09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪਿੰਡਾਂ ਦੀਆਂ ਦੁਕਾਨਾਂ ’ਤੇ ਨਕਲੀ ਕੋਲਡ ਡਰਿੰਕਸ ਦਾ ਬੋਲਬਾਲਾ

ਮੰਡੀ ਘੁਬਾਇਆ, 8 ਸਤੰਬਰ (ਅਮਨ ਬਵੇਜਾ)-ਪਿੰਡਾਂ ਵਿਚ ਕਰਿਆਨੇ ਦੀਆਂ ਦੁਕਾਨਾਂ ’ਤੇ ਮਿਲਣ ਵਾਲੇ ਵੱਖ-ਵੱਖ ਕਿਸਮਾਂ ਦੇ ਕੋਲਡ ਡਰਿੰਕਸ ਅਤੇ ਐਨਰਜੀ ਡਰਿੰਕਸ ਧੜੱਲੇ ਨਾਲ ਵਿਕ ਰਹੇ ਹਨ। ਦੇਖਣ ਵਿਚ ਆ ਰਿਹਾ ਹੈ ਕਿ ਕੁੱਝ ਦੁਕਾਨਾਂ ’ਤੇ ਮਸ਼ਹੂਰ ਬਰਾਂਡਾ ਨਾਲ ਮਿਲਦੇ ਜੁਲਦੇ ਨਾਮ, ਪੈਕਿੰਗ ਅਤੇ ਰੰਗ ਵਾਲੇ ਸ਼ੱਕੀ ਉਤਪਾਦ ਵੇਚੇ ਜਾ ਰਹੇ ਹਨ।

ਅਜੀਤ ਡੈਸਕ 09-09-2026
ਮੰਡੀ ਘੁਬਾਇਆ, 8 ਸਤੰਬਰ (ਅਮਨ ਬਵੇਜਾ)-ਪਿੰਡਾਂ ਵਿਚ ਕਰਿਆਨੇ ਦੀਆਂ ਦੁਕਾਨਾਂ ’ਤੇ ਮਿਲਣ ਵਾਲੇ ਵੱਖ-ਵੱਖ ਕਿਸਮਾਂ ਦੇ ਕੋਲਡ ਡਰਿੰਕਸ ਅਤੇ ਐਨਰਜੀ ਡਰਿੰਕਸ ਧੜੱਲੇ ਨਾਲ ਵਿਕ ਰਹੇ ਹਨ। ਦੇਖਣ ਵਿਚ ਆ ਰਿਹਾ ਹੈ ਕਿ ਕੁੱਝ ਦੁਕਾਨਾਂ ’ਤੇ ਮਸ਼ਹੂਰ ਬਰਾਂਡਾ ਨਾਲ ਮਿਲਦੇ ਜੁਲਦੇ ਨਾਮ, ਪੈਕਿੰਗ ਅਤੇ ਰੰਗ ਵਾਲੇ ਸ਼ੱਕੀ ਉਤਪਾਦ ਵੇਚੇ ਜਾ ਰਹੇ ਹਨ। ਜਿਸ ਕਾਰਨ ਆਮ ਲੋਕਾਂ ਨੂੰ ਅਸਲੀ ਅਤੇ ਨਕਲੀ ਉਤਪਾਦ ਦੀ ਪਛਾਣ ਕਰਨ ਵਿਚ ਮੁਸ਼ਕਿਲ ਹੋ ਰਹੀ ਹੈ। ਪਰ ਇੰਨਾ ਦੀ ਗੁਣਵੱਤਾ ਸਹੀ ਨਾ ਹੋਣ ਕਾਰਨ ਫਿਰ ਵੀ ਇਹ ਦੁਕਾਨਾਂ ਤੇ ਵੇਚੇ ਜਾ ਰਹੇ ਹਨ। ਵੇਖਣ ਵਿਚ ਆ ਰਿਹਾ ਹੈ ਕਿ ਨੌਜਵਾਨਾਂ ਵਿਚ ਅੱਜ ਕੱਲ੍ਹ ਐਨਰਜੀ ਡਰਿੰਕਸ ਪੀਣ ਦਾ ਪ੍ਰਚਲਣ ਵੀ ਵੱਧ ਰਿਹਾ ਹੈ। ਬੇਸ਼ੱਕ ਐਨਰਜੀ ਡਰਿੰਕਸ ’ਤੇ ਪਿਛਲੇ ਸਮੇਂ ਵਿਚ ਪਾਬੰਦੀਆਂ ਵੀ ਲਾਈਆਂ ਗਈਆਂ ਹਨ। ਪਰ ਫਿਰ ਵੀ ਕਿਧਰੇ ਨਾ ਕਿਧਰੇ ਇਹ ਉਤਪਾਦ ਦੁਕਾਨਾਂ ’ਤੇ ਆਮ ਹੀ ਵਿਕ ਰਹੇ ਹਨ। ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਦੁਕਾਨਾਂ ’ਤੇ ਅਜਿਹੇ ਪੀਣ ਵਾਲੇ ਪਦਾਰਥ ਉਪਲਬਧ ਹੁੰਦੇ ਹਨ। ਜਿਹੜੇ ਕਿ ਉੱਚ ਮੁੱਲ ’ਤੇ ਵੇਚੇ ਜਾਂਦੇ ਹਨ। ਇੰਨਾ ਦੀ ਵਰਤੋਂ ਕਰਨਾ ਆਮ ਲੋਕਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਕਿਸੇ ਵੀ ਕੋਲਡ ਜਾਂ ਐਨਰਜੀ ਡਰਿੰਕ ਦੀ ਵਰਤੋਂ ਵਿਚ ਸਾਵਧਾਨੀ ਵਰਤਣੀ ਚਾਹੀਦੀ ਹੈ। ਖ਼ਾਸ ਕਰਕੇ ਬੱਚਿਆਂ ਅਤੇ ਨੌਜਵਾਨਾਂ ਵਲੋਂ ਵੱਧ ਖੰਡ ਵਾਲੇ ਪੀਣ ਵਾਲੇ ਪਦਾਰਥਾਂ ਦੀ ਬੇਲੋੜੀ ਵਰਤੋਂ ਤੋਂ ਬਚਣਾ ਚਾਹੀਦਾ ਹੈ। ਜੇਕਰ ਕਿਸੇ ਪੀਣ ਵਾਲੇ ਪਦਾਰਥ ਦੀ ਗੁਣਵੱਤਾ ਜਾਂ ਸੁਰੱਖਿਆ ’ਤੇ ਸ਼ੱਕ ਹੋਵੇ ਤਾਂ ਉਸ ਦੀ ਵਰਤੋਂ ਨਾ ਕਰਨਾ ਹੀ ਬਿਹਤਰ ਹੈ। ਪਿੰਡਾਂ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਪਿੰਡਾਂ ਵਿਚ ਖੁੱਲ੍ਹੀਆਂ ਕਰਿਆਨੇ ਦੀਆਂ ਦੁਕਾਨਾਂ ਅਤੇ ਹੋਰ ਵਿੱਕਰੀ ਕੇਂਦਰਾਂ ’ਤੇ ਅਚਨਚੇਤ ਚੈਕਿੰਗ ਕੀਤੀ ਜਾਵੇ। ਸ਼ੱਕੀ ਜਾਂ ਮਿਆਦ ਪੁੱਗ ਚੁੱਕੇ ਉਤਪਾਦਾਂ ਦੇ ਸੈਂਪਲ ਲੈਣੇ ਚਾਹੀਦੇ ਹਨ ਅਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਪਿਛਲੀ ਖ਼ਬਰ ਫ਼ਾਜ਼ਿਲਕਾ ਅਪਰਾਧਨਾਮਾ -ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 4 ਮੁਕੱਦਮੇ ਦਰਜ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਲਾਇਨਜ਼ ਕਲੱਬ ਵਿਸ਼ਾਲ ਵਲੋਂ ਸਿੱਖਿਆ ਖੇਤਰ ’ਚ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਅਧਿਆਪਕ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।