30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਗਤਕਾ ਅਤੇ ਪੰਜਾਬੀ ਲੋਕ ਨਾਚਾਂ ਨੂੰ ਸਕੂਲੀ ਗਤੀਵਿਧੀਆਂ ’ਚ ਸ਼ਾਮਿਲ ਕਰਨ ਦੀ ਮੰਗ

ਅਬੋਹਰ, 29 ਸਤੰਬਰ (ਵਿਵੇਕ ਹੂੜੀਆ)-ਪੰਜਾਬੀ ਭਾਸ਼ਾ ਵਿਕਾਸ ਸਮਿਤੀ ਰਾਜਸਥਾਨ ਵਲੋਂ ਸੂਬੇ ਦੇ ਅੰਡਰ-14 ਸਕੂਲੀ ਖੇਡ ਮੁਕਾਬਲਿਆਂ ਵਿਚ ਰਵਾਇਤੀ ਮਾਰਸ਼ਲ ਆਰਟ ਗਤਕਾ ਨੂੰ ਸ਼ਾਮਲ ਕਰਨ ਅਤੇ ਪੰਜਾਬੀ ਬਹੁਤ ਜ਼ਿਲ੍ਹਿਆਂ ਵਿਚ ਹੋਣ ਵਾਲੇ ਸਕੂਲੀ ਲੋਕ ਨਾਚ ਮੁਕਾਬਲਿਆਂ ’ਚ ਭੰਗੜਾ, ਗਿੱਧਾ ਅਤੇ ਪੰਜਾਬੀ ਲੋਕ ਗੀਤਾਂ ਨੂੰ ਵੀ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਸਮਿਤੀ ਦੇ ਬਲਾਕ ਪ੍ਰਧਾਨ ਪਲਵਿੰਦਰ ਸਿੰਘ ਦੀ ਅਗਵਾਈ ਹੇਠ ਵਧੀਕ ਜ਼ਿਲ੍ਹਾ ਕਲੈਕਟਰ (ਪ੍ਰਸ਼ਾਸਨ) ਸੁਭਾਸ਼ ਕੁਮਾਰ ਨੂੰ ਮੰਗ ਪੱਤਰ ਸੌਂਪਿਆ ਗਿਆ।

ਵਧੀਕ ਜ਼ਿਲ੍ਹਾ ਕਲੈਕਟਰ (ਪ੍ਰਸ਼ਾਸਨ) ਸੁਭਾਸ਼ ਕੁਮਾਰ ਨੂੰ ਗਤਕਾ ਅਤੇ ਪੰਜਾਬੀ ਲੋਕ ਨਾਚਾਂ ਨੂੰ ਸਕੂਲੀ ਗਤੀਵਿਧੀਆਂ ’ਚ ਸ਼ਾਮਿਲ ਕਰਨ ਸੰਬੰਧੀ ਮੰਗ ਪੱਤਰ ਸੌਂਪਦੇ ਹੋਏ ਪੰਜਾਬੀ ਭਾਸ਼ਾ ਵਿਕਾਸ ਸਮਿਤੀ ਦੇ ਅਹੁਦੇਦਾਰ ਤੇ ਮੈਂਬਰ। ਅਜੀਤ ਤਸਵੀਰ 30-09-2026
ਅਬੋਹਰ, 29 ਸਤੰਬਰ (ਵਿਵੇਕ ਹੂੜੀਆ)-ਪੰਜਾਬੀ ਭਾਸ਼ਾ ਵਿਕਾਸ ਸਮਿਤੀ ਰਾਜਸਥਾਨ ਵਲੋਂ ਸੂਬੇ ਦੇ ਅੰਡਰ-14 ਸਕੂਲੀ ਖੇਡ ਮੁਕਾਬਲਿਆਂ ਵਿਚ ਰਵਾਇਤੀ ਮਾਰਸ਼ਲ ਆਰਟ ਗਤਕਾ ਨੂੰ ਸ਼ਾਮਲ ਕਰਨ ਅਤੇ ਪੰਜਾਬੀ ਬਹੁਤ ਜ਼ਿਲ੍ਹਿਆਂ ਵਿਚ ਹੋਣ ਵਾਲੇ ਸਕੂਲੀ ਲੋਕ ਨਾਚ ਮੁਕਾਬਲਿਆਂ ’ਚ ਭੰਗੜਾ, ਗਿੱਧਾ ਅਤੇ ਪੰਜਾਬੀ ਲੋਕ ਗੀਤਾਂ ਨੂੰ ਵੀ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਸਮਿਤੀ ਦੇ ਬਲਾਕ ਪ੍ਰਧਾਨ ਪਲਵਿੰਦਰ ਸਿੰਘ ਦੀ ਅਗਵਾਈ ਹੇਠ ਵਧੀਕ ਜ਼ਿਲ੍ਹਾ ਕਲੈਕਟਰ (ਪ੍ਰਸ਼ਾਸਨ) ਸੁਭਾਸ਼ ਕੁਮਾਰ ਨੂੰ ਮੰਗ ਪੱਤਰ ਸੌਂਪਿਆ ਗਿਆ। ਸਮਿਤੀ ਦੇ ਸੀਨੀਅਰ ਮੈਂਬਰ ਦਿਲਬਾਗ ਸਿੰਘ ਸ਼ੇਰਦਿਲ ਨੇ ਕਿਹਾ ਕਿ ਸ੍ਰੀਗੰਗਾਨਗਰ, ਹਨੂਮਾਨਗੜ੍ਹ, ਕੋਟਾ, ਅਲਵਰ, ਜੈਪੁਰ, ਬੀਕਾਨੇਰ ਅਤੇ ਭਰਤਪੁਰ ਸਮੇਤ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿਚ ਪੰਜਾਬੀ ਭਾਈਚਾਰੇ ਦੀ ਵੱਡੀ ਗਿਣਤੀ ਵੱਸਦੀ ਹੈ। ਇਸ ਲਈ ਸਕੂਲੀ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਪੰਜਾਬੀ ਸਭਿਆਚਾਰ ਅਤੇ ਪਰੰਪਰਾਵਾਂ ਨੂੰ ਵੀ ਉਚਿੱਤ ਸਥਾਨ ਮਿਲਣਾ ਚਾਹੀਦਾ ਹੈ। ਇਕਬਾਲ ਸਿੰਘ ਨੇ ਕਿਹਾ ਕਿ ਗਤਕਾ ਵਿਦਿਆਰਥੀਆਂ ’ਚ ਅਨੁਸ਼ਾਸਨ, ਸਾਹਸ, ਸਰੀਰਕ ਦੱਖਲਤਾ, ਆਤਮ-ਵਿਸ਼ਵਾਸ ਅਤੇ ਆਤਮ-ਰੱਖਿਆ ਦੀ ਭਾਵਨਾ ਵਿਕਸਿਤ ਕਰਨ ਵਿਚ ਸਹਾਇਕ ਹੈ। ਉਨ੍ਹਾਂ ਕਿਹਾ ਕਿ ਗਤਕਾ ਪਹਿਲਾਂ ਵੀ ਸਕੂਲੀ ਖੇਡ ਮੁਕਾਬਲਿਆਂ ਦਾ ਹਿੱਸਾ ਰਿਹਾ ਹੈ, ਇਸ ਲਈ ਇਸ ਨੂੰ ਮੁੜ ਸਕੂਲੀ ਖੇਡਾਂ ਵਿਚ ਸ਼ਾਮਲ ਕਰਨ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਪਲਵਿੰਦਰ ਸਿੰਘ, ਲਖਵੀਰ ਸਿੰਘ, ਅਵਰਿੰਦਰਜੀਤ ਸਿੰਘ, ਇਕਬਾਲ ਸਿੰਘ, ਕੁਲਦੀਪ ਸਿੰਘ, ਦਿਲਬਾਗ ਸਿੰਘ ਸ਼ੇਰਦਿਲ, ਅੰਗਰੇਜ਼ ਸਿੰਘ ਵੱਲਾ ਸਮੇਤ ਸਮਿਤੀ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਪੀ.ਡੀ.ਐੱਸ.ਏ. ਫ਼ਾਜ਼ਿਲਕਾ ਵਲੋਂ ਬਠਿੰਡਾ ਵਿਖੇ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਅਗਲੀ ਖ਼ਬਰ ਆਰਚਰੀ ਨੈਸ਼ਨਲ ਟੀਮ ਦੀ ਚੋਣ ਲਈ ਬੱਲੂਆਣਾ ਵਿਖੇ ਟਰਾਇਲ, 157 ਖਿਡਾਰੀਆਂ ਨੇ ਲਿਆ ਭਾਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।