18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪਾਰਟੀ ਵਰਕਰਾਂ ਨੇ ਸੁਹਾਨੀ ਡੋਡਾ ਨੂੰ ਹਲਕਾ ਇੰਚਾਰਜ ਲਗਾਏ ਜਾਣ ’ਤੇ ਸ਼ਿਵ ਲਾਲ ਡੋਡਾ ਨੂੰ ਦਿੱਤੀ ਵਧਾਈ

ਅਬੋਹਰ, 17 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਆਮ ਆਦਮੀ ਪਾਰਟੀ ਵਲੋਂ ਸੁਹਾਨੀ ਡੋਡਾ ਨੂੰ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਮਿਲਣ ’ਤੇ ਸ਼ਿਵ ਲਾਲ ਡੋਡਾ ਨੂੰ ਵਧਾਈ ਦੇਣ ਲਈ ਪਾਰਟੀ ਵਰਕਰਾਂ ਦਾ ਵਫ਼ਦ ਰਮੇਸ਼ ਸੋਨੀ ਦੀ ਅਗਵਾਈ ਹੇਠ ਮਿਲਿਆ। ਇਸ ਮੌਕੇ ਸੀਨੀਅਰ ਆਗੂ ਐਡਵੋਕੇਟ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਅਜੀਤ ਡੈਸਕ 18-08-2026
ਅਬੋਹਰ, 17 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਆਮ ਆਦਮੀ ਪਾਰਟੀ ਵਲੋਂ ਸੁਹਾਨੀ ਡੋਡਾ ਨੂੰ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਮਿਲਣ ’ਤੇ ਸ਼ਿਵ ਲਾਲ ਡੋਡਾ ਨੂੰ ਵਧਾਈ ਦੇਣ ਲਈ ਪਾਰਟੀ ਵਰਕਰਾਂ ਦਾ ਵਫ਼ਦ ਰਮੇਸ਼ ਸੋਨੀ ਦੀ ਅਗਵਾਈ ਹੇਠ ਮਿਲਿਆ। ਇਸ ਮੌਕੇ ਸੀਨੀਅਰ ਆਗੂ ਐਡਵੋਕੇਟ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਪਾਰਟੀ ਵਰਕਰਾਂ ਨੇ ਸ਼ਿਵ ਲਾਲ ਡੋਡਾ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਆਸ ਪ੍ਰਗਟਾਈ ਕੀਤੀ ਉਹ ਪਾਰਟੀ ਅਤੇ ਹਲਕੇ ਦੀ ਬਿਹਤਰੀ ਲਈ ਸਰਗਰਮੀ ਨਾਲ ਕੰਮ ਕਰਨਗੇ। ਇਸ ਮੌਕੇ ਰਮੇਸ਼ ਸੋਨੀ, ਕੁਲਦੀਪ ਸੋਨੀ, ਅਸ਼ੋਕ ਗਰਗ, ਦੇਵਕੀ ਨੰਦਨ, ਦਯਾ ਸ਼ੰਕਰ, ਰਾਜ ਕੁਮਾਰ ਸੋਨੀ, ਅਰੁਣ ਮਿੱਤਲ, ਜਸਪਿੰਦਰ ਸਿੰਘ ਜਾਖੜ ਆਦਿ ਹਾਜ਼ਰ ਸਨ। ਰਮੇਸ਼ ਸੋਨੀ ਨੇ ਕਿਹਾ ਕਿ ਅਬੋਹਰ ਹਲਕੇ ਵਿਚ ਆਮ ਆਦਮੀ ਪਾਰਟੀ ਹੁਣ ਹੋਰ ਮਜ਼ਬੂਤੀ ਨਾਲ ਉੱਭਰੇਗੀ ਅਤੇ ਡੋਡਾ ਪਰਿਵਾਰ ਨੂੰ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਮਿਲਣ ਉਪਰੰਤ ਪਾਰਟੀ ਵਰਕਰਾਂ ਵਿਚ ਵੀ ਪੂਰਾ ਜੋਸ਼ ਪਾਇਆ ਜਾ ਰਿਹਾ ਹੈ।
ਪਿਛਲੀ ਖ਼ਬਰ ਭਾਰਤ-ਪਾਕਿ ਸਰਹੱਦ ’ਤੇ ਦੇਸ਼ ਭਗਤੀ ਦੇ ਰੰਗ ’ਚ ਰੰਗਿਆ ਸਾਦਕੀ ਬਾਰਡਰ ਤਪਦੀ ਗਰਮੀ ਦੇ ਬਾਵਜੂਦ ਹਜ਼ਾਰਾਂ ਲੋਕਾਂ ਨੇ ਦਿਖਾਇਆ... ਅਗਲੀ ਖ਼ਬਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਫ਼ਾਜ਼ਿਲਕਾ ’ਚ ਸਤਿਸੰਗ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।