10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਹਰ ਘਰ ਤਿਰੰਗਾ-ਹਰ ਦਿਲ ਵਿਚ ਦੇਸ਼ ਭਗਤੀ ਮੁਹਿੰਮ ਸਬੰਧੀ ਹੋਈ ਅਹਿਮ ਮੀਟਿੰਗ

ਗੁਰੂਹਰਸਹਾਏ, 9 ਅਗਸਤ(ਕਪਿਲ ਕੰਧਾਰੀ)-ਆਜ਼ਾਦੀ ਦਿਵਸ 15 ਅਗਸਤ ਨੂੰ ਸਮਰਪਿਤ ‘ਹਰ ਘਰ ਤਿਰੰਗਾ’ ਮੁਹਿੰਮ ਨੂੰ ਵਿਧਾਨ ਸਭਾ ਹਲਕਾ ਗੁਰੂ ਹਰ ਸਹਾਏ ਦੇ ਹਰ ਪਿੰਡ, ਹਰ ਵਾਰਡ ਅਤੇ ਹਰ ਘਰ ਤੱਕ ਪਹੁੰਚਾਉਣ ਲਈ ਪਾਰਟੀ ਵਲੋਂ ਦੀਪਕ ਸ਼ਰਮਾ ਨੂੰ ਸੌਂਪੀ ਗਈ ਜ਼ਿੰਮੇਵਾਰੀ ਤਹਿਤ ਸਰਕਲ ਗੁਰੂਹਰਸਹਾਏ ਅਤੇ ਸਰਕਲ ਪੰਜੇਕੇ ਦੀ ਸਾਂਝੀ ਅਹਿਮ ਮੀਟਿੰਗ ਦੀਪਕ ਸ਼ਰਮਾ ਫਾਰਮ ਹਾਊਸ ਵਿਖੇ ਕਰਵਾਈ ਗਈ। ਮੀਟਿੰਗ ਦੌਰਾਨ ਸਰਕਲ ਇੰਚਾਰਜ ਸਿਟੀ ਰਾਜਨ ਸਹਿਗਲ ਅਤੇ ਸਰਕਲ ਇੰਚਾਰਜ ਪੰਜੇਕੇ ਹਰੀ ਚੰਦ ਕੰਬੋਜ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

ਮੀਟਿੰਗ ਕਰਨ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਭਾਜਪਾ ਆਗੂ ਦੀਪਕ ਸ਼ਰਮਾ ਅਤੇ ਉਨ੍ਹਾਂ ਨਾਲ ਮੌਜੂਦ ਵਰਕਰ। ਤਸਵੀਰ-ਕਪਿਲ ਕੰਧਾਰੀ 10-08-2026
ਗੁਰੂਹਰਸਹਾਏ, 9 ਅਗਸਤ(ਕਪਿਲ ਕੰਧਾਰੀ)-ਆਜ਼ਾਦੀ ਦਿਵਸ 15 ਅਗਸਤ ਨੂੰ ਸਮਰਪਿਤ ‘ਹਰ ਘਰ ਤਿਰੰਗਾ’ ਮੁਹਿੰਮ ਨੂੰ ਵਿਧਾਨ ਸਭਾ ਹਲਕਾ ਗੁਰੂ ਹਰ ਸਹਾਏ ਦੇ ਹਰ ਪਿੰਡ, ਹਰ ਵਾਰਡ ਅਤੇ ਹਰ ਘਰ ਤੱਕ ਪਹੁੰਚਾਉਣ ਲਈ ਪਾਰਟੀ ਵਲੋਂ ਦੀਪਕ ਸ਼ਰਮਾ ਨੂੰ ਸੌਂਪੀ ਗਈ ਜ਼ਿੰਮੇਵਾਰੀ ਤਹਿਤ ਸਰਕਲ ਗੁਰੂਹਰਸਹਾਏ ਅਤੇ ਸਰਕਲ ਪੰਜੇਕੇ ਦੀ ਸਾਂਝੀ ਅਹਿਮ ਮੀਟਿੰਗ ਦੀਪਕ ਸ਼ਰਮਾ ਫਾਰਮ ਹਾਊਸ ਵਿਖੇ ਕਰਵਾਈ ਗਈ। ਮੀਟਿੰਗ ਦੌਰਾਨ ਸਰਕਲ ਇੰਚਾਰਜ ਸਿਟੀ ਰਾਜਨ ਸਹਿਗਲ ਅਤੇ ਸਰਕਲ ਇੰਚਾਰਜ ਪੰਜੇਕੇ ਹਰੀ ਚੰਦ ਕੰਬੋਜ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ‘ਹਰ ਘਰ ਤਿਰੰਗਾ’ ਮੁਹਿੰਮ ਨੂੰ ਹਲਕੇ ਦੇ ਹਰ ਘਰ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਲਈ ਵਿਸਥਾਰਪੂਰਵਕ ਰਣਨੀਤੀ ਤਿਆਰ ਕੀਤੀ ਗਈ ਅਤੇ ਵਰਕਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਮੀਟਿੰਗ ਵਿਚ ਆਗੂਆਂ ਨੇ ਕਿਹਾ ਕਿ ਤਿਰੰਗਾ ਸਿਰਫ਼ ਦੇਸ਼ ਦਾ ਰਾਸ਼ਟਰੀ ਝੰਡਾ ਹੀ ਨਹੀਂ, ਸਗੋਂ ਭਾਰਤ ਦੀ ਏਕਤਾ, ਅਖੰਡਤਾ, ਸਵੈ-ਮਾਣ ਅਤੇ ਦੇਸ਼ ਦੀ ਆਜ਼ਾਦੀ ਲਈ ਅਣਗਿਣਤ ਸ਼ਹੀਦਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ। 15 ਅਗਸਤ ਨੂੰ ਹਰ ਘਰ ’ਤੇ ਤਿਰੰਗਾ ਲਹਿਰਾਉਣਾ ਦੇਸ਼ ਪ੍ਰਤੀ ਸਤਿਕਾਰ ਅਤੇ ਦੇਸ਼ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦੇਵੇਗਾ। ਇਸ ਮੌਕੇ ਬੀ.ਸੀ. ਮੋਰਚਾ ਪ੍ਰਧਾਨ ਸੁਰਜੀਤ ਕੰਬੋਜ, ਮੰਡਲ ਟੀਮ ਤੋਂ ਯੁਵਾ ਮੋਰਚਾ ਆਗੂ ਬਲਦੇਵ ਸਿੰਘ, ਸਾਬਕਾ ਸਰਕਲ ਜਨਰਲ ਸਕੱਤਰ ਟਿੰਕੂ ਖੁਰਾਨਾ, ਕਾਕਾ ਵੋਹਰਾ, ਅਮਰ ਸਿੰਘ, ਕਲਿਆਣੀ ਬਾਬਾ, ਰਾਖੀ, ਮਨਜੀਤ ਸਿੰਘ, ਮੱਖਣ ਸਿੰਘ ਅਤੇ ਲਵਿਸ਼ ਧਵਨ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ। ਇਸ ਮੌਕੇ ਦੀਪਕ ਸ਼ਰਮਾ ਨੇ ਕਿਹਾ ਕਿ ‘ਹਰ ਘਰ ਤਿਰੰਗਾ’ ਸਿਰਫ਼ ਇਕ ਮੁਹਿੰਮ ਨਹੀਂ, ਸਗੋਂ ਦੇਸ਼ ਦੀ ਏਕਤਾ ਅਤੇ ਰਾਸ਼ਟਰੀ ਭਾਵਨਾ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਸੰਕਲਪ ਹੈ।
ਪਿਛਲੀ ਖ਼ਬਰ ਨਸ਼ਾ ਛੱਡ ਕੇ ਖੇਡਾਂ ਨਾਲ ਜੁੜਨ ਨੌਜਵਾਨ, ਤਾਂ ਹੀ ਬਣੇਗਾ ਨਸ਼ਾ ਮੁਕਤ ਭਾਰਤ-ਰਾਣਾ ਰਾਜਿੰਦਰ ਸਿੰਘ ਜਮਾਲ ਕੇ ਅਗਲੀ ਖ਼ਬਰ ਅਜੀਤ, ਜਲੰਧਰ ਗੋਖਲੇ ਹਾਲ ’ਚ ਗੂੰਜਿਆ ਤੀਆਂ ਦਾ ਮੇਲਾ, ਸੈਂਕੜੇ ਔਰਤਾਂ ਨੇ ਪਾਈਆਂ ਪੰਜਾਬੀ ਸੱਭਿਆਚਾਰ ਦੀਆਂ ਧੁੰਮਾਂ *...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।