ਸੂਬਾ ਪੱਧਰੀ ਸੱਦੇ ਤਹਿਤ ਪਟਵਾਰ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ
ਅਬੋਹਰ, 23 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਸੂਬਾ ਪੱਧਰੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ ਮੁਤਾਬਿਕ ਤਹਿਸੀਲ ਅਬੋਹਰ ਦੀ ਰੈਵੀਨਿਊ ਪਟਵਾਰ ਯੂਨੀਅਨ ਦਾ ਰੋਸ ਧਰਨਾ ਗਗਨ ਕੰਬੋਜ ਸੀਨੀਅਰ ਵਾਈਸ ਪ੍ਰਧਾਨ ਤਹਿਸੀਲ ਅਬੋਹਰ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ। ਰੋਸ ਧਰਨੇ ਵਿਚ ਸਮੂਹ ਤਹਿਸੀਲ ਦੇ ਮੌਜੂਦਾ ਸੇਵਾਮੁਕਤ ਪਟਵਾਰੀ ਅਤੇ ਕਾਨੂੰਗੋ ਸ਼ਾਮਲ ਹੋਏ।
ਅਜੀਤ ਡੈਸਕ
24-09-2026