ਅਗਾਂਹਵਧੂ ਕਿਸਾਨ ਕਰਨੈਲ ਸਿੰਘ ਦੂਰਦਰਸ਼ਨ ’ਤੇ ਅੱਜ
ਮੰਡੀ ਅਰਨੀਵਾਲਾ, 13 ਅਗਸਤ (ਨਿਸ਼ਾਨ ਸਿੰਘ ਮੋਹਲਾ)-ਪਿੰਡ ਅਲਿਆਣਾ ਦੇ ਅਗਾਂਹਵਧੂ ਕਿਸਾਨ ਕਰਨੈਲ ਸਿੰਘ ਅੱਜ 14 ਅਗਸਤ ਸ਼ੁੱਕਰਵਾਰ ਨੂੰ ਸ਼ਾਮ 5:30 ਵਜੇ ਜਲੰਧਰ ਦੂਰਦਰਸ਼ਨ ਦੇ ਖੇਤੀਬਾੜੀ ਨਾਲ ਸੰਬੰਧਿਤ ਪ੍ਰੋਗਰਾਮ ‘ਮੇਰਾ ਪਿੰਡ ਮੇਰਾ ਖੇਤ’ ਵਿਚ ਕਿਸਾਨਾਂ ਦੇ ਨਾਲ ਰੂਬਰੂ ਹੋਣਗੇ। ਉਨਾਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਯਤਨਾਂ ਸਦਕਾ ਹਲਕਾ ਜਲਾਲਾਬਾਦ ਵਿਚ ਸੇਮ ਦੇ ਨਿਕਾਸ ਲਈ ਸਰਕਾਰ ਵਲੋਂ ਸਥਾਪਿਤ ਕੀਤੇ ਪਾਇਲਟ ਪ੍ਰੋਜੈਕਟ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ।
ਅਜੀਤ ਡੈਸਕ
14-08-2026