30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਕਪਿਲ ਦੇਵ ਨੇ ਕੀਤਾ ਟੀ.ਜੀ.ਸੀ.ਐੱਲ. 2026 ਲਈ ‘ਜੀ.ਬੀ. ਚੰਡੀਗੜ੍ਹ ਲੀਜੈਂਡਜ਼’ ਦਾ ਉਦਘਾਟਨ

ਫ਼ਾਜ਼ਿਲਕਾ, 29 ਅਗਸਤ (ਅਮਰਜੀਤ ਸ਼ਰਮਾ)-ਸਾਬਕਾ ਮਹਾਨ ਕ੍ਰਿਕਟਰ ਅਤੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੇ ਟ੍ਰਿਨਿਟੀ ਗੋਲਫ ਚੈਂਪੀਅਨਜ਼ ਲੀਗ 2026 ਲਈ ਚੰਡੀਗੜ੍ਹ ਦੀ ਟੀਮ ਦੀ ਨਵੀਂ ਪਛਾਣ ‘ਜੀ. ਬੀ.

ਅਜੀਤ ਡੈਸਕ 30-08-2026
ਫ਼ਾਜ਼ਿਲਕਾ, 29 ਅਗਸਤ (ਅਮਰਜੀਤ ਸ਼ਰਮਾ)-ਸਾਬਕਾ ਮਹਾਨ ਕ੍ਰਿਕਟਰ ਅਤੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੇ ਟ੍ਰਿਨਿਟੀ ਗੋਲਫ ਚੈਂਪੀਅਨਜ਼ ਲੀਗ 2026 ਲਈ ਚੰਡੀਗੜ੍ਹ ਦੀ ਟੀਮ ਦੀ ਨਵੀਂ ਪਛਾਣ ‘ਜੀ.ਬੀ.ਚੰਡੀਗੜ੍ਹ ਲੀਜੈਂਡਜ਼’ ਦਾ ਸਰਕਾਰੀ ਉਦਘਾਟਨ ਕੀਤਾ। ਪਿਛਲੀ ਡਿਫੈਂਡਿੰਗ ਚੈਂਪੀਅਨ ‘ਚੰਡੀਗੜ੍ਹ ਟਾਈਟਨਜ਼’ ਹੁਣ ਇਸ ਨਵੇਂ ਨਾਂ ਅਤੇ ਵਧੇਰੇ ਮਜ਼ਬੂਤ ਸੰਕਲਪ ਨਾਲ ਮੈਦਾਨ ’ਚ ਉੱਤਰੇਗੀ। ਇਸ ਖ਼ਾਸ ਸਮਾਗਮ ਦੌਰਾਨ ਟੀਮ ਦੇ ਸਹਿ-ਮਾਲਕ ਗੁਰਿੰਦਰ ਭੱਟੀ (ਚੇਅਰਮੈਨ, ਜੀ.ਬੀ. ਰਿਐਲਟੀ ਗਰੁੱਪ), ਕਰਨ ਗਿਲਹੋਤਰਾ, ਸੈਂਡੀ ਲੇਹਲ ਅਤੇ ਟਾਈਨੌਰ ਦੇ ਪ੍ਰਮੋਟਰ ਏ.ਜੇ. ਸਿੰਘ ਵੀ ਮੌਜੂਦ ਸਨ। ਕਪਿਲ ਦੇਵ ਨੇ ਟੀਮ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਚੰਡੀਗੜ੍ਹ ਦਾ ਖੇਡ ਸਭਿਆਚਾਰ ਬਹੁਤ ਸ਼ਾਨਦਾਰ ਹੈ ਅਤੇ ਇਹ ਟੀਮ ਰਾਸ਼ਟਰੀ ਪੱਧਰ ’ਤੇ ਸ਼ਹਿਰ ਦਾ ਨਾਂ ਰੌਸ਼ਨ ਕਰੇਗੀ। ਟੀਮ ਦੇ ਮਾਲਕਾਂ ਨੇ ਦੱਸਿਆ ਕਿ ਟੀਮ ਦਾ ਮੁੱਖ ਮਕਸਦ ਚੈਂਪੀਅਨਸ਼ਿਪ ਦਾ ਖ਼ਿਤਾਬ ਬਰਕਰਾਰ ਰੱਖਣ ਦੇ ਨਾਲ-ਨਾਲ ਖੇਤਰ ਵਿਚ ਗੋਲਫ ਖੇਡ ਨੂੰ ਪ੍ਰੋਤਸਾਹਿਤ ਕਰਨਾ ਅਤੇ ਨੌਜਵਾਨ ਖਿਡਾਰੀਆਂ ਨੂੰ ਬਿਹਤਰ ਮੰਚ ਮੁਹੱਈਆ ਕਰਵਾਉਣਾ ਹੈ।
ਪਿਛਲੀ ਖ਼ਬਰ ਫ਼ਾਜ਼ਿਲਕਾ ਅਪਰਾਧਨਾਮਾ -ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 3 ਮੁਕੱਦਮੇ ਦਰਜ ਹੈਰੋਇਨ ਸਮੇਤ 1 ਵਿਅਕਤੀ ਕਾਬੂ ਅਗਲੀ ਖ਼ਬਰ 1 ਸਤੰਬਰ ਨੂੰ ਚੰਡੀਗੜ੍ਹ ’ਚ ਦਿੱਤਾ ਜਾਵੇਗਾ ਵਿਸ਼ਾਲ ਧਰਨਾ-ਨਿਸ਼ਾਨ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।