27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਬਜੀਦਪੁਰ ਭੋਮਾ ਸਕੂਲ ’ਚ ਚਲਦੀਆਂ ਵੈਨਾਂ ’ਚ ਸਫ਼ਰ ਕਰਦੇ ਵਿਦਿਆਰਥੀਆਂ ਦਾ ਰੱਬ ਹੀ ਰਾਖਾ

ਬੱਲੂਆਣਾ, 26 ਅਗਸਤ (ਜਸਮੇਲ ਸਿੰਘ ਢਿੱਲੋਂ)-ਅਸਲ ਵਿਚ ਤਾਂ ਹਲਕਾ ਦੇ ਅੰਦਰ ਚੱਲਦੀਆਂ ਬਹੁਤੀਆਂ ਸਕੂਲੀ ਵੈਨਾਂ ਦੀ ਹਾਲਤ ਤਰਸਯੋਗ ਹੈ। ਪਰ ਸੰਬੰਧਿਤ ਮਹਿਕਮਾ ਕੇਵਲ ਉਸ ਸਮੇਂ ਹੀ ਹਰਕਤ ਵਿਚ ਆਉਂਦਾ ਹੈ ਜਦੋਂ ਕੋਈ ਨਾ ਕੋਈ ਭਾਣਾ ਵਰਤ ਜਾਂਦਾ ਹੈ।

ਛੁੱਟੀ ਸਮੇਂ ਸਰਕਾਰੀ ਹਾਈ ਸਕੂਲ ਬਜੀਦਪੁਰ ਭੋਮਾ ਤੋਂ ਓਵਰਲੋਡ ਵਿਦਿਆਰਥੀਆਂ ਨਾਲ ਭਰੀਆਂ ਵੈਨਾਂ ਰਵਾਨਾ ਹੁੰਦੀਆਂ ਹੋਈਆਂ। ਤਸਵੀਰ-ਜਸਮੇਲ ਸਿੰਘ ਢਿੱਲੋਂ 27-08-2026

ਬੱਲੂਆਣਾ, 26 ਅਗਸਤ (ਜਸਮੇਲ ਸਿੰਘ ਢਿੱਲੋਂ)-ਅਸਲ ਵਿਚ ਤਾਂ ਹਲਕਾ ਦੇ ਅੰਦਰ ਚੱਲਦੀਆਂ ਬਹੁਤੀਆਂ ਸਕੂਲੀ ਵੈਨਾਂ ਦੀ ਹਾਲਤ ਤਰਸਯੋਗ ਹੈ। ਪਰ ਸੰਬੰਧਿਤ ਮਹਿਕਮਾ ਕੇਵਲ ਉਸ ਸਮੇਂ ਹੀ ਹਰਕਤ ਵਿਚ ਆਉਂਦਾ ਹੈ ਜਦੋਂ ਕੋਈ ਨਾ ਕੋਈ ਭਾਣਾ ਵਰਤ ਜਾਂਦਾ ਹੈ। ਕਿਸੇ ਵੈਨ ਕੋਲ ਸਹਾਇਕ ਅਧਿਆਪਕ ਨਹੀਂ, ਕਿਸੇ ਕੋਲ ਅੱਗ ਬੁਝਾਊ ਯੰਤਰ ਨਹੀਂ, ਕਿਸੇ ਕੋਲ ਮੈਡੀਕਲ ਕਿੱਟ ਨਹੀਂ, ਬਹੁਤੀਆਂ ਵੈਨਾਂ ਓਲਡ ਮਾਡਲ ਹਨ, ਬਹੁਤੇ ਡਰਾਈਵਰਾਂ ਕੋਲ ਹੈਵੀ ਲਾਇਸੰਸ ਨਹੀਂ, ਬਹੁਤਿਆਂ ਦੀ ਉਮਰ ਡਰਾਈਵਰੀ ਕਰਨ ਦੇ ਯੋਗ ਨਹੀਂ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹੀ ਤਰਮਾਲਾ ਪਿੰਡ ਦੇ ਇਕ ਸੁਭਕਰਮਨ ਕਾਨਵੈਂਟ ਸਕੂਲ ਦੀ ਵੈਨ ਨਾਲ ਹਾਦਸਾ ਹੋਇਆ ਸੀ ਅਤੇ ਇਕ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਇਹ ਹਾਦਸਾ ਵੀ ਵੈਨ ਵਿਚ ਸਹਾਇਕ ਅਧਿਆਪਕ ਨਾ ਹੋਣ ਕਾਰਨ, ਵੈਨ ਦੀ ਬਾਰੀ ਖੁੱਲ੍ਹੀ ਰਹਿ ਜਾਣ ਕਾਰਨ ਲੜਕੀ ਦੀ ਮੌਤ ਦਾ ਕਾਰਨ ਬਣਿਆ ਸੀ। ਤਾਜ਼ਾ ਮਾਮਲਾ ਹਲਕੇ ਦੇ ਪਿੰਡ ਬਜੀਦਪੁਰ ਭੋਮਾ ਦੇ ਸਰਕਾਰੀ ਹਾਈ ਸਕੂਲ ਦਾ ਹੈ। ਜਿੱਥੇ 2 ਵੈਨਾਂ ਬੱਚਿਆਂ ਦੀ ਢੋਆ ਦੁਆਈ ਕਰਦੀਆਂ ਹਨ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਕੂਲ ਦਾ ਗੇਟ ਬਿਲਕੁਲ ਬੱਸ ਅੱਡੇ ਦੇ ਉੱਪਰ ਸੜਕ ’ਤੇ ਹੈ। ਜਿੱਥੇ ਬੱਸ, ਟਰੱਕ ਤੋਂ ਇਲਾਵਾ ਅਨੇਕਾਂ ਸਾਧਨ ਆਮ ਚੱਲਦੇ ਰਹਿੰਦੇ ਹਨ। ਪਿਛਲੇ ਕਈ ਦਿਨਾਂ ਤੋਂ ਮਿਲੀਆਂ ਗੁਪਤ ਰਿਪੋਰਟਾਂ ਦੇ ਆਧਾਰ ’ਤੇ ਜਦੋਂ ਬੀਤੇ ਕੱਲ੍ਹ ਜਾ ਕੇ ਛੁੱਟੀ ਸਮੇਂ ਦੇਖਿਆ ਗਿਆ ਤਾਂ ਬੱਸ ਅੱਡੇ ’ਤੇ ਸਾਧਨਾਂ ਦੀ ਆਵਾਜਾਈ ਜ਼ੋਰਾਂ ’ਤੇ ਸੀ, ਬੱਚੇ ਵੈਨ ਵਿਚ ਚੜ੍ਹ ਰਹੇ ਸਨ। ਪਰ ਕੋਈ ਵੀ ਜ਼ਿੰਮੇਵਾਰ ਅਧਿਆਪਕ ਸਕੂਲ ਦੇ ਗੇਟ ਵਿਚ ਹਾਜ਼ਰ ਨਹੀਂ ਸੀ, ਜੋ ਸਾਵਧਾਨੀ ਨਾਲ ਬੱਚਿਆਂ ਨੂੰ ਵੈਨ ਵਿਚ ਬਿਠਾ ਸਕੇ। ਅਸਲ ਵਿਚ ਸਬੰਧਿਤ ਮਹਿਕਮੇ ਦੀ ਅਧਿਕਾਰੀ ਬਿਨਾਂ ਕੰਮ ਕੀਤੇ ਤਨਖ਼ਾਹਾਂ ਲੈ ਰਹੇ ਹਨ ਅਤੇ ਜਦੋਂ ਕੋਈ ਭਾਣਾ ਵਰਤਦਾ ਹੈ ਉਦੋਂ ਪੱਬਾਂ ਭਾਰ ਹੋ ਜਾਂਦੇ ਹਨ। ਇਲਾਕੇ ਦੇ ਲੋਕਾਂ ਦੀ ਸਬੰਧਿਤ ਡੀ.ਸੀ.ਤੋਂ ਮੰਗ ਹੈ ਕਿ ਹਲਕੇ ਦੇ ਅੰਦਰ ਚੱਲਦੀਆਂ ਵੈਨਾਂ ਦੀ ਚੈਕਿੰਗ ਕਰਕੇ ਸੁਧਾਰ ਕੀਤਾ ਜਾਵੇ।

ਪਿਛਲੀ ਖ਼ਬਰ ਫ਼ਾਜ਼ਿਲਕਾ ਅਤੇ ਅਰਨੀਵਾਲਾ ਦੇ ਪਟਵਾਰੀ ਅੱਜ ਰਹਿਣਗੇ ਸਮੂਹਿਕ ਛੁੱਟੀ ’ਤੇ ਅਗਲੀ ਖ਼ਬਰ ਕਰਮਚਾਰੀਆਂ ਦੀਆਂ ਮੰਗਾਂ ਦੇ ਹੱਕ ’ਚ ਅੱਜ ਪੰਜਾਬ ਵਿਚ ਓ.ਪੀ.ਡੀ.ਸੇਵਾਵਾਂ ਰਹਿਣਗੀਆਂ ਬੰਦ-ਪੀ.ਸੀ.ਐੱਮ.ਐੱਸ. ਐਸੋਸੀਏਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।