ਪਿੰਡ ਨਵਾਂ ਸਿਵਾਨਾ ਕਬੱਡੀ ਟੂਰਨਾਮੈਂਟ ’ਚ ਖਿਡਾਰੀਆਂ ਨੂੰ ਰਾਣਾ ਜਮਾਲਕੇ ਨੇ ਟਰਾਫ਼ੀਆਂ ਤੇ ਨਕਦ ਇਨਾਮ ਦੇ ਕੇ ਕੀਤਾ ਸਨਮਾਨਿਤ
ਫ਼ਾਜ਼ਿਲਕਾ, 28 ਸਤੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਪਿੰਡ ਨਵਾਂ ਸਿਵਾਨਾ ਵਿਖੇ ਨੌਜਵਾਨ ਸਭਾ ਅਤੇ ਗਰਾਮ ਪੰਚਾਇਤ ਵਲੋਂ 9ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਵਿਚ ਖੇਤੀਬਾੜੀ ਵਿਕਾਸ ਬੈਂਕ ਫ਼ਾਜ਼ਿਲਕਾ ਦੇ ਸਾਬਕਾ ਚੇਅਰਮੈਨ ਅਤੇ ਪਿੰਡ ਜਮਾਲਕੇ ਦੇ ਸਰਪੰਚ ਰਾਣਾ ਰਾਜਿੰਦਰ ਸਿੰਘ ਜਮਾਲਕੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ।
ਟ
ਟੂਰਨਾਮੈਂਟ ਦੌਰਾਨ ਜੇਤੂ ਟੀਮ ਦੇ ਖਿਡਾਰੀਆਂ ਨੂੰ ਟਰਾਫ਼ੀ ਅਤੇ ਇਨਾਮ ਤਕਸੀਮ ਕਰਦੇ ਹੋਏ ਰਾਣਾ ਰਾਜਿੰਦਰ ਸਿੰਘ ਜਮਾਲਕੇ ਤੇ ਪੰਚਾਇਤ ਮੈਂਬਰ। ਅਜੀਤ ਤਸਵੀਰ
29-09-2026
ਫ਼ਾਜ਼ਿਲਕਾ, 28 ਸਤੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਪਿੰਡ ਨਵਾਂ ਸਿਵਾਨਾ ਵਿਖੇ ਨੌਜਵਾਨ ਸਭਾ ਅਤੇ ਗਰਾਮ ਪੰਚਾਇਤ ਵਲੋਂ 9ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਵਿਚ ਖੇਤੀਬਾੜੀ ਵਿਕਾਸ ਬੈਂਕ ਫ਼ਾਜ਼ਿਲਕਾ ਦੇ ਸਾਬਕਾ ਚੇਅਰਮੈਨ ਅਤੇ ਪਿੰਡ ਜਮਾਲਕੇ ਦੇ ਸਰਪੰਚ ਰਾਣਾ ਰਾਜਿੰਦਰ ਸਿੰਘ ਜਮਾਲਕੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ। ਟੂਰਨਾਮੈਂਟ ਵਿਚ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਪਿੰਡਾਂ ਤੋਂ ਲਗਭਗ 30 ਟੀਮਾਂ ਨੇ ਹਿੱਸਾ ਲਿਆ। ਮੁੱਖ ਮਹਿਮਾਨ ਰਾਣਾ ਰਾਜਿੰਦਰ ਸਿੰਘ ਜਮਾਲਕੇ ਨੇ ਕਬੱਡੀ ਦੇ ਮੈਚ ਦੇਖੇ ਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਸਮਾਪਤੀ ’ਤੇ ਸਰਪੰਚ ਮਹਿੰਦਰ ਕੁਮਾਰ, ਗਰਾਮ ਪੰਚਾਇਤ, ਨੌਜਵਾਨ ਸਭਾ ਤੇ ਹੋਰ ਪਤਵੰਤਿਆਂ ਦੀ ਹਾਜ਼ਰੀ ਵਿਚ ਜੇਤੂ ਖਿਡਾਰੀਆਂ ਨੂੰ ਟਰਾਫ਼ੀਆਂ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪਹਿਲਾ ਸਥਾਨ ਹਾਸਲ ਕਰਨ ਵਾਲੀ ਹਰਿਆਣਾ ਦੀ ਟੀਮ ਨੂੰ ਪਹਿਲਾ ਇਨਾਮ ਦਿੱਤਾ ਗਿਆ, ਜਦਕਿ ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ ਵੀ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ।