01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਟਰਾਲੀ ’ਚੋਂ 70-80 ਬੋਰੀਆਂ ਚਾਵਲ ਚੋਰੀ

ਫ਼ਾਜ਼ਿਲਕਾ, 30 ਸਤੰਬਰ(ਦਵਿੰਦਰ ਪਾਲ ਸਿੰਘ)- ਮੰਡੀ ਲਾਧੂਕਾ ਸਥਿਤ ਗੁਰੂ ਕਿਰਪਾ ਐਗਰੋ ਇੰਡਸਟਰੀਜ਼ ਵਲੋਂ ਟਰਾਲੀ ਵਿਚੋਂ ਚਾਵਲਾਂ ਦੀਆਂ ਬੋਰੀਆਂ ਚੋਰੀ ਹੋਣ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਸ਼ਿਕਾਇਤ ਅਨੁਸਾਰ ਚਾਵਲਾਂ ਦੀਆਂ ਬੋਰੀਆਂ ਨਾਲ ਭਰੀ ਇਕ ਟਰਾਲੀ ਸੇਲ ਟੈਕਸ ਤੋਂ ਲਿਆਂਦੀ ਗਈ ਸੀ ਤੇ ਦੇਰ ਹੋਣ ਕਾਰਨ ਇਸ ਨੂੰ ਸ਼ੈੱਡ ਦੇ ਅੰਦਰ ਖੜ੍ਹਾ ਕੀਤਾ ਗਿਆ ਸੀ।

ਅਜੀਤ ਡੈਸਕ 01-10-2026
ਫ਼ਾਜ਼ਿਲਕਾ, 30 ਸਤੰਬਰ(ਦਵਿੰਦਰ ਪਾਲ ਸਿੰਘ)- ਮੰਡੀ ਲਾਧੂਕਾ ਸਥਿਤ ਗੁਰੂ ਕਿਰਪਾ ਐਗਰੋ ਇੰਡਸਟਰੀਜ਼ ਵਲੋਂ ਟਰਾਲੀ ਵਿਚੋਂ ਚਾਵਲਾਂ ਦੀਆਂ ਬੋਰੀਆਂ ਚੋਰੀ ਹੋਣ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਸ਼ਿਕਾਇਤ ਅਨੁਸਾਰ ਚਾਵਲਾਂ ਦੀਆਂ ਬੋਰੀਆਂ ਨਾਲ ਭਰੀ ਇਕ ਟਰਾਲੀ ਸੇਲ ਟੈਕਸ ਤੋਂ ਲਿਆਂਦੀ ਗਈ ਸੀ ਤੇ ਦੇਰ ਹੋਣ ਕਾਰਨ ਇਸ ਨੂੰ ਸ਼ੈੱਡ ਦੇ ਅੰਦਰ ਖੜ੍ਹਾ ਕੀਤਾ ਗਿਆ ਸੀ। ਸ਼ਿਕਾਇਤਕਰਤਾ ਮੁਤਾਬਿਕ ਰਾਤ ਕਰੀਬ 11 ਵਜੇ ਤੋਂ ਸਵੇਰੇ 4 ਵਜੇ ਦੇ ਵਿਚਕਾਰ ਅਣਪਛਾਤਾ ਵਿਅਕਤੀ ਕੰਪਨੀ ਦੇ ਗੇਟ ਨੂੰ ਕੱਟ ਕੇ ਅੰਦਰ ਦਾਖ਼ਲ ਹੋਇਆ ਤੇ ਟਰਾਲੀ ਵਿਚੋਂ ਲਗਭਗ 70-80 ਬੋਰੀਆਂ ਚਾਵਲ ਚੋਰੀ ਕਰਕੇ ਲੈ ਗਿਆ। ਚੋਰੀ ਹੋਏ ਚਾਵਲਾਂ ਦੀ ਕੀਮਤ ਕਰੀਬ 3. 40 ਲੱਖ ਤੋਂ 3.60 ਲੱਖ ਰੁਪਏ ਦੱਸੀ ਗਈ ਹੈ। ਕੰਪਨੀ ਪ੍ਰਬੰਧਕਾਂ ਨੇ ਪੁਲਿਸ ਤੋਂ ਮਾਮਲੇ ਦੀ ਜਾਂਚ ਕਰਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਚੋਰੀ ਹੋਇਆ ਮਾਲ ਬਰਾਮਦ ਕਰਵਾਉਣ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ ਨੂੰ ਬੱਚਿਆਂ ਲਈ ਘੱਟ ਲਾਗਤ ਵਾਲੀ ਸੰਤੁਲਿਤ ਖ਼ੁਰਾਕ ਤਿਆਰ ਕਰਨ ਦੀ ਸਿਖਲਾਈ ਦਿੱਤੀ ਅਗਲੀ ਖ਼ਬਰ ਓ.ਬੀ.ਸੀ. ਭਾਈਚਾਰੇ ਦੀ ਜਾਤੀ ਜਨਗਣਨਾ ਨੂੰ ਵਿਗਿਆਨਕ,ਪਾਰਦਰਸ਼ੀ ਤੇ ਸਹੀ ਬਣਾਉਣ ਲਈ ਰਾਸ਼ਟਰਪਤੀ ਦੇ ਨਾਂਅ ਸੌਂਪਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।