ਵਰਦੀਆਂ ਸੰਬੰਧੀ ਬੇਲੋੜੇ ਹੁਕਮ ਨਾਮਨਜ਼ੂਰ :ਬੀ ਐੱਡ ਫ਼ਰੰਟ
ਮੰਡੀ ਅਰਨੀਵਾਲਾ, 12 ਅਗਸਤ (ਨਿਸ਼ਾਨ ਸਿੰਘ ਮੋਹਲਾ)- ਸਕੂਲ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਲਈ ਸਕੂਲ ਯੂਨੀਫਾਰਮ ਲਈ ਜਾਰੀ ਰਾਸ਼ੀ ਵਾਪਸ ਲੈਣ ਨਾਲ ਜਿੱਥੇ ਅਧਿਆਪਕ ਵਰਦੀ ਦੀ ਖ਼ਰੀਦ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਉੱਥੇ ਹੀ ਕੁਝ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਸਿੱਖਿਆ ਦਫਤਰਾਂ ਵਲੋਂ ਸਾਰੇ ਹੀ ਸਕੂਲਾਂ ਨੂੰ ਵਰਦੀ ਖਰੀਦ ਕਰ ਲਈ ਹੈ ਦੇ ਸਰਟੀਫਿਕੇਟ ਦੇਣ ਦੇ ਨਾਦਰਸ਼ਾਹੀ ਫੁਰਮਾਨ ਜਾਰੀ ਹੋ ਰਹੇ ਹਨ ।
ਅਜੀਤ ਡੈਸਕ
14-08-2026