਲਕਾ ਅਨਾਜ ਮੰਡੀ ਅੰਦਰ ਮਨੋਜ ਕੁਮਾਰ ਜੋ ਕਿ ਕਿੱਕਰ ਵਾਲਾ ਰੂਪਾ ਤੋਂ ਆਪਣੇ 20 ਏਕੜ ਝੋਨੇ ਦੀ ਫ਼ਸਲ ਅਮਨ ਢਿੱਲੋਂ ਦੀ ਦੁਕਾਨ ਸ੍ਰੀ ਗਣਪਤੀ ਟਰੇਡਰ ’ਤੇ ਲੈ ਕੇ ਆਇਆ ਸੀ, ਜੋ ਕਿ ਸਰਕਾਰੀ ਤੌਰ ’ਤੇ ਖ਼ਰੀਦਿਆ ਗਿਆ। ਬੋਰੀਆਂ ਵਿਚ ਭਰ ਕਿ ਸਿਲਾਈ ਹੋ ਗਈ। ਕਿਸਾਨ ਨੂੰ ਚੌਥੇ ਦਿਨ ਵੇਚੇ ਝੋਨੇ ਦੀ ਰਕਮ ਵੀ ਖਾਤੇ ਵਿਚ ਆ ਗਈ ਪਰ ਝੋਨੇ ਦੀ ਚੁਕਾਈ ਨਹੀਂ ਹੋਈ। ਮੀਂਹ ਨੇ ਝੋਨੇ ਦੀਆਂ ਬੋਰੀਆਂ ਡੁੱਬੋ ਦਿੱਤੀਆਂ। ਇਸੇ ਤਰ੍ਹਾਂ ਵੱਖ-ਵੱਖ ਪਿੰਡਾਂ ਦੇ ਕਿਸਾਨ ਜਿਨ੍ਹਾਂ ਦਾ ਝੋਨਾ ਵਿਕ ਕੇ ਬੋਰੀਆਂ ਵਿਚ ਭਰ ਚੁੱਕਿਆ ਸੀ, ਨੇ ਦੁਖੀ ਮੰਨ ਨਾਲ ਕਿਹਾ ਕਿ ਉਹ ਝੋਨਾ ਵੇਚ ਕੇ ਘਰ ਚਲੇ ਗਏ। ਰਕਮ ਖਾਤਿਆਂ ਵਿਚ ਆ ਗਈ। ਉਨ੍ਹਾਂ ਨੂੰ ਮੁੜ ਦੁਬਾਰਾ ਮੰਡੀ ਵਿਚ ਬੁਲਾ ਕੇ, ਬੋਰੀਆਂ ਖ਼ਾਲੀ ਕਰਕੇ ਝੋਨਾ ਸੁਕਾ ਕੇ ਮੁੜ ਦੁਬਾਰਾ ਝੋਨੇ ਦੀ ਭਰਾਈ ਕਰਨ ਲਈ ਕਿਹਾ ਗਿਆ ਹੈ। ਕਿਸਾਨ ਜੋ ਝੋਨਾ ਪਲਟ ਰਿਹਾ ਹੈ, ਬੋਰੀਆਂ ਭਿੱਜਣ ਕਰਕੇ ਉਹ ਝੋਨਾ ਦੁਬਾਰਾ ਪੁੰਗਰ ਰਿਹਾ ਹੈ। ਗਿੱਲੇ ਝੋਨੇ ਨੂੰ ਉੱਲੀ ਲੱਗ ਚੁੱਕੀ ਹੈ। ਝੋਨੇ ਦੀ ਕਾਲੇ ਰੰਗ ਦੇ ਗੋਲੇ ਬਣ ਗਏ ਹਨ। ਅਜਿਹੀ ਹਾਲਤ ਵਿਚ ਕਿਸਾਨ ਕਿਸ ਤਰ੍ਹਾਂ ਫ਼ਸਲ ਸੁਕਾਏਗਾ ਅਤੇ ਬੋਰੀਆਂ ਵਿਚ ਭਰੇਗਾ। ਇਸ ਤਰ੍ਹਾਂ ਕਿਸਾਨ ਦਾ ਝੋਨਾ ਸੁਆਹ ਬਣ ਜਾਵੇਗਾ। ਕਿਸਾਨਾਂ ਨੇ ਦੱਸਿਆ ਕਿ ਉਹ ਟਰਾਲੀਆਂ ਵਿਚ ਝੋਨਾ ਭਰ ਕੇ ਪਿੰਡਾਂ ਅੰਦਰ ਖੁੱਲ੍ਹੀਆਂ ਥਾਵਾਂ ’ਤੇ ਲਿਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਝੋਨਾ ਬੱਚ ਗਿਆ ਤਾਂ ਬੋਰੀਆਂ ਭਰੀਆਂ ਜਾਣਗੀਆਂ, ਨਹੀਂ ਤਾਂ ਫਿਰ ਰੱਬ ਦੇ ਰੰਗ ਹੀ ਜਾਣਨਗੇ। ਗਣਪਤੀ ਟਰੇਡਰਜ਼ ਦੇ ਮਾਲਕ ਅਮਨ ਢਿੱਲੋਂ ਨੇ ਦੱਸਿਆ ਕਿ ਕੱਲ੍ਹ ਤੱਕ ਸਾਨੂੰ ਅਧਿਕਾਰੀ ਅਤੇ ਯੂਨੀਅਨ ਵਾਲੇ ਇਹ ਹੀ ਕਹਿੰਦੇ ਰਹੇ ਕਿ ਝੋਨੇ ਦੀ ਕਾਟ ਲਗਾ ਕੇ ਬੋਰੀਆਂ ਚੁੱਕਾਂਗੇ। ਆੜ੍ਹਤੀ ਅਨੁਸਾਰ ਉਨ੍ਹਾਂ ਦੀ ਜ਼ਿੰਮੇਵਾਰੀ ਨਾ ਹੋਣ ’ਤੇ ਵੀ ਉਨ੍ਹਾਂ ਨੇ ਆਪਣੇ ਸਿਰ ਕਾਟ ਦਾ ਖ਼ਰਚਾ ਪਾਉਣ ਲਈ ਕਹਿ ਦਿੱਤਾ ਪਰ ਉਨ੍ਹਾਂ ਕਿਹਾ ਕਿ ਦੇਰ ਸ਼ਾਮ ਨੂੰ ਉਨ੍ਹਾਂ ਨੂੰ ਹੁਕਮ ਆ ਗਏ ਕਿ ਗਿੱਲੀਆਂ ਬੋਰੀਆਂ ਨਹੀਂ ਚੁੱਕੀਆਂ ਜਾਣਗੀਆਂ ਤੇ ਝੋਨਾ ਸੁਕਾ ਕੇ ਦੁਬਾਰਾ ਭਰਿਆ ਜਾਵੇ। ਜੇਕਰ ਝੋਨਾ ਸੁਕਾ ਕੇ ਦੁਬਾਰਾ ਭਰਿਆ ਜਾਂਦਾ ਹੈ ਤਾਂ 35 ਕਿੱਲੋ ਵਾਲਾ ਗੱਟਾ ਬਦਰੰਗਾ ਹੋ ਕੇ 20 ਕਿੱਲੋ ਹੀ ਮਸਾਂ ਪੂਰਾ ਆਵੇਗਾ ਜੋ 15 ਕਿੱਲੋ ਇਕ ਗੱਟੇ ਮਗਰੋਂ ਨੁਕਸਾਨ ਹੋਵੇਗਾ ਉਸ ਦੀ ਭਰਪਾਈ ਦਾ ਕੋਣ ਜ਼ਿੰਮੇਵਾਰ ਹੋਵੇਗਾ। ਜੋ ਆੜ੍ਹਤੀ ਤੇ ਕਿਸਾਨ ਵਿਚਕਾਰ ਖੜਕੇਗੀ। ਆੜ੍ਹਤੀਆਂ ਨੇ ਦੱਸਿਆ ਕਿ ਜੋ ਝੋਨਾ ਪ੍ਰਾਈਵੇਟ ਸ਼ੈਲਰਾਂ ਵਾਲਿਆਂ ਨੇ ਖ਼ਰੀਦਿਆ ਸੀ ਉਹ ਉਨ੍ਹਾਂ ਨੇ ਮੀਂਹ ਰੁਕਦਿਆਂ ਹੀ ਟਰਾਲੀਆਂ ਲਗਾ ਕੇ ਤੇਜ਼ੀ ਨਾਲ ਚੁੱਕਣਾ ਸ਼ੁਰੂ ਕਰ ਦਿੱਤਾ। ਨੁਕਸਾਨ ਦੇ ਡਰੋਂ ਸ਼ੈਲਰ ਵਾਲੇ ਗਿੱਲੇ ਝੋਨੇ ਨੂੰ ਹੀ ਨਾਲੋਂ ਨਾਲ ਸ਼ੈਲਰ ਦੀਆਂ ਮਸ਼ੀਨਾਂ ਵਿਚ ਭਰ ਦਿੱਤਾ ਤੇ ਜ਼ਿਆਦਾ ਨੁਕਸਾਨ ਤੋਂ ਬੱਚ ਗਏ ਪਰ ਸਰਕਾਰੀ ਖ਼ਰੀਦਿਆ ਝੋਨਾ ਲਾਵਾਰਸ ਬਣ ਕੇ ਰਹਿ ਗਿਆ। ਕਿਸਾਨਾਂ ਤੇ ਵਪਾਰੀਆਂ ਨੇ ਕਿਹਾ ਕਿ ਸਿਆਸੀ ਆਗੂਆਂ ਨੇ ਆ ਕੇ ਬੜੇ ਧਰਵਾਸੇ ਦਿੱਤੇ ਕਿ ਕਿਸਾਨਾਂ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇਗਾ, ਹੁਣ ਤਾਂ ਢੇਰਾਂ ਦੇ ਢੇਰ ਮੰਡੀ ਅੰਦਰ ਲੱਗ ਗਏ ਤੇ ਖ਼ਰੀਦਿਆ ਝੋਨਾ ਵੀ ਨਹੀਂ ਚੁੱਕਿਆ ਗਿਆ। ਮੌਸਮ ਵਿਭਾਗ ਵਲੋਂ ਆਉਂਦੇ ਦਿਨਾਂ ਵਿਚ ਮੀਂਹ ਦੀ ਕੀਤੀ ਭਵਿੱਖਬਾਣੀ ਨੇ ਕਿਸਾਨਾਂ ਅਤੇ ਆੜ੍ਹਤੀਆਂ ਦੇ ਸਾਹ ਸੁਕਾ ਦਿੱਤੇ ਹਨ। ਜੇਕਰ ਕਿਧਰੇ ਦੁਬਾਰਾ ਮੀਂਹ ਪੈ ਗਿਆ ਤਾਂ ਪਹਿਲਾ ਗਿੱਲਾ ਹੋਇਆ ਝੋਨਾ ਪਸ਼ੂਆਂ ਦੇ ਖਾਣ ਦੇ ਕੰਮ ਵੀ ਨਹੀਂ ਰਹਿ ਜਾਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜੋ ਅਦਾਇਗੀ ਹੋ ਚੁੱਕੀ ਹੈ ਲਿਫ਼ਟਿੰਗ ਲਈ ਠੇਕੇਦਾਰ ਜ਼ਿੰਮੇਵਾਰ ਹੈ, ਉਸ ’ਤੇ ਜ਼ਿੰਮੇਵਾਰੀ ਪਾਈ ਜਾਵੇ।
ਪਿਛਲੀ ਖ਼ਬਰ ਕਿਸਾਨ ਯੂਨੀਅਨ ਕਾਦੀਆਂ ਅੱਜ ਪੰਜਾਬ ਬੰਦ ਵਿਚ ਹਿੱਸਾ ਲਵੇਗੀ - ਢਿੱਲੋਂ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਕਿਸਾਨਾਂ ਨੂੰ ਮੰਡੀਆਂ ’ਚ ਸੁੱਕਾ ਝੋਨਾ ਲਿਆਉਣ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।