12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਗਣੇਸ਼ ਚਤੁਰਥੀ ’ਤੇ ਕਰਨ ਗਿਲਹੋਤਰਾ ਫਾਊਂਡੇਸ਼ਨ ਵਲੋਂ ਫ਼ਾਜ਼ਿਲਕਾ ਵਾਸੀਆਂ ਨੂੰ ਤੋਹਫ਼ਾ, 14 ਤੋਂ ਦਿਖਾਈ ਜਾਵੇਗੀ ਫਿਲਮ ‘ਹਨੂੰਮਾਨ ਅੰਸ਼’

ਫ਼ਾਜ਼ਿਲਕਾ, 11 ਸਤੰਬਰ (ਦਵਿੰਦਰ ਪਾਲ ਸਿੰਘ)- ਗਣੇਸ਼ ਚਤੁਰਥੀ ਦੇ ਸ਼ੁੱਭ ਅਵਸਰ ’ਤੇ ਕਰਨ ਗਿਲਹੋਤਰਾ ਫਾਊਂਡੇਸ਼ਨ ਵਲੋਂ ਫ਼ਾਜ਼ਿਲਕਾ ਵਾਸੀਆਂ ਲਈ 14 ਸਤੰਬਰ ਤੋਂ ਲਗਾਤਾਰ 10 ਦਿਨਾਂ ਤੱਕ ਧਾਰਮਿਕ ਤੇ ਪ੍ਰੇਰਨਾਦਾਇਕ ਫ਼ਿਲਮ ‘ਹਨੂਮਾਨ ਅੰਸ਼’ ਦੇ ਵਿਸ਼ੇਸ਼ ਸ਼ੋਅ ਦੀ ਵਿਵਸਥਾ ਕੀਤੀ ਗਈ ਹੈ। ਇਹ ਫ਼ਿਲਮ ਆਰਬਿਟ (ਸੰਜੀਵ) ਸਿਨੇਮਾ ਵਿਚ ਰੋਜ਼ਾਨਾ ਰਾਤ 8:30 ਵਜੇ ਦਿਖਾਈ ਜਾਵੇਗੀ, ਜਿਸ ਦੀਆਂ ਟਿਕਟਾਂ ਫਾਊਂਡੇਸ਼ਨ ਵਲੋਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ।

ਅਜੀਤ ਡੈਸਕ 12-09-2026
ਫ਼ਾਜ਼ਿਲਕਾ, 11 ਸਤੰਬਰ (ਦਵਿੰਦਰ ਪਾਲ ਸਿੰਘ)- ਗਣੇਸ਼ ਚਤੁਰਥੀ ਦੇ ਸ਼ੁੱਭ ਅਵਸਰ ’ਤੇ ਕਰਨ ਗਿਲਹੋਤਰਾ ਫਾਊਂਡੇਸ਼ਨ ਵਲੋਂ ਫ਼ਾਜ਼ਿਲਕਾ ਵਾਸੀਆਂ ਲਈ 14 ਸਤੰਬਰ ਤੋਂ ਲਗਾਤਾਰ 10 ਦਿਨਾਂ ਤੱਕ ਧਾਰਮਿਕ ਤੇ ਪ੍ਰੇਰਨਾਦਾਇਕ ਫ਼ਿਲਮ ‘ਹਨੂਮਾਨ ਅੰਸ਼’ ਦੇ ਵਿਸ਼ੇਸ਼ ਸ਼ੋਅ ਦੀ ਵਿਵਸਥਾ ਕੀਤੀ ਗਈ ਹੈ। ਇਹ ਫ਼ਿਲਮ ਆਰਬਿਟ (ਸੰਜੀਵ) ਸਿਨੇਮਾ ਵਿਚ ਰੋਜ਼ਾਨਾ ਰਾਤ 8:30 ਵਜੇ ਦਿਖਾਈ ਜਾਵੇਗੀ, ਜਿਸ ਦੀਆਂ ਟਿਕਟਾਂ ਫਾਊਂਡੇਸ਼ਨ ਵਲੋਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਫਾਊਂਡੇਸ਼ਨ ਦੇ ਸੰਸਥਾਪਕ ਕਰਨ ਗਿਲਹੋਤਰਾ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਮਕਸਦ ਬੱਚਿਆਂ ਤੇ ਨੌਜਵਾਨਾਂ ਨੂੰ ਭਾਰਤੀ ਸੰਸਕ੍ਰਿਤੀ, ਧਾਰਮਿਕ ਮੁੱਲਾਂ ਤੇ ਭਗਵਾਨ ਹਨੂਮਾਨ ਦੇ ਆਦਰਸ਼ਾਂ ਤੋਂ ਪ੍ਰੇਰਿਤ ਕਰਨਾ ਹੈ। ਸੀਟਾਂ ਸੀਮਤ ਹੋਣ ਕਰਕੇ ਟਿਕਟਾਂ 14 ਸਤੰਬਰ ਦੁਪਹਿਰ ਤੋਂ ‘ਪਹਿਲਾਂ ਆਓ, ਪਹਿਲਾਂ ਪਾਓ’ ਦੇ ਆਧਾਰ ’ਤੇ ਸਰਹੱਦ ਕੇਸਰੀ ਦਫ਼ਤਰ ਤੋਂ ਮਿਲਣਗੀਆਂ। ਟਿਕਟਾਂ ਲਈ ਦੀਪਕ ਨਾਗਪਾਲ ਅਤੇ ਬੰਟੀ ਸ਼ਰਮਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ 18 ਸਤੰਬਰ ਦੀ ਪੰਜਾਬ ਬਚਾਓ ਰੈਲੀ ਲਈ ਤਿਆਰੀਆਂ ਜ਼ੋਰਾਂ ’ਤੇ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸਮਾਗਮ ਫ਼ਾਜ਼ਿਲਕਾ ’ਚ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।