29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪਾਵਰਕਾਮ ਸਬ ਡਿਵੀਜ਼ਨ ਖੂਈ ਖੇੜਾ ਦੇ ਆਰ.ਏ. ਨੂੰ ਰਿਲੀਵ ਨਾ ਕਰਨ ’ਤੇ ਕਮਾਲ ਵਾਲਾ ਵਾਸੀਆਂ ਨੇ ਲਗਾਇਆ ਧਰਨਾ

ਫ਼ਾਜ਼ਿਲਕਾ , 28 ਸਤੰਬਰ, (ਦਵਿੰਦਰ ਪਾਲ ਸਿੰਘ)- ਪਿੰਡ ਖੂਈ ਖੇੜਾ ਸਥਿਤ ਬਿਜਲੀ ਘਰ ਵਿਚ ਸਥਾਨਕ ਲੋਕਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਹ ਧਰਨਾ ਬਿਜਲੀ ਘਰ ਵਿਚ ਆਰ.

ਪਿੰਡ ਕਮਾਲ ਵਾਲਾ ਵਾਸੀ ਸਬ-ਡਿਵੀਜ਼ਨ ਖੁਈ ਖੇੜਾ ਅੱਗੇ ਧਰਨਾ ਦਿੰਦੇ ਹੋਏ। ਅਜੀਤ ਤਸਵੀਰ 29-09-2026
ਫ਼ਾਜ਼ਿਲਕਾ , 28 ਸਤੰਬਰ, (ਦਵਿੰਦਰ ਪਾਲ ਸਿੰਘ)- ਪਿੰਡ ਖੂਈ ਖੇੜਾ ਸਥਿਤ ਬਿਜਲੀ ਘਰ ਵਿਚ ਸਥਾਨਕ ਲੋਕਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਹ ਧਰਨਾ ਬਿਜਲੀ ਘਰ ਵਿਚ ਆਰ.ਏ. ਦੀ ਡਿਊਟੀ ਨਿਭਾ ਰਹੇ ਇਕ ਮੁਲਾਜ਼ਮ ਦੇ ਕਥਿਤ ਗ਼ਲਤ ਵਿਵਹਾਰ ਨੂੰ ਲੈ ਕੇ ਕੀਤਾ ਗਿਆ। ਧਰਨਾਕਾਰੀ ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਜਦੋਂ ਵੀ ਕੋਈ ਵਿਅਕਤੀ ਬਿਜਲੀ ਘਰ ਵਿਚ ਆਪਣੇ ਕੰਮ ਸਬੰਧੀ ਆਉਂਦਾ ਸੀ ਤਾਂ ਉਕਤ ਮੁਲਾਜ਼ਮ ਵੱਲੋਂ ਉਸ ਨਾਲ ਕਥਿਤ ਤੌਰ ’ਤੇ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਸੀ। ਲੋਕਾਂ ਨੇ ਇਸ ਮਾਮਲੇ ਨੂੰ ਲੈ ਕੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਤੇ ਮੁਲਾਜ਼ਮ ਦੀ ਬਦਲੀ ਕਰਨ ਦੀ ਮੰਗ ਕੀਤੀ। ਲੋਕਾਂ ਮੁਤਾਬਿਕ ਵਿਭਾਗ ਵੱਲੋਂ ਉਕਤ ਮੁਲਾਜ਼ਮ ਦੀ ਬਦਲੀ ਕਰ ਦਿੱਤੀ ਗਈ ਸੀ ਪਰ ਸਥਾਨਕ ਐੱਸ.ਡੀ.ਓ. ਵਲੋਂ ਉਸ ਨੂੰ ਰਿਲੀਵ ਨਾ ਕੀਤੇ ਜਾਣ ਕਾਰਨ ਮਾਮਲਾ ਮੁੜ ਭਖ ਗਿਆ। ਇਸ ਦੇ ਵਿਰੋਧ ਵਿਚ ਸਥਾਨਕ ਲੋਕਾਂ ਵਲੋਂ ਬਿਜਲੀ ਘਰ ਦੇ ਬਾਹਰ ਧਰਨਾ ਲਗਾਇਆ ਗਿਆ। ਉੱਧਰ ਇਸ ਮਾਮਲੇ ਸਬੰਧੀ ਜਦੋਂ ਸਥਾਨਕ ਬਿਜਲੀ ਘਰ ਦੇ ਐੱਸ.ਡੀ.ਓ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਲੋੜੀਂਦੀ ਕਾਗ਼ਜ਼ੀ ਕਾਰਵਾਈ ਪੂਰੀ ਕਰਕੇ ਸਬੰਧਿਤ ਮੁਲਾਜ਼ਮ ਨੂੰ ਰਿਲੀਵ ਕਰ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਨੌਜਵਾਨ ਦੀ ਰੇਲਗੱਡੀ ਹੇਠ ਆ ਕੇ ਮੌਤ ਅਗਲੀ ਖ਼ਬਰ ਸਿਵਲ ਸਰਜਨ ਦਫ਼ਤਰ ਫ਼ਾਜ਼ਿਲਕਾ ਵਿਖੇ ਐਨ.ਐੱਚ.ਐੱਮ. ਕਰਮਚਾਰੀਆਂ ਨੇ ਹੜਤਾਲ ਕਰਕੇ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।