ਫ਼ਾਜ਼ਿਲਕਾ ’ਚ ਡਿੱਗੀ ਕੋਲ ਕਾਲੋਨੀ ਕੱਟਣ ਦਾ ਵਿਰੋਧ, 21 ਕੌਂਸਲਰ ਹੋਏ ਇੱਕਜੁੱਟ ਕਿਹਾ, ਸੁਣਵਾਈ ਨਾ ਹੋਈ ਤਾਂ ਜਾਵਾਂਗੇ ਹਾਈ ਕੋਰਟ
ਫ਼ਾਜ਼ਿਲਕਾ, 18 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ’ਚ ਨਹਿਰੀ ਪਾਣੀ ਪ੍ਰੋਜੈਕਟ ਦੀ ਡਿੱਗੀ ਨਾਲ ਖ਼ਾਲੀ ਪਈ ਜ਼ਮੀਨ ’ਤੇ ਕਾਲੋਨੀ ਵਿਕਸਿਤ ਕਰਨ ਦੀ ਯੋਜਨਾ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਨਗਰ ਕੌਂਸਲ ਦੇ ਮੀਤ ਪ੍ਰਧਾਨ ਭਗਵਾਨ ਦਾਸ ਦੀ ਅਗਵਾਈ ਹੇਠ ਭਾਜਪਾ ਅਤੇ ਕਾਂਗਰਸ ਦੇ ਕੁੱਲ 21 ਕੌਂਸਲਰਾਂ ਨੇ ਇਸ ਯੋਜਨਾ ਦੇ ਵਿਰੋਧ ’ਚ ਨਗਰ ਕੌਂਸਲ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਹੈ।
ਅਜੀਤ ਡੈਸਕ
19-08-2026