19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਜਨਰਲ ਕੈਟਾਗਰੀ ਦੇ ਆਗੂਆਂ ਅਤੇ ਜਲਾਲਾਬਾਦ ਵਾਸੀਆਂ ਵਲੋਂ ਭਗਵੰਤ ਮਾਨ ਸਰਕਾਰ ਖ਼ਿਲਾਫ਼ ਰੋਸ ਪ੍ਰਗਟ

ਜਲਾਲਾਬਾਦ,18ਅਗਸਤ(ਜਤਿੰਦਰ ਪਾਲ ਸਿੰਘ)-ਜਨਰਲ ਕੈਟਾਗਰੀ ਨਾਲ ਸੰਬੰਧਿਤ ਜਲਾਲਾਬਾਦ ਵਾਸੀਆਂ ਦੀ ਇਕ ਮੀਟਿੰਗ ਸਥਾਨਕ ਰੱਸੇਵੱਟ ਧਰਮਸ਼ਾਲਾ ਵਿਖੇ ਹੋਈ। ਜਿਸ ਵਿਚ ਵਿਸ਼ੇਸ਼ ਤੋਰ ’ਤੇ ਫ਼ਰੀਦਕੋਟ ਅਤੇ ਗੁਰੂਹਰਸਹਾਏ ਤੋਂ ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਪੰਜਾਬ ਦੇ ਆਗੂ ਸੁਖਬੀਰ ਸਿੰਘ, ਅਮਰਜੀਤ ਸਿੰਘ ਗੋਦਾਰਾ, ਵਰਿੰਦਰ ਸਿੰਘ, ਨਵਦੀਪ ਸਿੰਘ ਗੋਦਾਰਾ ਅਤੇ ਮਦਨ ਮੋਹਨ ਕੰਧਾਰੀ ਸਾਬਕਾ ਬੀ.

ਅਜੀਤ ਡੈਸਕ 19-08-2026
ਜਲਾਲਾਬਾਦ,18ਅਗਸਤ(ਜਤਿੰਦਰ ਪਾਲ ਸਿੰਘ)-ਜਨਰਲ ਕੈਟਾਗਰੀ ਨਾਲ ਸੰਬੰਧਿਤ ਜਲਾਲਾਬਾਦ ਵਾਸੀਆਂ ਦੀ ਇਕ ਮੀਟਿੰਗ ਸਥਾਨਕ ਰੱਸੇਵੱਟ ਧਰਮਸ਼ਾਲਾ ਵਿਖੇ ਹੋਈ। ਜਿਸ ਵਿਚ ਵਿਸ਼ੇਸ਼ ਤੋਰ ’ਤੇ ਫ਼ਰੀਦਕੋਟ ਅਤੇ ਗੁਰੂਹਰਸਹਾਏ ਤੋਂ ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਪੰਜਾਬ ਦੇ ਆਗੂ ਸੁਖਬੀਰ ਸਿੰਘ, ਅਮਰਜੀਤ ਸਿੰਘ ਗੋਦਾਰਾ, ਵਰਿੰਦਰ ਸਿੰਘ, ਨਵਦੀਪ ਸਿੰਘ ਗੋਦਾਰਾ ਅਤੇ ਮਦਨ ਮੋਹਨ ਕੰਧਾਰੀ ਸਾਬਕਾ ਬੀ.ਪੀ.ਈ.ਓ ਪਹੁੰਚੇ। ਮੀਟਿੰਗ ਵਿਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਖ਼ਿਲਾਫ਼ ਰੱਜ ਕੇ ਭੜਾਸ ਕੱਢੀ ਗਈ ਅਤੇ ਜਨਰਲ ਕੈਟਾਗਰੀ ਦੇ ਹੱਕਾਂ ’ਤੇ ਡਾਕਾ ਮਾਰਨ ਅਤੇ ਜਨਰਲ ਕੈਟਾਗਰੀ ਦੇ ਨਾਲ ਵਿਤਕਰਾ ਕਰਨ ’ਤੇ ਸਰਕਾਰ ਦੀ ਜੰਮ ਕੇ ਨਿੰਦਿਆ ਕੀਤੀ ਗਈ। ਜਨਰਲ ਕੈਟਾਗਰੀ ਦੇ ਸੂਬਾਈ ਆਗੂ ਸੁਖਬੀਰ ਸਿੰਘ ਨੇ ਕਿਹਾ ਕਿ ਇਸ ਤੋਂ ਵੱਡਾ ਸਾਡੇ ਹੱਕਾਂ ਤੇ ਡਾਕਾ ਕੀ ਹੋ ਸਕਦਾ ਹੈ ਕਿ ਮਾਨ ਸਰਕਾਰ ਨੇ ਹਰ ਵਰਗ ਦਾ ਚੇਅਰਮੈਨ ਲਗਾ ਦਿੱਤਾ ਹੈ, ਪਰ ਜਨਰਲ ਕੈਟਾਗਰੀ ਕਮਿਸ਼ਨ ਜੋ ਕਿ ਚਰਨਜੀਤ ਸਿੰਘ ਚੰਨੀ ਦੀ ਕਾਂਗਰਸ ਸਰਕਾਰ ਵਲੋਂ ਬਣਾਇਆ ਗਿਆ ਸੀ, ਅੱਜ ਲਗਭਗ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਲਗਾਇਆ ਗਿਆ ਹੈ। ਭਗਵੰਤ ਮਾਨ ਸਰਕਾਰ ਵਲੋਂ ਇਸਤਰੀਆਂ ਨੂੰ ਮਿਲਣ ਵਾਲੀ ਰਾਸ਼ੀ ਵਿਚ ਵੀ ਵਿਤਕਰਾ ਕੀਤਾ ਗਿਆ ਹੈ, ਜਿਸ ਵਿਚ ਜਨਰਲ ਕੈਟਾਗਰੀ ਦੀਆਂ ਔਰਤਾਂ ਨੰ 1000 ਰੁਪਏ ਅਤੇ ਰਿਜ਼ਰਵ ਕੈਟਾਗਰੀ ਦੀਆਂ ਔਰਤਾਂ ਨੂੰ 1500 ਰੁਪਏ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਵਿਧਾਇਕ ਸਾਡੇ ਹੱਕ ਵਿਚ ਪੰਜਾਬ ਵਿਧਾਨ ਸਭਾ ਵਿਚ ਬੋਲ ਕੇ ਰਾਜ਼ੀ ਨਹੀਂ ਹੈ। ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜ਼ੀਰੋ ਹਾਵਰ ਵਿਚ ਉਨ੍ਹਾਂ ਦੇ ਹੱਕ ਵਿਚ ਸਵਾਲ ਪੁੱਛਿਆ ਸੀ ਪਰ ਨਿਕੰਮੀ ਸਰਕਾਰ ਨੇ ਉਸ ਦਾ ਵੀ ਜਵਾਬ ਦੇਣਾ ਮੁਨਾਸਬ ਨਹੀਂ ਸਮਝਿਆ। ਉਨ੍ਹਾਂ ਹਲਕਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਤੇ ਵੀ ਵਿਧਾਨ ਸਭਾ ਵਿਚ ਜਨਰਲ ਕੈਟਾਗਰੀ ਕਮਿਸ਼ਨ ਦਾ ਚੇਅਰਮੈਨ ਲਗਾਉਣ ਬਾਰੇ ਸਵਾਲ ਪੁੱਛਣ ਦਾ ਵਾਅਦਾ ਕਰਕੇ, ਸਵਾਲ ਨਾ ਪੁੱਛਣ ਦੇ ਦੋਸ਼ ਵੀ ਲਗਾਏ। ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਵਲ਼ੋਂ ਵੀ ਜਨਰਲ ਕੈਟਾਗਰੀ ਨਾਲ ਪੱਖਪਾਤ ਕਰਦੇ ਹੋਏ ਫੈਡਰੇਸ਼ਨ ਨੂੰ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ, ਜਿਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਵੀ ਕੀਤੀ ਗਈ। ਆਗੂਆਂ ਨੇ ਭਗਵੰਤ ਮਾਨ ਸਰਕਾਰ ਦੇ ਵਿਧਾਇਕਾਂ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਜਨਰਲ ਕੈਟਾਗਰੀ ਕਮਿਸ਼ਨ ਦਾ ਚੇਅਰਮੈਨ ਨਾ ਲਗਾਇਆ ਗਿਆ ਤਾਂ ਵੋਟਾਂ ਵਿਚ ਜਨਰਲ ਕੈਟਾਗਰੀ ਵਲ਼ੋਂ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ ਅਤੇ ਘਰਾਂ ਦੇ ਬਾਹਰ ਬੈਨਰ ਲਗਾ ਕੇ ਤਗੜਾ ਵਿਰੋਧ ਜਤਾਇਆ ਜਾਵੇਗਾ। ਇਸ ਮੌਕੇ ਜਲਦ ਹੀ ਜਲਾਲਾਬਾਦ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੂੰ ਮਿਲ ਕੇ ਮੰਗ ਪੱਤਰ ਦੇਣ ਦਾ ਫ਼ੈਸਲਾ ਵੀ ਕੀਤਾ ਗਿਆ। ਇਸ ਮੌਕੇ ਮਨਪ੍ਰੀਤ ਸਿੰਘ ਸੰਧੂ ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਪਰਮਜੀਤ ਸਿੰਘ ਧਮੀਜਾ, ਸੋਭਾ ਸਿੰਘ ਸਿੱਧੂ, ਕਰਨ ਮਦਾਨ, ਬਲਜੀਤ ਸਿੰਘ ਕਪੂਰ, ਮਿਕੀ ਧਮੀਜਾ, ਹਰਕਿਰਨ ਸਿੰਘ, ਰਾਹੁਲ ਗਗਨੇਜਾ, ਅਮਰੀਕ ਸਿੰਘ ਅਹੂਜਾ, ਰਾਜੇਸ਼ ਪਰੂਥੀ, ਗੌਰਵ ਸੁਖੀਜਾ, ਗਗਨ ਵਾਟਸ, ਨੀਲੂ ਅਰੋੜਾ, ਮਹਿਲ ਸਿੰਘ ਸਿੱਧੂ, ਪਰਵਿੰਦਰ ਸਿੰਘ ਸੋਨੂੰ ਉਸਤਾਦ, ਸੁਰਜੀਤ ਸਿੰਘ ਸੰਧੂ, ਗੁਰਮੀਤ ਸਿੰਘ ਕਾਲੜਾ, ਰਜੀਵ ਦਹੂਜਾ , ਸੁਖਚੈਨ ਸਿੰਘ ਰਿੰਕੂ ਖ਼ਾਲਸਾ, ਰਣਜੋਧ ਸਿੰਘ ਸੰਧੂ ਸਰਪੰਚ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਮਨਪ੍ਰੀਤ ਕੌਰ ਨੇ ਪਤੰਗ ਪੇਂਟਿੰਗ ਮੁਕਾਬਲੇ ’ਚ ਚਮਕਾਇਆ ਪੰਜਾਬ ਦਾ ਨਾਂਅ, ਕਾਂਗਰਸ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਪਾਵਰਕਾਮ ਵਲੋਂ ਬਿਜਲੀ ਬਿੱਲ ਦਾ ਬਕਾਇਆ ਵਸੂਲਣ ਲਈ ਡਿਫਾਲਟਰ ਖਪਤਕਾਰਾਂ ਦੇ ਕੁਨੈੱਕਸ਼ਨ ਕੱਟਣੇ ਕੀਤੇ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।