ਏਂਜਲਸ ਵਰਲਡ ਸਕੂਲ ਦੇ ਬੱਚਿਆਂ ਨੇ ਕੀਤਾ ਗਊਸ਼ਾਲਾ ਦਾ ਦੌਰਾ
ਅਬੋਹਰ, 6 ਅਕਤੂਬਰ (ਵਿਵੇਕ ਹੂੜੀਆ)- ਏਂਜਲਸ ਵਰਲਡ ਪਲੇ-ਵੇ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਅਤੇ ਧਾਰਮਿਕ ਸੰਸਕਾਰਾਂ ਨਾਲ ਜੋੜਨ ਦੇ ਮਕਸਦ ਨਾਲ ਗਊਸ਼ਾਲਾ ਦਾ ਦੌਰਾ ਕਰਵਾਇਆ ਗਿਆ। ਇਸ ਦੌਰਾਨ ਬੱਚਿਆਂ ਨੇ ਗਊਸ਼ਾਲਾ ਪਹੁੰਚ ਕੇ ਗਊਆਂ ਨੂੰ ਚਾਰਾ ਪਾਇਆ ਅਤੇ ਜੀਵ-ਜੰਤੂਆਂ ਪ੍ਰਤੀ ਦਇਆ ਅਤੇ ਸੇਵਾ ਭਾਵਨਾ ਦਾ ਸੰਦੇਸ਼ ਸਮਝਿਆ।
ਅਜੀਤ ਡੈਸਕ
07-10-2026