ਪਿੰਡ ਖੈਰੇ ਕੇ ਉਤਾੜ ਵਿਖੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕ੍ਰਿਕਟ ਮੁਕਾਬਲੇ ਕਰਵਾਏ
ਜਲਾਲਾਬਾਦ,13 ਅਗਸਤ (ਜਤਿੰਦਰ ਪਾਲ ਸਿੰਘ)- ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮੰਤਵ ਨਾਲ ਗੋਲਡਨ ਐਰੋ ਹੈਡਕੁਆਰਟਰ 7 ਡਿਵੀਜ਼ਨ ਦੀ 10 ਜੈਕ ਲਾਈ ਰੈਜੀਮੈਂਟ ਵਲ਼ੋਂ ਪਿੰਡ ਖੈਰੇ ਦੇ ਉਤਾੜ ਦੀ ਦਾਣਾ ਮੰਡੀ ਵਿਚ ਨੌਜਵਾਨਾਂ ਦੀਆਂ ਟੀਮਾਂ ਦਾ ਕ੍ਰਿਕਟ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿਚ 10 ਜੈਕ ਲਾਈ ਰੈਜੀਮੈਂਟ ਦੀ ਟੀਮ ਅਤੇ ਪਿੰਡ ਖੈਰੇ ਦੇ ਉਤਾੜ ਦੀ ਟੀਮ ਨੇ ਹਿੱਸਾ ਲਿਆ।
ਜਲਾਲਾਬਾਦ,13 ਅਗਸਤ (ਜਤਿੰਦਰ ਪਾਲ ਸਿੰਘ)- ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮੰਤਵ ਨਾਲ ਗੋਲਡਨ ਐਰੋ ਹੈਡਕੁਆਰਟਰ 7 ਡਿਵੀਜ਼ਨ ਦੀ 10 ਜੈਕ ਲਾਈ ਰੈਜੀਮੈਂਟ ਵਲ਼ੋਂ ਪਿੰਡ ਖੈਰੇ ਦੇ ਉਤਾੜ ਦੀ ਦਾਣਾ ਮੰਡੀ ਵਿਚ ਨੌਜਵਾਨਾਂ ਦੀਆਂ ਟੀਮਾਂ ਦਾ ਕ੍ਰਿਕਟ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿਚ 10 ਜੈਕ ਲਾਈ ਰੈਜੀਮੈਂਟ ਦੀ ਟੀਮ ਅਤੇ ਪਿੰਡ ਖੈਰੇ ਦੇ ਉਤਾੜ ਦੀ ਟੀਮ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਲੈਫ਼ਟੀਨੈਂਟ ਆਰਯਨ ਠਾਕੁਰ ਨੇ ਖਿਡਾਰੀਆਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਅਨੁਸ਼ਾਸਨ, ਤੰਦਰੁਸਤੀ ਅਤੇ ਸਕਾਰਾਤਮਿਕ ਸੋਚ ਨਾਲ ਜੋੜਦੀਆਂ ਹਨ। ਸੇਵਾਮੁਕਤ ਹਵਲਦਾਰ ਬਲਵੰਤ ਸਿੰਘ ਨੇ ਦੱਸਿਆ ਕਿ ਫ਼ੌਜ ਵਲ਼ੋਂ ਸਮੇਂ-ਸਮੇਂ ‘ਤੇ ਅਜਿਹੇ ਪ੍ਰੋਗਰਾਮ ਕਰਵਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਮੁਕਾਬਲੇ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਹਿੱਸਾ ਲਿਆ। ਮੁਕਾਬਲੇ ਵਿਚ ਪਿੰਡ ਖੈਰੇ ਦੇ ਉਤਾੜ ਦੀ ਟੀਮ ਜੇਤੂ ਰਹੀ, ਜਿਸ ਨੂੰ ਟਰਾਫ਼ੀ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਮੱਖਣ ਸਿੰਘ, ਡਾ. ਦਰਸ਼ਨ ਸਿੰਘ, ਗੁਰਮੇਜ ਸਿੰਘ, ਰਵੀ ਕੁਮਾਰ, ਸਾਬਕਾ ਮੈਂਬਰ ਮਾਘ ਸਿੰਘ, ਸੂਬੇਦਾਰ ਮੁਹੰਮਦ ਅਲਿਆਸ, ਹਵਲਦਾਰ ਇਮਰਾਨ ਖ਼ਾਨ ਸਮੇਤ ਫ਼ੌਜ ਦੇ ਹੋਰ ਜਵਾਨ ਅਤੇ ਪਤਵੰਤੇ ਹਾਜ਼ਰ ਸਨ।