ਜਥੇਦਾਰ ਪ੍ਰੀਤਮ ਸਿੰਘ ਮਲਸੀਆਂ ਵਲੋਂ ਗੁਰਦੁਆਰਾ ਸਾਹਿਬ ਲਈ ਚੰਦੋਆ ਸਾਹਿਬ, ਗੱਦੇ ਅਤੇ ਰਾਸ਼ੀ ਭੇਟ
ਮਮਦੋਟ 13 ਸਤੰਬਰ(ਰਾਜਿੰਦਰ ਸਿੰਘ ਹਾਂਡਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਪ੍ਰੀਤਮ ਸਿੰਘ ਮਲਸੀਆਂ ਵਲੋਂ ਹਲਕੇ ਦੇ ਗੁਰਦੁਆਰਾ ਸਾਹਿਬਾਨ ਲਈ ਸਾਜੋ ਸਮਾਨ ਦੇਣ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਲੱਖੋ ਕੇ ਬਹਿਰਾਮ ਦੀ ਕਾਲੋਨੀ ਬਾਬਾ ਜੀਵਨ ਸਿੰਘ ਨਗਰ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਦੇ ਨਾਮ ’ਤੇ ਬਣੇ ਗੁਰਦੁਆਰਾ ਸਾਹਿਬ ਦੇ ਵਿਕਾਸ ਲਈ 25000/-ਰੁਪਏ ਦੀ ਸੇਵਾ ਰਾਸ਼ੀ ਦਾ ਚੈੱਕ, ਚੰਦੋਆ ਸਾਹਿਬ ਅਤੇ ਗੱਦੇ ਭੇਟ ਕੀਤੇ ਗਏ । ਇਸ ਤਰ੍ਹਾਂ ਹੀ ਪਿੰਡ ਸਵਾਈ ਕੇ ਖੁਰਦ ਦੇ ਗੁਰਦੁਆਰਾ ਸਾਹਿਬ ਦੇ ਵਿਕਾਸ ਲਈ 50000/- ਰੁਪਏ ਦੀ ਸੇਵਾ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ ।
ਅਜੀਤ ਡੈਸਕ
14-09-2026