02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਐੱਮ.ਆਰ.ਸਰਕਾਰੀ ਕਾਲਜ ਫ਼ਾਜ਼ਿਲਕਾ ’ਚ ਫਰੈਸ਼ਰਜ਼ ਪਾਰਟੀ ਅਤੇ ਟੈਲੇਂਟ ਹੰਟ ਮੁਕਾਬਲੇ ਕਰਵਾਏ

ਫ਼ਾਜ਼ਿਲਕਾ, 1 ਸਤੰਬਰ (ਅਮਰਜੀਤ ਸ਼ਰਮਾ)-ਐੱਮ. ਆਰ.

ਅਜੀਤ ਡੈਸਕ 02-09-2026
ਫ਼ਾਜ਼ਿਲਕਾ, 1 ਸਤੰਬਰ (ਅਮਰਜੀਤ ਸ਼ਰਮਾ)-ਐੱਮ.ਆਰ.ਸਰਕਾਰੀ ਕਾਲਜ ਫ਼ਾਜ਼ਿਲਕਾ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ‘ਫਰੈਸ਼ਰਜ਼ ਵੈੱਲਕਮ ਪਾਰਟੀ’ ਅਤੇ ਦੋ ਰੋਜ਼ਾ ‘ਟੈਲੇਂਟ ਹੰਟ ਮੁਕਾਬਲਾ 2026’ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। ਕਾਲਜ ਇੰਚਾਰਜ ਸ਼੍ਰੀਮਤੀ ਗੁਰਮਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ। ਇਸ ਸਮਾਗਮ ਵਿਚ ‘ਖ਼ੁਸ਼ੀ ਫਾਊਂਡੇਸ਼ਨ’ ਦੀ ਚੇਅਰਮੈਨ ਅਤੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮ-ਪਤਨੀ ਸ਼੍ਰੀਮਤੀ ਖ਼ੁਸ਼ਬੂ ਸਾਵਣ ਸੁੱਖਾ ਸਵਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੰਚ ਸੰਚਾਲਨ ਅਸਿਸਟੈਂਟ ਪ੍ਰੋਫੈਸਰ ਰੇਣੂ ਬਾਲਾ ਨੇ ਨਿਭਾਇਆ। ਮੁਕਾਬਲਿਆਂ ਦੌਰਾਨ ਲਗਭਗ 60 ਵਿਦਿਆਰਥੀਆਂ ਨੇ ਮਾਡਲਿੰਗ, ਡਾਂਸ, ਸਿੰਗਿੰਗ ਸਮੇਤ ਵੱਖ-ਵੱਖ ਆਨ-ਸਟੇਜ ਅਤੇ ਆਫ-ਸਟੇਜ ਗਤੀਵਿਧੀਆਂ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਕੜੇ ਮੁਕਾਬਲੇ ਤੋਂ ਬਾਅਦ ਰਜਤ ਨੂੰ ‘ਮਿਸਟਰ ਫਰੈਸ਼ਰ’ ਅਤੇ ਅੰਜਲੀ ਨੂੰ ‘ਮਿਸ ਫਰੈਸ਼ਰ’ ਚੁਣਿਆ ਗਿਆ। ਮੁੱਖ ਮਹਿਮਾਨ ਸ਼੍ਰੀਮਤੀ ਖ਼ੁਸ਼ਬੂ ਸਵਣਾ ਨੇ ਜੇਤੂਆਂ ਨੂੰ ਇਨਾਮ ਤਕਸੀਮ ਕਰਦਿਆਂ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਅਖੀਰ ਵਿਚ ਕਾਲਜ ਇੰਚਾਰਜ ਨੇ ਆਏ ਮਹਿਮਾਨਾਂ ਅਤੇ ਸਟਾਫ਼ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਹਰੀਪੁਰਾ ਵਿਖੇ ਵੈਦਿਕ ਹਵਨ ਦਾ ਆਯੋਜਨ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਸ਼ਰਧਾਪੂਰਵਕ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।