23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਵਿਧਾਇਕ ਗੋਲਡੀ ਕੰਬੋਜ ਵਲੋਂ ਮੰਡੀ ਰੋੜਾਂਵਾਲੀ ’ਚ ਨਵੀਂ ਬਣੀ ਸਕੂਲ ਆਫ਼ ਹੈਪੀਨਸ ਦੀ ਬਿਲਡਿੰਗ ਸਮੇਤ ਹੋਰ ਬਿਲਡਿੰਗਾਂ ਦਾ ਉਦਘਾਟਨ

ਮੰਡੀ ਰੋੜਾਂਵਾਲੀ, 22 ਅਗਸਤ (ਮਨਜੀਤ ਸਿੰਘ ਬਰਾੜ)-ਪੰਜਾਬ ਸੂਬੇ ਨੂੰ ਖ਼ੁਸ਼ਹਾਲ ਬਣਾਉਣ ਅਤੇ ਸੂਬੇ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਅੱਜ ਮੰਡੀ ਰੋੜਾਂਵਾਲੀ ਹਲੀਮ ਵਾਲਾ ਦੇ ਸੈਂਟਰ ਸਰਕਾਰੀ ਪ੍ਰਾਇਮਰੀ ਮੰਡੀ ਅਮੀਨ ਗੰਜ ’ਚ ਸਕੂਲ ਆਫ਼ ਹੈਪੀਨਸ ਦੀ 40 ਲੱਖ 40 ਹਜ਼ਾਰ ਰੁਪਏ ਨਾਲ ਨਵੀਂ ਬਣ ਕੇ ਤਿਆਰ ਹੋਈ ਬਿਲਡਿੰਗ ਅਤੇ ਨਬਾਰਡ 29 ਅਤੇ 30 ਹੋਕਿਸਟਰ ਪਲਾਨ ਤਹਿਤ ਕਰੀਬ 60 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਬਿਲਡਿੰਗ ਦਾ ਉਦਘਾਟਨ ਕਰਨ ਸਮੇਂ ਲੋਕਾਂ ਨੂੰ ਸੰਬੋਧਨ ਹੁੰਦਿਆਂ ਕੀਤਾ।

ਅਜੀਤ ਡੈਸਕ 23-08-2026
ਮੰਡੀ ਰੋੜਾਂਵਾਲੀ, 22 ਅਗਸਤ (ਮਨਜੀਤ ਸਿੰਘ ਬਰਾੜ)-ਪੰਜਾਬ ਸੂਬੇ ਨੂੰ ਖ਼ੁਸ਼ਹਾਲ ਬਣਾਉਣ ਅਤੇ ਸੂਬੇ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਅੱਜ ਮੰਡੀ ਰੋੜਾਂਵਾਲੀ ਹਲੀਮ ਵਾਲਾ ਦੇ ਸੈਂਟਰ ਸਰਕਾਰੀ ਪ੍ਰਾਇਮਰੀ ਮੰਡੀ ਅਮੀਨ ਗੰਜ ’ਚ ਸਕੂਲ ਆਫ਼ ਹੈਪੀਨਸ ਦੀ 40 ਲੱਖ 40 ਹਜ਼ਾਰ ਰੁਪਏ ਨਾਲ ਨਵੀਂ ਬਣ ਕੇ ਤਿਆਰ ਹੋਈ ਬਿਲਡਿੰਗ ਅਤੇ ਨਬਾਰਡ 29 ਅਤੇ 30 ਹੋਕਿਸਟਰ ਪਲਾਨ ਤਹਿਤ ਕਰੀਬ 60 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਬਿਲਡਿੰਗ ਦਾ ਉਦਘਾਟਨ ਕਰਨ ਸਮੇਂ ਲੋਕਾਂ ਨੂੰ ਸੰਬੋਧਨ ਹੁੰਦਿਆਂ ਕੀਤਾ। ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਉਨ੍ਹਾਂ ਦੀ ਮਾਰਫ਼ਤ ਸਰਕਾਰ ਵਲੋਂ ਦਿੱਤੇ ਵੱਡੇ ਫ਼ੰਡਾਂ ਕਾਰਨ ਪਿੰਡ-ਪਿੰਡ ਵਿਕਾਸ ਕਾਰਜ ਹੋਏ ਹਨ ਜਿਨ੍ਹਾਂ ਦਾ ਉਹ ਅੱਜ ਉਦਘਾਟਨ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਮੰਡੀ ਰੋੜਾਂਵਾਲੀ ਵਿਚ ਨਵੇਂ ਬਣੇ ਬੱਸ ਸਟੈਂਡ ਅਤੇ ਲਾਇਬਰੇਰੀ ਦਾ ਉਦਘਾਟਨ ਕੀਤਾ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਮੰਡੀ ਦੀ ਪੰਚਾਇਤ ਵਲੋਂ ਪਾਈ ਜਾ ਰਹੀ ਪਾਈਪ ਲਾਈਨ ਦਾ ਨਰੀਖਣ ਵੀ ਕੀਤਾ। ਇਸ ਮੌਕੇ ਮੰਡੀ ਰੋੜਾਂਵਾਲੀ ਦੇ ਸਰਪੰਚ ਬਲਵਿੰਦਰ ਸਿੰਘ ਸਾਹਬ ਸੰਧੂ ਅਤੇ ਹਲੀਮ ਵਾਲਾ ਦੀ ਪੰਚਾਇਤ ਵਲੋਂ ਪਿੰਡਾਂ ਦੇ ਵਿਕਾਸ ਲਈ ਹੋਰ ਰੱਖੀਆਂ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਵਿਧਾਇਕ ਗੋਲਡੀ ਕੰਬੋਜ ਵਲੋਂ ਵਿਸ਼ਵਾਸ ਦੁਆਇਆ ਗਿਆ। ਇਸ ਮੌਕੇ ਸਕੂਲ ਸਟਾਫ਼ ਵਲੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭੂਸ਼ਨ ਰਾਜਦੇਵ, ਅਜੇ ਕੁਮਾਰ ਕਾਲੜਾ, ਰਾਜੇਸ਼ ਕੁਮਾਰ ਲੱਡੀ, ਚੱਕ ਰੋਹੀਵਾਲਾ ਦੇ ਸਰਪੰਚ ਕੁਲਵਿੰਦਰ ਸਿੰਘ ਫ਼ੌਜੀ ਵਿਰਕ, ਰਿੰਕੂ ਕੰਬੋਜ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਅਤੇ ਸੈਂਟਰ ਮੰਡੀ ਅਮੀਨ ਗੰਜ ਦੇ ਸੀ. ਐੱਚ. ਟੀ ਅਸ਼ੋਕ ਸਰਾਰੀ, ਅਧਿਆਪਕ ਸਤਵਿੰਦਰ ਪਾਲ ਸਿੰਘ ਸੰਧੂ, ਹਨੀ ਗਰੋਵਰ, ਛਿੰਦਰਪਾਲ ਸਿੰਘ, ਰਕੇਸ਼ ਕੁਮਾਰ, ਮੈਡਮ ਬਸੰਤ ਕੌਰ, ਨਿਪੂਲ, ਵੀਰਪਾਲ ਕੌਰ, ਨਿਸ਼ਾ ਆਰੀਆ, ਸੁਨੀਤਾ ਰਾਣੀ, ਕੁਸ਼ੱਲਿਆ ਰਾਣੀ ਆਦਿ ਅਧਿਆਪਕ ਮੌਜੂਦ ਸਨ।
ਪਿਛਲੀ ਖ਼ਬਰ ਈ.ਟੀ.ਟੀ.ਅਧਿਆਪਕਾਂ ਨਾਲ ਹੋਈ ਧੱਕੇਸ਼ਾਹੀ ਦੀ ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਪੁਰਜ਼ੋਰ ਨਿੰਦਾ ਅਗਲੀ ਖ਼ਬਰ ਟੀਚਰਜ਼ ਕਲੱਬ ਅਬੋਹਰ ਵਲੋਂ ਅਧਿਆਪਕ ਦਿਹਾੜੇ ਮੌਕੇ ਸੇਵਾ-ਮੁਕਤ ਅਧਿਆਪਕ ਕੀਤੇ ਜਾਣਗੇ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।