ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਅਰਨੀਵਾਲਾ ਸ਼ੇਖ਼ ਸੁਭਾਨ ਦੀ ਹੋਈ ਮਹੀਨਾਵਾਰ ਮੀਟਿੰਗ
ਮੰਡੀ ਅਰਨੀਵਾਲਾ, 16 ਅਗਸਤ (ਨਿਸ਼ਾਨ ਸਿੰਘ ਮੋਹਲ਼ਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ. 295) ਬਲਾਕ ਅਰਨੀਵਾਲਾ ਸ਼ੇਖ਼ ਸੁਭਾਨ ਦੀ ਮਹੀਨਾਵਾਰ ਮੀਟਿੰਗ ਸੂਬਾ ਕਮੇਟੀ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਦੇ ਦਿਸ਼ਾ-ਨਿਰਦੇਸ਼ਾਂ, ਜ਼ਿਲ੍ਹਾ ਪ੍ਰਧਾਨ ਦੀ ਰਹਿਨੁਮਾਈ ਅਤੇ ਬਲਾਕ ਪ੍ਰਧਾਨ ਡਾ.
ਮੰਡੀ ਅਰਨੀਵਾਲਾ, 16 ਅਗਸਤ (ਨਿਸ਼ਾਨ ਸਿੰਘ ਮੋਹਲ਼ਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ. 295) ਬਲਾਕ ਅਰਨੀਵਾਲਾ ਸ਼ੇਖ਼ ਸੁਭਾਨ ਦੀ ਮਹੀਨਾਵਾਰ ਮੀਟਿੰਗ ਸੂਬਾ ਕਮੇਟੀ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਦੇ ਦਿਸ਼ਾ-ਨਿਰਦੇਸ਼ਾਂ, ਜ਼ਿਲ੍ਹਾ ਪ੍ਰਧਾਨ ਦੀ ਰਹਿਨੁਮਾਈ ਅਤੇ ਬਲਾਕ ਪ੍ਰਧਾਨ ਡਾ.ਸਾਹਿਬ ਰਾਮ ਕਮਾਲ ਵਾਲਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਬਲਾਕ ਸਕੱਤਰ ਓਮ ਪ੍ਰਕਾਸ਼ ਮੰਮੂ ਖੇੜਾ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦੇ ਕੇ ਕੀਤੀ। ਇਸ ਮੌਕੇ ਬਲਾਕ ਪ੍ਰੈੱਸ ਸਕੱਤਰ ਗੁਰਭੇਜ ਸਿੰਘ ਕੰਧਵਾਲਾ ਹਾਜ਼ਰ ਖਾਂ, ਸੰਯੁਕਤ ਸਕੱਤਰ ਵਿਲਸਨ ਕੁਮਾਰ ਅਤੇ ਡਾ.ਭਗਵਾਨ ਸਿੰਘ ਨੇ ਆਜ਼ਾਦੀ ਸੰਗਰਾਮ ਦੀਆਂ ਕੁਰਬਾਨੀਆਂ ਬਾਰੇ ਗੱਲਬਾਤ ਕਰਦਿਆਂ ਇਕ ਚੰਗੇ ਅਤੇ ਸੁਚੱਜੇ ਸਮਾਜ ਦੀ ਸਿਰਜਣਾ ਲਈ ਯਤਨ ਕਰਨ ਦਾ ਸੱਦਾ ਦਿੱਤਾ। ਉਪ-ਪ੍ਰਧਾਨ ਤੇ ਜ਼ਿਲ੍ਹਾ ਸਕੱਤਰ ਡਾ. ਕਿਰਪਾਲ ਸਿੰਘ, ਕੈਸ਼ੀਅਰ ਡਾ. ਵਿਜੈ ਕੁਮਾਰ, ਡਾ. ਦੀਪਕ, ਡਾ. ਦਲਜੀਤ ਸਿੰਘ ਅਤੇ ਡਾ. ਜਗਦੀਸ਼ ਅਰਨੀਵਾਲਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ, ਜਦਕਿ ਡਾ. ਮੁਕੇਸ਼ ਟਾਹਲੀ ਵਾਲਾ ਨੇ ਕਵਿਤਾ ਰਾਹੀਂ ਆਪਣੇ ਭਾਵ ਪ੍ਰਗਟ ਕੀਤੇ। ਬਲਾਕ ਪ੍ਰਧਾਨ ਡਾ. ਸਾਹਿਬ ਰਾਮ ਕਮਾਲ ਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਆਜ਼ਾਦੀ ਦੀ ਕਲਪਨਾ ਸਾਡੇ ਮਹਾਨ ਸ਼ਹੀਦਾਂ ਨੇ ਕੀਤੀ ਸੀ, ਉਹ ਅੱਜ ਵੀ ਅਧੂਰੀ ਹੈ। ਉਨ੍ਹਾਂ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਚਾਰ-ਚੁਫੇਰੇ ਫੈਲੇ ਨਸ਼ੇ, ਚਿੱਟੇ, ਗੋਲੀਬਾਰੀ, ਕਤਲੇਆਮ ਅਤੇ ਬਲਾਤਕਾਰ ਵਰਗੀਆਂ ਵਧ ਰਹੀਆਂ ਘਟਨਾਵਾਂ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਰੋਲ ਕੇ ਰੱਖ ਦਿੱਤਾ ਹੈ, ਜੋ ਕਿ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਮੀਟਿੰਗ ਵਿਚ ਆਸਰਾ ਹਸਪਤਾਲ ਫ਼ਾਜ਼ਿਲਕਾ ਤੋਂ ਅੰਸ਼ੁਲ ਜਸੂਜਾ ਆਪਣੀ ਟੀਮ ਸਮੇਤ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਵੱਖ-ਵੱਖ ਬਿਮਾਰੀਆਂ ਅਤੇ ਉਨ੍ਹਾਂ ਦੇ ਨਿਦਾਨ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਦੇ ਅੰਤ ਵਿਚ ਆਜ਼ਾਦੀ ਦਿਵਸ ਨੂੰ ਸਮਰਪਿਤ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਡਾ. ਜਸਕਰਨ ਸਿੰਘ, ਸੁਰਿੰਦਰ ਪੀ.ਆਰ.ਓ., ਸੁਧੀਰ, ਲਖਵਿੰਦਰ, ਗੁਰਪ੍ਰੀਤ, ਸੁਰਿੰਦਰ, ਕਮਲਜੀਤ ਝੋਟਿਆਂ ਵਾਲੀ, ਵਿਨੋਦ ਟਾਹਲੀ ਵਾਲਾ, ਡਾ. ਸੰਨ੍ਹੀ ਮੇਹਰਾ, ਸੁਰਜੀਤ ਉੱਪਲ, ਲਖਪਾਲ ਕੰਬੋਜ, ਮਨਜੀਤ ਕੰਬੋਜ, ਬਲਵਿੰਦਰ ਪਾਲ, ਪਰਮਜੀਤ ਮੂਲਿਆਂਵਾਲੀ, ਜਗਦੀਸ਼ ਸਿੰਘ ਅਰਨੀਵਾਲਾ, ਰਾਕੇਸ਼ ਕੁਮਾਰ, ਪੂਰਨ ਚੰਦ, ਰਣਜੀਤ ਸਿੰਘ ਕੰਧਵਾਲਾ, ਭਜਨ ਲਾਲ ਕਮਾਲ ਵਾਲਾ, ਨਰੇਸ਼ ਟਾਹਲੀ ਵਾਲਾ ਅਤੇ ਜਗਜੀਤ ਟਾਹਲੀ ਵਾਲਾ ਸਮੇਤ ਵੱਡੀ ਗਿਣਤੀ ਵਿਚ ਡਾਕਟਰ ਹਾਜ਼ਰ ਸਨ।