ਸ਼ੇਰਗੜ੍ਹ ’ ਚ ਪੈਂਸੀਆ ਪਰਿਵਾਰ ਨਾਲ ਮਿਲੇ ਵੰਦਨਾ ਸਾਂਗਵਾਲ , ਵਿਕਾਸ ਅਤੇ ਜਨ - ਸੇਵਾ ਦੇ ਮੁੱਦਿਆਂ ’ ਤੇ ਹੋਈ ਚਰਚਾ
ਅਬੋਹਰ, 21 ਅਗਸਤ (ਵਿਵੇਕ ਹੂੜੀਆ)-ਪਿੰਡ ਸ਼ੇਰਗੜ੍ਹ ਵਿਖੇ ਪੈਂਸੀਆ ਪਰਿਵਾਰ ਵਲੋਂ ਕਰਵਾਏ ਪ੍ਰੋਗਰਾਮ ਵਿਚ ਭਾਜਪਾ ਪ੍ਰਦੇਸ਼ ਸਕੱਤਰ ਅਤੇ ਬੱਲੂਆਣਾ ਹਲਕਾ ਇੰਚਾਰਜ ਵੰਦਨਾ ਸਾਂਗਵਾਲ ਨੇ ਪਾਰਟੀ ਵਰਕਰਾਂ ਸਮੇਤ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਪਰਿਵਾਰ ਵਲੋਂ ਵੰਦਨਾ ਸਾਂਗਵਾਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਖੇਤਰ ਦੇ ਵਿਕਾਸ, ਲੋਕ ਮੁੱਦਿਆਂ ਅਤੇ ਸੰਗਠਨ ਦੀ ਮਜ਼ਬੂਤੀ ਸਬੰਧੀ ਵਿਚਾਰ-ਵਟਾਂਦਰਾ ਕੀਤਾ।
ਅਜੀਤ ਡੈਸਕ
22-08-2026