13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਨਿਰਮਲ ਸਿੰਘ ਹੰਜਰਾ ਬਣੇ ਬਾਰ ਐਸੋਸੀਏਸ਼ਨ ਜ਼ੀਰਾ ਦੇ ਪ੍ਰਧਾਨ, ਸਮੁੱਚੀ ਟੀਮ ਨੇ ਦਰਜ ਕੀਤੀ ਸ਼ਾਨਦਾਰ ਜਿੱਤ

ਜ਼ੀਰਾ, 12 ਸਤੰਬਰ (ਪ੍ਰਤਾਪ ਸਿੰਘ ਹੀਰਾ)- ਬਾਰ ਐਸੋਸੀਏਸ਼ਨ ਜ਼ੀਰਾ ਦੀ ਸਾਲਾਨਾ ਚੋਣ ਅਮਨ-ਅਮਾਨ ਨਾਲ ਨੇਪਰੇ ਚੜ੍ਹੀ ਜਿਸ ਦੌਰਾਨ ਵਕੀਲ ਭਾਈਚਾਰੇ ਵਲੋਂ ਵੱਧ-ਚੜ੍ਹ ਕੇ ਵੋਟਿੰਗ ਕੀਤੀ ਗਈ। ਇਸ ਚੋਣ ਵਿਚ ਦੋ ਧਿਰਾਂ ਵਿਚਕਾਰ ਵੱਖ-ਵੱਖ ਅਹੁਦਿਆਂ ਲਈ ਸਿੱਧਾ ਮੁਕਾਬਲਾ ਹੋਇਆ।

ਅਜੀਤ ਡੈਸਕ 13-09-2026
ਜ਼ੀਰਾ, 12 ਸਤੰਬਰ (ਪ੍ਰਤਾਪ ਸਿੰਘ ਹੀਰਾ)- ਬਾਰ ਐਸੋਸੀਏਸ਼ਨ ਜ਼ੀਰਾ ਦੀ ਸਾਲਾਨਾ ਚੋਣ ਅਮਨ-ਅਮਾਨ ਨਾਲ ਨੇਪਰੇ ਚੜ੍ਹੀ ਜਿਸ ਦੌਰਾਨ ਵਕੀਲ ਭਾਈਚਾਰੇ ਵਲੋਂ ਵੱਧ-ਚੜ੍ਹ ਕੇ ਵੋਟਿੰਗ ਕੀਤੀ ਗਈ। ਇਸ ਚੋਣ ਵਿਚ ਦੋ ਧਿਰਾਂ ਵਿਚਕਾਰ ਵੱਖ-ਵੱਖ ਅਹੁਦਿਆਂ ਲਈ ਸਿੱਧਾ ਮੁਕਾਬਲਾ ਹੋਇਆ। ਚੋਣ ਪ੍ਰਕਿਰਿਆ ਨੂੰ ਸੁਚਾਰੂ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਰਿਟਰਨਿੰਗ ਅਫਸਰ ਦੀ ਜ਼ਿੰਮੇਵਾਰੀ ਸੀਨੀਅਰ ਐਡਵੋਕੇਟ ਅਮਰੀਕ ਸਿੰਘ ਵਿਰਕ ਤੇ ਇੰਦਰਜੀਤ ਸਿੰਘ ਧੰਜੂ ਵੱਲੋਂ ਬਾਖ਼ੂਬੀ ਨਿਭਾਈ ਗਈ। ਐਲਾਨੇ ਗਏ ਨਤੀਜਿਆਂ ਅਨੁਸਾਰ ਪ੍ਰਧਾਨਗੀ ਦੇ ਵੱਕਾਰੀ ਅਹੁਦੇ ਲਈ ਨਿਰਮਲ ਸਿੰਘ ਹੰਜਰਾ ਨੇ ਗੁਰਨਾਮ ਸਿੰਘ ਸੋਢੀ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਵਾਈਸ ਪ੍ਰਧਾਨ ਦੇ ਅਹੁਦੇ ਲਈ ਬਬਲਜੀਤ ਸਿੰਘ ਗਿੱਲ ਨੇ ਰਜਿੰਦਰ ਪਾਲ ਸਿੰਘ ਨੂੰ, ਸੈਕਟਰੀ ਦੇ ਅਹੁਦੇ ਲਈ ਜਗਦੀਪ ਸਿੰਘ ਗਰੇਵਾਲ ਨੇ ਲਵਪ੍ਰੀਤ ਸਿੰਘ ਸੰਧੂ ਨੂੰ, ਜੁਆਇੰਟ ਸੈਕਟਰੀ ਲਈ ਕਰਮਵੀਰ ਸਿੰਘ ਧਵਨ ਨੇ ਸੰਦੀਪ ਕੰਡਿਆਲ ਨੂੰ ਅਤੇ ਕੈਸ਼ੀਅਰ ਦੇ ਅਹੁਦੇ ਲਈ ਨਵਦੀਪ ਸਿੰਘ ਕਰੀਰ ਨੇ ਗੁਰਜੀਤ ਸਿੰਘ ਸੰਧੂ ਨੂੰ ਪਛਾੜ ਕੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਵਾਈਸ ਪ੍ਰਧਾਨ ਵੋਮੈਨ ਦੇ ਅਹੁਦੇ ਲਈ ਰਮਨਦੀਪ ਕੌਰ ਨੇ ਹਰਮਨਦੀਪ ਕੌਰ ਨੂੰ ਮਾਤ ਦਿੱਤੀ, ਜਦਕਿ ਲਾਇਬ੍ਰੇਰੀ ਇੰਚਾਰਜ ਦੇ ਅਹੁਦੇ ਲਈ ਪ੍ਰੀਤੀ ਅਗਰਵਾਲ ਬਿਨਾਂ ਮੁਕਾਬਲਾ ਜੇਤੂ ਐਲਾਨੇ ਗਏ। ਜ਼ਿਕਰਯੋਗ ਹੈ ਕਿ ਇਸ ਚੋਣ ਵਿੱਚ ਨਿਰਮਲ ਸਿੰਘ ਹੰਜਰਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਹੂੰਝਾਫੇਰ ਜਿੱਤ ਦਰਜ ਕੀਤੀ। ਇਸ ਚੋਣ ਮੌਕੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਕਰਵਲ, ਸਾਬਕਾ ਪ੍ਰਧਾਨ ਹਰਗੁਰਬੀਰ ਸਿੰਘ ਗਿੱਲ, ਮੇਜਰ ਸਿੰਘ ਸੰਧੂ, ਬਲਵੰਤ ਸਿੰਘ ਧੰਜੂ, ਸਰਵਣ ਸਿੰਘ ਸੰਧੂ, ਸੁਰਿੰਦਰ ਕੁਮਾਰ ਪਾਸੀ, ਜਵਾਹਰ ਲਾਲ ਅੱਗਰਵਾਲ, ਵਿਜੇ ਕੁਮਾਰ ਬਾਂਸਲ, ਸੁਰਿੰਦਰ ਸਿੰਗਲਾ, ਰਮਣੀਕ ਸਿੰਘ ਸੋਢੀ, ਪਰਮਜੀਤ ਸਿੰਘ ਧੰਜੂ, ਰਜਵੰਤ ਸਿੰਘ ਬੰਦੇਸ਼ਾ, ਅਜੀਤ ਅਗਰਵਾਲ, ਗੌਰਵ ਪਾਸੀ, ਸ਼ੇਰ ਰਣਧੀਰ, ਸੰਜੀਵ ਸ਼ਰਮਾ, ਮਨਪ੍ਰੀਤ ਸਿੰਘ ਸਿੱਧੂ, ਸਤਿਨ ਬਾਂਸਲ, ਮਨੀਸ਼ ਚੌਧਰੀ, ਰੋਹਿਤ ਭਾਟੀਆ, ਧੀਰਜ ਬਾਂਸਲ, ਸਪਨਦੀਪ ਸਿੰਘ ਬੰਦੇਸ਼ਾ, ਤਜਿੰਦਰ ਸਿੰਘ ਗੁੰਬਰ, ਫਤਿਹਜੀਤ ਸਿੰਘ, ਨਵਦੀਪ ਸ਼ਰਮਾ, ਵਰੁਣ ਅਗਰਵਾਲ, ਗਗਨ, ਤਜਿੰਦਰ ਭੁੱਲਰ, ਕੁਲਦੀਪ ਕੌਰ, ਅਨੂ ਬਾਲਾ, ਨੰਦਨੀ, ਪਰਵੀਨ ਕੌਰ ਸਮੇਤ ਵੱਡੀ ਗਿਣਤੀ ਵਿੱਚ ਵਕੀਲਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਜਿੱਤ ਉਪਰੰਤ ਨਵ-ਨਿਯੁਕਤ ਪ੍ਰਧਾਨ ਨਿਰਮਲ ਸਿੰਘ ਹੰਜਰਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਵਕੀਲ ਭਾਈਚਾਰੇ ਵਲੋਂ ਲੱਡੂ ਵੰਡ ਕੇ ਮੁਬਾਰਕਬਾਦ ਦਿੱਤੀ ਗਈ । ਇਸ ਮੌਕੇ ਪ੍ਰਧਾਨ ਹੰਜਰਾ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਵਿਧਾਇਕ ਜਿੰਪਾ ਵਲੋਂ ਸਿਵਲ ਹਸਪਤਾਲ ’ਚ ਮੈਥਾਡੋਨ ਮੇਨਟੇਨੈਂਸ ਥੈਰੇਪੀ ਕਲੀਨਿਕ ਦਾ ਉਦਘਾਟਨ ਅਗਲੀ ਖ਼ਬਰ ਚੋਣਾਂ ਨੇੜੇ ਆਉਂਦਿਆਂ ‘ਆਪ’ ਦੇ ਸ਼ਹਿਰੀ ਹਲਕੇ ’ਚ ਦਾਅਵੇਦਾਰਾਂ ਦੀ ਵਧਣ ਲੱਗੀ ਗਿਣਤੀ, ਪੋਸਟਰ ਵਾਰ ਨੇ ਫੜਿਆ ਜ਼ੋਰ * ਸ਼ਹਿਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।