ਸਰਕਾਰੀ ਕੰਨਿਆ ਸਕੂਲ ’ਚ ’ਸਾਇੰਸ ਔਨ ਵਹੀਲਜ਼’ ਪ੍ਰੋਗਰਾਮ ਆਯੋਜਿਤ
ਜਲਾਲਾਬਾਦ, 8 ਸਤੰਬਰ (ਕਰਨ ਚੁਚਰਾ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਵਿਖੇ ‘ਸਾਇੰਸ ਔਨ ਵਹੀਲਜ਼-ਸਥਾਨਕ ਤੋਂ ਗਲੋਬਲ’ ਪ੍ਰੋਗਰਾਮ ਤਹਿਤ ਮੋਬਾਈਲ ਵਿਗਿਆਨ ਟੀਮ ਦੁਆਰਾ ਵਿਸ਼ੇਸ਼ ਦੌਰਾ ਕੀਤਾ ਗਿਆ। ਸਕੂਲ ਪ੍ਰਿੰਸੀਪਲ ਅਮਿੱਤ ਗਗਨੇਜਾ ਦੀ ਦੇਖ-ਰੇਖ ਹੇਠ ਆਯੋਜਿਤ ਇਸ ਪ੍ਰੋਗਰਾਮ ’ਚ ਵਿਗਿਆਨਕ ਟੀਮ ਨੇ ਵਿਦਿਆਰਥਣਾਂ ਨੂੰ ਰੋਬੋਟਿਕਸ, ਪੁਲਾੜ ਤਕਨਾਲੋਜੀ ਅਤੇ ਟਿਕਾਊ ਵਿਕਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।
ਅਜੀਤ ਡੈਸਕ
09-09-2026