ਮੱਲਾਂਵਾਲਾ ’ਚ ਫੂਡ ਸੇਫਟੀ ਅਫ਼ਸਰ ਦੀ ਕਾਰਵਾਈ ’ਤੇ ਵੱਡੇ ਸਵਾਲ, ਪਿੰਡਾਂ ’ਚੋਂ ਸੀਮਤ ਆਉਂਦਾ ਦੁੱਧ ਸ਼ਹਿਰ ਤੱਕ ਕਿਵੇਂ ਬਣ ਜਾਂਦੈ ਹਜ਼ਾਰਾਂ ਲੀਟਰ
ਮੱਲਾਂਵਾਲਾ, 12 ਸਤੰਬਰ (ਬਲਬੀਰ ਸਿੰਘ ਜੋਸਨ)— ਮੱਲਾਂਵਾਲਾ ਵਿਚ ਫੂਡ ਸੇਫਟੀ ਵਿਭਾਗ ਵਲੋਂ ਇੱਕ ਡੇਅਰੀ ’ਤੇ ਕੀਤੀ ਗਈ ਕਾਰਵਾਈ ਨੇ ਵਿਭਾਗ ਦੀ ਜਾਂਚ ਪ੍ਰਕਿਰਿਆ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਕਸਬਾ ਮੱਲਾਂਵਾਲਾ ਵਿੱਚ ਦੁੱਧ,ਦਹੀਂ, ਪਨੀਰ ਤੇ ਦੇਸੀ ਘਿਓ ਦਾ ਵੱਡੇ ਪੱਧਰ ’ਤੇ ਕਾਰੋਬਾਰ ਕਰਨ ਵਾਲੀਆਂ ਅੱਧਾ ਦਰਜਨ ਦੇ ਕਰੀਬ ਡੇਅਰੀਆਂ ਹੋਣ ਦੇ ਬਾਵਜੂਦ ਫੂਡ ਸੇਫਟੀ ਵਿਭਾਗ ਵੱਲੋਂ ਜਾਂਚ ਦਾ ਦਾਇਰਾ ਇਕ ਡੇਅਰੀ ਤੱਕ ਰੱਖਣਾ ਆਪਣੇ ਆਪ ਵਿਚ ਵੱਡਾ ਸਵਾਲ ਬਣ ਗਿਆ ਹੈ।
ਮੱਲਾਂਵਾਲਾ, 12 ਸਤੰਬਰ (ਬਲਬੀਰ ਸਿੰਘ ਜੋਸਨ)— ਮੱਲਾਂਵਾਲਾ ਵਿਚ ਫੂਡ ਸੇਫਟੀ ਵਿਭਾਗ ਵਲੋਂ ਇੱਕ ਡੇਅਰੀ ’ਤੇ ਕੀਤੀ ਗਈ ਕਾਰਵਾਈ ਨੇ ਵਿਭਾਗ ਦੀ ਜਾਂਚ ਪ੍ਰਕਿਰਿਆ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਕਸਬਾ ਮੱਲਾਂਵਾਲਾ ਵਿੱਚ ਦੁੱਧ,ਦਹੀਂ, ਪਨੀਰ ਤੇ ਦੇਸੀ ਘਿਓ ਦਾ ਵੱਡੇ ਪੱਧਰ ’ਤੇ ਕਾਰੋਬਾਰ ਕਰਨ ਵਾਲੀਆਂ ਅੱਧਾ ਦਰਜਨ ਦੇ ਕਰੀਬ ਡੇਅਰੀਆਂ ਹੋਣ ਦੇ ਬਾਵਜੂਦ ਫੂਡ ਸੇਫਟੀ ਵਿਭਾਗ ਵੱਲੋਂ ਜਾਂਚ ਦਾ ਦਾਇਰਾ ਇਕ ਡੇਅਰੀ ਤੱਕ ਰੱਖਣਾ ਆਪਣੇ ਆਪ ਵਿਚ ਵੱਡਾ ਸਵਾਲ ਬਣ ਗਿਆ ਹੈ। ਦੱਸਣਯੋਗ ਹੈ ਕਿ ਫੂਡ ਸੇਫਟੀ ਵਿਭਾਗ ਵਲੋਂ ਮੱਲਾਂਵਾਲਾ ’ਚ ਇਕ ਡੇਅਰੀ ’ਤੇ ਕਾਰਵਾਈ ਕੀਤੀ ਗਈ ਉੱਥੇ ਕਸਬੇ ਦੀਆਂ ਹੋਰ ਡੇਅਰੀਆਂ ਵਿਚ ਰੋਜ਼ਾਨਾ ਵੱਡੀ ਮਾਤਰਾ ਵਿਚ ਦੁੱਧ ਦੀ ਆਮਦ ਤੇ ਪਨੀਰ ਤੇ ਦੇਸੀ ਘਿਓ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ। ਉਕਤ ਇਨ੍ਹਾਂ ਡੇਅਰੀਆਂ ਵਿਚ ਆਉਣ ਵਾਲੇ ਹਜ਼ਾਰਾਂ ਲੀਟਰ ਦੁੱਧ ਕਿਥੋਂ ਆ ਰਿਹਾ ਹੈ ਜਾਂਚ ਦਾ ਵਿਸ਼ਾ ਹੈ। ਜਾਣਕਾਰੀ ਅਨੁਸਾਰ ਪਿੰਡਾਂ ’ਚ ਬਹੁਤੇ ਪਰਿਵਾਰਾਂ ਦੇ ਕੋਲ ਦੁਧਾਰੂ ਪਸ਼ੂ ਹੀ ਨਹੀਂ ਤੇ ਕੁਝ ਪਰਿਵਾਰਾਂ ਦੇ ਕੋਲ ਆਪਣੇ ਪਰਿਵਾਰ ਦੇ ਗੁਜਾਰੇ ਵਾਸਤੇ ਰੱਖੇ ਗਏ ਪਸ਼ੂਆਂ ਦਾ ਦੁੱਧ ਘਰ ਰੱਖਣ ਤੋਂ ਬਾਅਦ ਡੇਅਰੀਆਂ ’ਚ ਪਾਏ ਥੋੜੇ ਜਿਹੇ ਕਿਲੋ ਦੁੱਧ ਪਿੰਡਾਂ ਤੋਂ ਸ਼ਹਿਰ ਤੱਕ ਪਹੁੰਚਣ ਤੱਕ ਹਜ਼ਾਰਾਂ ਲੀਟਰ ਕਿਸ ਤਰਾਂ ਬਣ ਜਾਦਾਂ ਹੈ ਤੇ ਸੀਮਤ ਗਿਣਤੀ ਵਿਚ ਦੁੱਧ ਦੇਣ ਵਾਲੇ ਪਸ਼ੂਆਂ ਦੇ ਮੁਕਾਬਲੇ ਕੁਝ ਡੇਅਰੀਆਂ ਵਿਚ ਤੇ ਰੋਜ਼ਾਨਾ ਹਜ਼ਾਰਾਂ ਲੀਟਰ ਦੁੱਧ ਦੀ ਖਪਤ ਤੇ ਵਿਕਰੀ ਦਾ ਹਿਸਾਬ ਵੀ ਜਾਂਚ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਡੇਅਰੀਆਂ ਵਲੋਂ ਹਜਾਰਾਂ ਲੀਟਰ ਦੁੱਧ, ਪਨੀਰ ਦਹੀ ਸਮੇਤ ਦੇਸੀ ਘਿਓ ਬਾਜ਼ਾਰ ਵਿੱਚ ਧੜੱਲੇ ਨਾਲ ਵਿਕ ਰਿਹਾ ਹੈ ਜਿਸ ਕਾਰਨ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜ਼ੇਕਰ ਵਿਭਾਗ ਵਲੋਂ ਪਨੀਰ ਤੇ ਘਿਓ ਦੀ ਗੁਣਵੱਤਾ ਦੀ ਜਾਂਚ ਲਈ ਨਿਯਮਤ ਨਮੂਨੇ ਲੈਣ ਦੀ ਬਜਾਏ ਜੇਕਰ ਕਾਰਵਾਈ ਚੋਣਵੀਆਂ ਥਾਵਾਂ ਤੱਕ ਹੀ ਸੀਮਤ ਰਹੇ ਤਾਂ ਫੂਡ ਸੇਫਟੀ ਵਿਭਾਗ ਤੇ ਸਵਾਲ ਉੱਠਣੇ ਸੁਭਾਵੁਕ ਹੈ। ਮੱਲਾਂਵਾਲਾ ਦੇ ਬਾਜ਼ਾਰਾਂ ਵਿਚ ਸ਼ਾਮ ਸਮੇਂ ਰੇਹੜੀਆਂ ’ਤੇ ਖੁੱਲ੍ਹੇ ਵਿਚ ਵਿਕ ਰਹੇ ਘਟੀਆ ਕੁਆਲਟੀ ਦੇ ਸਾਮਾਨ ਤੋਂ ਬਣੀਆਂ ਚੀਜਾਂ ਲੋਕਾਂ ਦੀ ਸਿਹਤ ਨੂੰ ਖਰਾਬ ਕਰ ਰਹੀਆਂ ਹਨ। ਇਸੇ ਤਰ੍ਹਾਂ ਕਸਬੇ ’ਚ ਵੱਡੀ ਮਾਤਰਾ ਵਿਚ ਵਿਕ ਰਹੀ ਮਠਿਆਈ ਵਿਚ ਵਰਤੇ ਜਾ ਰਹੇ ਦੁੱਧ, ਖੋਏ, ਪਨੀਰ, ਘਿਓ ਤੇ ਖਾਧ ਰੰਗਾਂ ਤੋਂ ਤਿਆਰ ਕੀਤੀਆਂ ਮਠਿਆਈਆਂ ਵੀ ਜਾਂਚ ਘੇਰੇ ’ਚ ਹਨ। ਕਸਬੇ ਦੀਆਂ ਮੀਟ ਤੇ ਮੁਰਗੇ ਦੀਆਂ ਦੁਕਾਨਾਂ ਦੀ ਸਫ਼ਾਈ, ਸਟੋਰੇਜ ਤੇ ਮੀਟ ਦੀ ਗੁਣਵੱਤਾ ਦੀ ਵੀ ਅਚਨਚੇਤ ਜਾਂਚ ਦੀ ਲੋੜ ਹੈ। ਮਰੀਆਂ ਹੋਈਆਂ ਕੁਕੜੀਆਂ ਦੀ ਕਥਿਤ ਵਿਕਰੀ ਸਬੰਧੀ ਚਰਚਾ ਦੇ ਮੱਦੇਨਜ਼ਰ ਇਹ ਜਾਂਚ ਹੋਰ ਵੀ ਅਹਿਮ ਬਣ ਜਾਂਦੀ ਹੈ। ਜੇਕਰ ਵਿਭਾਗ ਲੋਕਾਂ ਦੀ ਸਹਿਤ ਪ੍ਰਤੀ ਖਾਧ ਸੁਰੱਖਿਆ ਨੂੰ ਲੈ ਕੇ ਗੰਭੀਰ ਹੈ ਤਾਂ ਡੇਅਰੀਆਂ ਦੇ ਨਾਲ ਮਠਿਆਈ, ਰੇਹੜੀਆਂ ਤੇ ਮੀਟ ਦੀਆਂ ਦੁਕਾਨਾਂ ਨੂੰ ਵੀ ਇਕੋ ਮਾਪਦੰਡ ਅਧੀਨ ਜਾਂਚਿਆ ਜਾਣਾ ਚਾਹੀਦਾ ਹੈ।