20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸਿੱਖਿਆਤਮਕ ਦੌਰੇ ਦੌਰਾਨ ਵਿਦਿਆਰਥੀਆਂ ਨੇ ਸੇਵਾ, ਸਹਿਯੋਗ ਅਤੇ ਸੰਵੇਦਨਾ ਦੀ ਮਹੱਤਤਾ ਬਾਰੇ ਜਾਣਿਆ

ਅਬੋਹਰ, 19 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਦਿੱਲੀ ਪਬਲਿਕ ਸਕੂਲ ਅਬੋਹਰ ਵਲੋਂ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਸਮਾਜਿਕ ਜੀਵਨ ਦੀਆਂ ਅਸਲ ਪਰਿਸਥਿਤੀਆਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਸਿੱਖਿਆਤਮਕ ਦੌਰੇ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਮਾਤ ਤੀਜੀ ਦੇ 17 ਵਿਦਿਆਰਥੀਆਂ ਨੇ ਆਪਣੀਆਂ ਅਧਿਆਪਕਾ ਮੈਡਮ ਵਰਿੰਦਰ ਕੌਰ ਅਤੇ ਮੈਡਮ ਪ੍ਰਿਆ ਦੇ ਨਾਲ ਸ਼੍ਰੀ ਬਾਲਾ ਜੀ ਮਾਨਵ ਸੇਵਾ ਸੰਮਤੀ ਵਲੋਂ ਸੰਚਾਲਿਤ ਸਮਰੱਥ ਅਤੇ ਉਦਭਵ ਆਵਾਸ ਦਾ ਦੌਰਾ ਕੀਤਾ।

ਅਜੀਤ ਡੈਸਕ 20-08-2026
ਅਬੋਹਰ, 19 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਦਿੱਲੀ ਪਬਲਿਕ ਸਕੂਲ ਅਬੋਹਰ ਵਲੋਂ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਸਮਾਜਿਕ ਜੀਵਨ ਦੀਆਂ ਅਸਲ ਪਰਿਸਥਿਤੀਆਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਸਿੱਖਿਆਤਮਕ ਦੌਰੇ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਮਾਤ ਤੀਜੀ ਦੇ 17 ਵਿਦਿਆਰਥੀਆਂ ਨੇ ਆਪਣੀਆਂ ਅਧਿਆਪਕਾ ਮੈਡਮ ਵਰਿੰਦਰ ਕੌਰ ਅਤੇ ਮੈਡਮ ਪ੍ਰਿਆ ਦੇ ਨਾਲ ਸ਼੍ਰੀ ਬਾਲਾ ਜੀ ਮਾਨਵ ਸੇਵਾ ਸੰਮਤੀ ਵਲੋਂ ਸੰਚਾਲਿਤ ਸਮਰੱਥ ਅਤੇ ਉਦਭਵ ਆਵਾਸ ਦਾ ਦੌਰਾ ਕੀਤਾ। ਆਸ਼ਰਮ ਪਹੁੰਚਣ ’ਤੇ ਸੰਸਥਾ ਦੇ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਮਤੀ ਦੀ ਚੇਅਰਪਰਸਨ ਡਾ.ਸੁਮੇਧਾ ਕਟਾਰੀਆ ਅਤੇ ਪ੍ਰਧਾਨ ਰਜਤ ਲੂਥਰਾ ਨੇ ਦੱਸਿਆ ਕਿ ਦੌਰੇ ਦੌਰਾਨ ਵਿਦਿਆਰਥੀਆਂ ਨੇ ਆਸ਼ਰਮ ਵਿਚ ਰਹਿ ਰਹੀਆਂ ਬੇਟੀਆਂ ਨਾਲ ਸਮਾਂ ਬਿਤਾਇਆ ਅਤੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲਿਆ। ਵਿਦਿਆਰਥੀਆਂ ਨੇ ਉਨ੍ਹਾਂ ਨਾਲ ਇੰਡੋਰ ਖੇਡਾਂ ਖੇਡੀਆਂ ਅਤੇ ਆਪਸੀ ਮੇਲ-ਜੋਲ, ਸਾਂਝੇਦਾਰੀ ਅਤੇ ਅਪਣੱਤ ਦੀ ਭਾਵਨਾ ਨੂੰ ਸਮਝਿਆ। ਇਸ ਮੌਕੇ ਵਿਦਿਆਰਥੀਆਂ ਨੇ ਆਸ਼ਰਮ ਦੀਆਂ ਵਿਵਸਥਾਵਾਂ, ਉੱਥੇ ਰਹਿ ਰਹੇ ਬੱਚਿਆਂ ਦੀ ਰੋਜ਼ਾਨਾ ਜ਼ਿੰਦਗੀ ਅਤੇ ਉਨ੍ਹਾਂ ਦੇ ਸਮਾਜਿਕ ਮਾਹੌਲ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਵਿਦਿਆਰਥੀਆਂ ਦੇ ਨਾਲ ਗਈਆਂ ਅਧਿਆਪਕਾਵਾਂ ਨੇ ਦੱਸਿਆ ਕਿ ਇਹ ਦੌਰਾ ‘ਗਲੋਬਲ ਪਰਸਪੈਕਟਿਵਜ਼’ ਵਿਸ਼ੇ ਤਹਿਤ ਕਰਵਾਇਆ ਗਿਆ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਅਸਲ ਜੀਵਨ ਦੀਆਂ ਸਮਾਜਿਕ ਪਰਿਸਥਿਤੀਆਂ ਨੂੰ ਸਮਝਣ ਅਤੇ ਕਲਾਸ ਰੂਮ ਵਿਚ ਪੜ੍ਹੀਆਂ ਗੱਲਾਂ ਨੂੰ ਵਿਹਾਰਕ ਤਜਰਬਿਆਂ ਨਾਲ ਜੋੜਨ ਦਾ ਮੌਕਾ ਪ੍ਰਦਾਨ ਕਰਨਾ ਸੀ। ਵਿਦਿਆਰਥੀਆਂ ਨੇ ਇਸ ਦੌਰਾਨ ਸੇਵਾ, ਸਹਿਯੋਗ ਅਤੇ ਸੰਵੇਦਨਾ ਦੇ ਅਸਲ ਅਰਥਾਂ ਨੂੰ ਨੇੜਿਓਂ ਮਹਿਸੂਸ ਕੀਤਾ। ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਵਿਸ਼ਲੇਸ਼ਣ ਕਰਨ ਦੀ ਸਮਰੱਥਾ, ਹਮਦਰਦੀ, ਸਨਮਾਨ ਅਤੇ ਸਮਾਜਿਕ ਜਾਗਰੂਕਤਾ ਦੀ ਭਾਵਨਾ ਪੈਦਾ ਕਰਨਾ ਸੀ। ਉਨ੍ਹਾਂ ਨੂੰ ਵੱਖ-ਵੱਖ ਜੀਵਨ ਪਰਿਸਥਿਤੀਆਂ ਨੂੰ ਸਮਝਣ ਅਤੇ ਉਨ੍ਹਾਂ ਪ੍ਰਤੀ ਸੰਵੇਦਨਸ਼ੀਲ ਬਣਨ ਲਈ ਪ੍ਰੇਰਿਤ ਕੀਤਾ ਗਿਆ। ਇਸ ਨਾਲ ਵਿਦਿਆਰਥੀਆਂ ਵਿਚ ਟੀਮ ਭਾਵਨਾ, ਸਹਿਯੋਗ ਅਤੇ ਇਕ-ਦੂਜੇ ਪ੍ਰਤੀ ਸੰਵੇਦਨਸ਼ੀਲਤਾ ਦਾ ਵਿਕਾਸ ਹੋਇਆ। ਵਿਦਿਆਰਥੀਆਂ ਨੇ ਇਸ ਦੌਰੇ ਨੂੰ ਸਿੱਖਣ, ਸਮਝਣ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਮਹਿਸੂਸ ਕਰਨ ਵਾਲਾ ਸਾਰਥਿਕ ਅਤੇ ਯਾਦਗਾਰ ਤਜਰਬਾ ਦੱਸਿਆ। ਅੰਤ ਵਿਚ ਰਜਤ ਲੂਥਰਾ ਵਲੋਂ ਦੋਵੇਂ ਅਧਿਆਪਕਾਵਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਆਸ਼ਰਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ‘ ਆਪ’ ਸਰਕਾਰ ਦੀ ਵਿਕਾਸ ਪੱਖੀ ਸੋਚ ਤਹਿਤ ਪਿੰਡਾਂ ’ਚ ਲਗਾਤਾਰ ਵਿਕਾਸ ਦੇ ਪ੍ਰਾਜੈਕਟ ਲਿਆਂਦੇ ਜਾ ਰਹੇ ਹਨ-ਵਿਧਾਇਕ ਗੋਲਡੀ... ਅਗਲੀ ਖ਼ਬਰ ਅੰਡਰ 14 ਫ਼੍ਰੀ ਸਟਾਈਲ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ’ਚ ਅਨਮੋਲਪ੍ਰੀਤ ਸਿੰਘ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।