05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਆਜ਼ਾਦੀ ਘੁਲਾਟੀਏ ਚਾਂਦੀ ਰਾਮ ਵਰਮਾ ਦੀ ਬਰਸੀ ਸਾਹਿਤ ਸਦਨ ਵਿਖੇ ਮਨਾਈ

ਅਬੋਹਰ, 4 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਆਜ਼ਾਦੀ ਘੁਲਾਟੀਏ ਚਾਂਦੀ ਰਾਮ ਵਰਮਾ ਦੀ ਬਰਸੀ ਮੌਕੇ ਸਵਾਮੀ ਕੇਸ਼ਵਾਨੰਦ ਵਲੋਂ ਸਥਾਪਿਤ ਅਬੋਹਰ ਦੇ ਸਾਹਿੱਤ ਸਦਨ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਅਜੀਤ ਡੈਸਕ 05-09-2026
ਅਬੋਹਰ, 4 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਆਜ਼ਾਦੀ ਘੁਲਾਟੀਏ ਚਾਂਦੀ ਰਾਮ ਵਰਮਾ ਦੀ ਬਰਸੀ ਮੌਕੇ ਸਵਾਮੀ ਕੇਸ਼ਵਾਨੰਦ ਵਲੋਂ ਸਥਾਪਿਤ ਅਬੋਹਰ ਦੇ ਸਾਹਿੱਤ ਸਦਨ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਅਸ਼ੋਕ ਸ਼ਰਮਾ ‘ਸ਼ਾਸਤਰੀ’ ਦੇ ਨਿਰਦੇਸ਼ਨ ਹੇਠ ਕਰਵਾਏ ਹਵਨ ਯੱਗ ਵਿਚ ਸਵ.ਵਰਮਾ ਦੇ ਪੋਤਰੇ ਸੰਜੀਵ ਵਰਮਾ, ਸਾਹਿੱਤ ਸਦਨ ਦੇ ਪ੍ਰਧਾਨ ਸੂਰਿਆ ਕਾਂਤ ਰਿਣਵਾ, ਸਵਾਮੀ ਕੇਸ਼ਵਾਨੰਦ ਆਯੁਰਵੈਦਿਕ ਹਸਪਤਾਲ ਦੇ ਇੰਚਾਰਜ ਡਾ.ਸੰਦੀਪ ਵਾਟਸ, ਪ੍ਰੋ.ਅਨਿਲ ਮੱਕੜ, ਅਸ਼ੋਕ ਬਜਾਜ, ਸਿੱਖਿਆ ਸ਼ਾਸਤਰੀ ਸਰੋਜ ਨਾਗਪਾਲ, ਦਰਸ਼ਨ ਲਾਲ ਚੁੱਘ ਆਦਿ ਹਾਜ਼ਰ ਸਨ। ਸੂਰਿਆ ਕਾਂਤ ਰਿਣਵਾ ਨੇ ਵਰਮਾ ਜੀ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਅਬੋਹਰ ਨੂੰ ਵਰਮਾ ਜੀ ਵਰਗੇ ਆਜ਼ਾਦੀ ਘੁਲਾਟੀਆਂ ’ਤੇ ਮਾਣ ਹੈ। ਅਜਿਹੇ ਮਹਾਨ ਪੁਰਖਾਂ ਦੀ ਬਦੌਲਤ ਹੀ ਅਸੀਂ ਅੱਜ ਆਜ਼ਾਦ ਭਾਰਤ ਵਿਚ ਸਾਹ ਲੈ ਰਹੇ ਹਾਂ। ਮੌਜੂਦਾ ਹਾਲਾਤ ਵਿਚ ਇਹ ਹੋਰ ਵੀ ਜ਼ਰੂਰੀ ਹੈ ਕਿ ਅਸੀਂ ਦੇਸ਼ ਨੂੰ ਸਰਵ-ਉੱਚ ਮੰਨੀਏ ਅਤੇ ਆਪਣੇ ਅਧਿਕਾਰਾਂ ਦੇ ਨਾਲ-ਨਾਲ ਫ਼ਰਜ਼ਾਂ ਦੀ ਵੀ ਪੂਰੀ ਤਨਦੇਹੀ ਨਾਲ ਪਾਲਨਾ ਕਰੀਏ। ਡਾ.ਸੰਦੀਪ ਵਾਟਸ ਨੇ ਕਿਹਾ ਕਿ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਖ਼ੁਦ ਅਬੋਹਰ ਪਹੁੰਚੇ ਸਨ ਅਤੇ ਇੰਪੀਰੀਅਲ ਬੈਂਕ ਨੇੜੇ ਕਰਵਾਈ ਗਈ ਜਨ ਸਭਾ ਦੌਰਾਨ ਉਨ੍ਹਾਂ ਨੇ ਚਾਂਦੀ ਰਾਮ ਵਰਮਾ ਨੂੰ ਤਿਲਕ ਸਵਰਾਜ ਕੋਸ਼ ਦਾ ਸੂਬਾਈ ਪ੍ਰਭਾਰੀ ਨਿਯੁਕਤ ਕੀਤਾ ਸੀ। ਮਹਾਤਮਾ ਗਾਂਧੀ ਨੇ ਵੀ ਵਰਮਾ ਜੀ ਨੂੰ ਸਵਦੇਸ਼ੀ ਅੰਦੋਲਨ ਲਈ ਵਿਸ਼ੇਸ਼ ਤੌਰ ’ਤੇ ਚੁਣਿਆ ਸੀ। ਇਸ ਮੌਕੇ ਅਨੁਰਾਗ ਨਾਗਪਾਲ ਨੇ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 8 ਮੁਕੱਦਮੇ ਦਰਜ ਅਗਲੀ ਖ਼ਬਰ ਤੇਜਵੰਤ ਸਿੰਘ ਟੀਟਾ ਅਕਾਲੀ ਦਲ ਬਾਦਲ ਦੇ ਜਨਰਲ ਕੌਂਸਲ ਦੇ ਮੈਂਬਰ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।