08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸੁਤੰਤਰਤਾ ਦਿਵਸ ਮੌਕੇ ਅਬੋਹਰ ਰੇਲਵੇ ਸਟੇਸ਼ਨ ’ਤੇ ਜੀ.ਆਰ.ਪੀ. ਅਤੇ ਆਰ.ਪੀ.ਐਫ਼. ਨੇ ਚਲਾਈ ਵਿਸ਼ੇਸ਼ ਚੈਕਿੰਗ ਮੁਹਿੰਮ

ੀਅਬੋਹਰ, 7 ਅਗਸਤ (ਵਿਵੇਕ ਹੂੜੀਆ)-15 ਅਗਸਤ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ਮੋਡ ’ਚ ਹਨ। ਇਸੇ ਲੜੀ ਤਹਿਤ ਸ਼ੁੱਕਰਵਾਰ ਨੂੰ ਅਬੋਹਰ ਰੇਲਵੇ ਸਟੇਸ਼ਨ ’ਤੇ ਜੀ.

ਅਜੀਤ ਡੈਸਕ 08-08-2026
ੀਅਬੋਹਰ, 7 ਅਗਸਤ (ਵਿਵੇਕ ਹੂੜੀਆ)-15 ਅਗਸਤ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ਮੋਡ ’ਚ ਹਨ। ਇਸੇ ਲੜੀ ਤਹਿਤ ਸ਼ੁੱਕਰਵਾਰ ਨੂੰ ਅਬੋਹਰ ਰੇਲਵੇ ਸਟੇਸ਼ਨ ’ਤੇ ਜੀ.ਆਰ.ਪੀ. ਅਤੇ ਆਰ.ਪੀ.ਐਫ਼. ਵਲੋਂ ਸਾਂਝੇ ਤੌਰ ’ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਰੇਲਵੇ ਸਟੇਸ਼ਨ ਵਿਹੜੇ, ਪਲੇਟ ਫਾਰਮਾਂ, ਟਰੇਨਾਂ, ਪਾਰਕਿੰਗ ਅਤੇ ਆਉਣ-ਜਾਣ ਵਾਲੇ ਯਾਤਰੀਆਂ ਦੇ ਸਾਮਾਨ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ। ਪੁਲਿਸ ਅਧਿਕਾਰੀਆਂ ਅਨੁਸਾਰ ਰਾਸ਼ਟਰੀ ਤਿਉਹਾਰ ਦੇ ਸਨਮੁੱਖ ਸੁਰੱਖਿਆ ਵਿਵਸਥਾ ਨੂੰ ਹੋਰ ਪੁਖ਼ਤਾ ਕੀਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਇਹ ਸਖ਼ਤ ਚੈਕਿੰਗ ਜਾਰੀ ਰਹੇਗੀ। ਚੈਕਿੰਗ ਦੌਰਾਨ ਪੁਲਿਸ ਟੀਮਾਂ ਨੇ ਅਬੋਹਰ ਤੋਂ ਸ਼੍ਰੀ ਗੰਗਾਨਗਰ, ਬਠਿੰਡਾ, ਅੰਬਾਲਾ ਸਮੇਤ ਵੱਖ-ਵੱਖ ਰੂਟਾਂ ’ਤੇ ਚੱਲਣ ਵਾਲੀਆਂ ਟਰੇਨਾਂ ਦੇ ਡੱਬਿਆਂ ’ਚ ਜਾ ਕੇ ਯਾਤਰੀਆਂ ਦੇ ਸਾਮਾਨ ਦੀ ਤਲਾਸ਼ੀ ਲਈ ਅਤੇ ਉਨ੍ਹਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਸਟੇਸ਼ਨ ਵਿਹੜੇ ਅਤੇ ਪਾਰਕਿੰਗ ਵਿਚ ਖੜ੍ਹੇ ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜੀ.ਆਰ.ਪੀ. ਦੇ ਏ.ਐੱਸ.ਆਈ. ਜਗਸੀਰ ਸਿੰਘ ਨੇ ਦੱਸਿਆ ਕਿ 15 ਅਗਸਤ ਅਤੇ ‘ਕਾਸੋ’ ਆਪ੍ਰੇਸ਼ਨ ਦੇ ਮੱਦੇਨਜ਼ਰ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਆਮ ਨਾਗਰਿਕਾਂ ਅਤੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਲਾਵਾਰਸ ਵਸਤੂ ਨਜ਼ਰ ਆਵੇ ਤਾਂ ਇਸ ਦੀ ਸੂਚਨਾ ਤੁਰੰਤ ਜੀ.ਆਰ.ਪੀ. ਜਾਂ ਆਰ.ਪੀ.ਐਫ਼. ਨੂੰ ਦਿੱਤੀ ਜਾਵੇ। ਇਸ ਮੁਹਿੰਮ ਦੌਰਾਨ ਜੀ.ਆਰ.ਪੀ. ਦੇ ਏ.ਐੱਸ.ਆਈ.ਅਜੀਤ ਕੁਮਾਰ, ਪ੍ਰੇਮ ਚੰਦ, ਊਸ਼ਾ ਰਾਣੀ, ਮਨਜੀਤ ਸਿੰਘ ਅਤੇ ਆਰ.ਪੀ.ਐਫ਼. ਅਬੋਹਰ ਦੇ ਏ.ਐੱਸ.ਆਈ. ਸੁਰੇਸ਼ ਕੁਮਾਰ ਸਮੇਤ ਹੋਰ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਰਾਜਾ ਵੜਿੰਗ ਨੇ ਨੌਜਵਾਨ ਕਾਂਗਰਸੀ ਆਗੂ ਸਿਧਾਰਥ ਰਿਣਵਾ ਨੂੰ ਦਿੱਤਾ ਥਾਪੜਾ , ਇਕ ਤੀਰ ਨਾਲ ਕਈ ਨਿਸ਼ਾਨੇ ਕਰ ਗਿਆ ਅਗਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ - ਵੱਖ ਥਾਣਿਆਂ ’ ਚ 9 ਮੁਕੱਦਮੇ ਦਰਜ ਸੋਨਾ ਅਤੇ ਚਾਂਦੀ ਚੋਰੀ ਕਰਨ ਵਾਲਾ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।