18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਕਈ ਦਹਾਕਿਆਂ ਬਾਅਦ ਸੇਮ ਪ੍ਰਭਾਵਿਤ ਪਿੰਡ ਅਲਿਆਣਾ ਅਤੇ ਘਟਿਆਂ ਵਾਲੀ ਬੋਦਲਾ ਦੇ ਕਿਸਾਨਾਂ ਨੂੰ ਮਿਲੀ ਰਾਹਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ’ਚ ਮਾਮਲਾ ਲਿਆਉਣ ਤੋਂ ਬਾਅਦ ਹੋਇਆ ਮਸਲੇ ਦਾ ਪੱਕਾ ਹੱਲ

ਮੰਡੀ ਅਰਨੀਵਾਲਾ, 17 ਅਗਸਤ (ਨਿਸ਼ਾਨ ਸਿੰਘ ਮੋਹਲ਼ਾ)-ਕਈ ਦਹਾਕਿਆਂ ਤੋਂ ਸੇਮ ਦੀ ਗੰਭੀਰ ਮਾਰ ਝੱਲ ਰਹੇ ਕਿਸਾਨਾਂ ਲਈ ਭੂਮੀ ਅਤੇ ਜਲ ਸੰਭਾਲ ਵਿਭਾਗ ਵਲੋਂ ਸ਼ੁਰੂ ਕੀਤਾ ਗਿਆ ਪਾਇਲਟ ਪ੍ਰਾਜੈਕਟ ਇਕ ਵਰਦਾਨ ਸਾਬਤ ਹੋਇਆ ਹੈ। ਇਸ ਪ੍ਰਾਜੈਕਟ ਦੀ ਬਦੌਲਤ ਪਿੰਡ ਅਲਿਆਣਾ ਅਤੇ ਘਟਿਆ ਵਾਲੀ ਬੋਦਲਾ ਦੇ ਕਰੀਬ 1000 ਏਕੜ ਰਕਬੇ ਵਿਚ ਪਹਿਲੀ ਵਾਰ ਝੋਨੇ ਦੀ ਹਰੀ-ਭਰੀ ਕਾਸ਼ਤ ਦੇਖਣ ਨੂੰ ਮਿਲੀ ਹੈ।

ਸੇਮ ਦੇ ਖ਼ਾਤਮੇ ਲਈ ਲਗਾਏ ਗਏ ਸੋਲਰ ਟਿਊਬਵੈੱਲ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਅਗਾਂਹਵਧੂ ਕਿਸਾਨ ਕਰਨੈਲ ਸਿੰਘ ਅਤੇ ਪਿੱਛੇ ਨਜ਼ਰ ਆਉਂਦਾ ਸੋਲਰ ਪੈਨਲ ਸਿਸਟਮ। ਤਸਵੀਰ-ਨਿਸ਼ਾਨ ਸਿੰਘ ਮੋਹਲ਼ਾ 18-08-2026
ਮੰਡੀ ਅਰਨੀਵਾਲਾ, 17 ਅਗਸਤ (ਨਿਸ਼ਾਨ ਸਿੰਘ ਮੋਹਲ਼ਾ)-ਕਈ ਦਹਾਕਿਆਂ ਤੋਂ ਸੇਮ ਦੀ ਗੰਭੀਰ ਮਾਰ ਝੱਲ ਰਹੇ ਕਿਸਾਨਾਂ ਲਈ ਭੂਮੀ ਅਤੇ ਜਲ ਸੰਭਾਲ ਵਿਭਾਗ ਵਲੋਂ ਸ਼ੁਰੂ ਕੀਤਾ ਗਿਆ ਪਾਇਲਟ ਪ੍ਰਾਜੈਕਟ ਇਕ ਵਰਦਾਨ ਸਾਬਤ ਹੋਇਆ ਹੈ। ਇਸ ਪ੍ਰਾਜੈਕਟ ਦੀ ਬਦੌਲਤ ਪਿੰਡ ਅਲਿਆਣਾ ਅਤੇ ਘਟਿਆ ਵਾਲੀ ਬੋਦਲਾ ਦੇ ਕਰੀਬ 1000 ਏਕੜ ਰਕਬੇ ਵਿਚ ਪਹਿਲੀ ਵਾਰ ਝੋਨੇ ਦੀ ਹਰੀ-ਭਰੀ ਕਾਸ਼ਤ ਦੇਖਣ ਨੂੰ ਮਿਲੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਬਾਰਿਸ਼ ਦੇ ਦਿਨਾਂ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਪਰ ਆ ਜਾਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਡੁੱਬ ਜਾਂਦੀਆਂ ਸਨ ਅਤੇ ਜ਼ਮੀਨਾਂ ਬੰਜਰ ਪਈਆਂ ਰਹਿੰਦੀਆਂ ਸਨ, ਜਿਸ ਕਰਕੇ ਕਿਸਾਨਾਂ ਕੋਲ ਖਾਣ ਲਈ ਵੀ ਦਾਣੇ ਨਹੀਂ ਸਨ ਬਚਦੇ। ਅਗਾਂਹਵਧੂ ਕਿਸਾਨ ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗ ਸੇਮ ਦੀ ਮਾਰ ਸਹਿੰਦੇ ਹੋਏ ਇਸ ਜਹਾਨ ਤੋਂ ਚਲੇ ਗਏ ਅਤੇ ਕਈ ਸਰਕਾਰਾਂ ਆਈਆਂ ਪਰ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ। ਚਾਰ ਸਾਲ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਈ ਕਿਸਾਨ ਮਿਲਣੀ ਦੌਰਾਨ ਉਨ੍ਹਾਂ ਇਹ ਸਮੱਸਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿਚ ਲਿਆਂਦੀ ਸੀ। ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਰਨਾਟਕਾ ਦਾ ਦੌਰਾ ਕਰਕੇ ਉੱਥੋਂ ਦੇ ਮਾਡਲ ਨੂੰ ਪੰਜਾਬ ਵਿਚ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ। ਪੰਜਾਬ ਸਰਕਾਰ ਵਲੋਂ 4 ਕਰੋੜ ਰੁਪਏ ਦੀ ਲਾਗਤ ਨਾਲ ਹਲਕਾ ਜਲਾਲਾਬਾਦ ਦੇ ਪਿੰਡ ਅਲਿਆਣਾ ਅਤੇ ਘਟਿਆ ਵਾਲੀ ਬੋਦਲਾ ਵਿਚ ਇਹ ਪਹਿਲਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ। ਪ੍ਰਾਜੈਕਟ ਤਹਿਤ ਹਰ ਮੁਰੱਬੇ ਦੇ 13 ਨੰਬਰ ਕਿੱਲੇ ’ਤੇ ਕਿਸਾਨਾਂ ਤੋਂ 3-4 ਮਰਲੇ ਜ਼ਮੀਨ ਲੈ ਕੇ 42 ਟਿਊਬਵੈੱਲ ਕੁਨੈਕਸ਼ਨ ਲਗਾਏ ਗਏ, ਜਿਨ੍ਹਾਂ ਨੂੰ 10 ਐੱਚ.ਪੀ ਦੇ ਸੋਲਰ ਸਿਸਟਮ ਨਾਲ ਜੋੜਿਆ ਗਿਆ ਹੈ। ਸਰਕਾਰ ਨੇ 100 ਫ਼ੀਸਦੀ ਸਬਸਿਡੀ ’ਤੇ ਇਹ ਟਿਊਬਵੈੱਲ ਆਪ ਲਗਾ ਕੇ ਕਿਸਾਨਾਂ ਦੇ ਸਪੁਰਦ ਕੀਤੇ, ਜਿਨ੍ਹਾਂ ਦਾ ਪਾਣੀ ਡਰੇਨ ਵਿਚ ਸੁੱਟਿਆ ਜਾ ਰਿਹਾ ਹੈ। ਗੰਗ ਕਨਾਲ ਅਤੇ ਈਸਟਰਨ ਕਨਾਲ ਦੇ ਵਿਚਕਾਰ ਘਿਰੇ ਹੋਣ ਕਰਕੇ ਇੱਥੇ ਪਾਣੀ ਦੀ ਜੋ ਤੈਅ ਬਣ ਗਈ ਸੀ, ਉਸ ਨੂੰ ਇਸ ਪ੍ਰਾਜੈਕਟ ਨਾਲ ਤੋੜਿਆ ਗਿਆ ਹੈ। ਖੇਤਾਂ ਵਿਚ ਪਾਣੀ ਦੇ ਪੱਧਰ ਦੀ ਪੈਮਾਇਸ਼ ਲਈ ਸੈਂਸਰ ਆਧਾਰਿਤ ਪੀਜੋਮੀਟਰ ਲਗਾਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਮੁਤਾਬਿਕ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ। ਆਈ.ਸੀ.ਏ.ਆਰ ਕਰਨਾਲ ਵਲੋਂ ਵੀ ਪਾਣੀ ਦੀ ਗੁਣਵੱਤਾ ਵਿਚ ਸੁਧਾਰ ਦੀ ਰਿਪੋਰਟ ਦਿੱਤੀ ਗਈ ਹੈ। ਕਿਸਾਨਾਂ ਨੂੰ ਉਮੀਦ ਹੈ ਕਿ ਇਸ ਵਾਰ ਉਹ ਝੋਨੇ ਤੋਂ ਬਾਅਦ ਕਣਕ ਦੀ ਬਿਜਾਈ ਵੀ ਸਫਲਤਾਪੂਰਵਕ ਕਰ ਸਕਣਗੇ। ਇਨ੍ਹਾਂ ਦੋ ਪਿੰਡਾਂ ਦੀ ਸਫਲਤਾ ਤੋਂ ਬਾਅਦ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਹਲਕੇ ਦੇ ਹੋਰ 11 ਪਿੰਡਾਂ ਵਿਚ ਵੀ ਇਹ ਪ੍ਰਾਜੈਕਟ ਸ਼ੁਰੂ ਕਰਵਾਇਆ ਗਿਆ ਹੈ। ਫ਼ਾਜ਼ਿਲਕਾ ਜ਼ਿਲ੍ਹੇ ਦੇ ਕੁੱਲ 72 ਪਿੰਡ ਸੇਮ ਦੀ ਮਾਰ ਹੇਠ ਹਨ, ਪਰ ਇਸ ਪਾਇਲਟ ਪ੍ਰਾਜੈਕਟ ਦੇ ਲਾਹੇਵੰਦ ਨਤੀਜਿਆਂ ਨੇ ਹੋਰਨਾਂ ਪਿੰਡਾਂ ਦੇ ਕਿਸਾਨਾਂ ਵਿਚ ਵੀ ਆਪਣੀਆਂ ਬੰਜਰ ਜ਼ਮੀਨਾਂ ਦੇ ਮੁੜ ਹਰੀਆਂ-ਭਰੀਆਂ ਹੋਣ ਦੀ ਵੱਡੀ ਆਸ ਜਗਾ ਦਿੱਤੀ ਹੈ।
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਮੁਫ਼ਤ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਜਾਂਚ ਕੈਂਪ ਅਗਲੀ ਖ਼ਬਰ ਐਨ.ਐੱਚ.ਐਮ.ਮੁਲਾਜ਼ਮਾਂ ਵਲੋਂ ਮੰਗਾਂ ਨਾ ਮੰਨਣ ’ਤੇ ਹੜਤਾਲ ਜਾਰੀ, ਸਿਵਲ ਸਰਜਨ ਫ਼ਾਜ਼ਿਲਕਾ ਨੂੰ ਸੌਂਪਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।