11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸਰਹੱਦੀ ਪਿੰਡ ਘੁਬਾਇਆ ਦਾ ਰਹਿਣ ਵਾਲਾ ਅਦਿੱਤਿਆ ਵਧਵਾ ਕਰੇਗਾ ਤੀਰ ਅੰਦਾਜ਼ੀ ਏਸ਼ੀਆ ਕੱਪ ਲਈ ਭਾਰਤ ਦੀ ਮੇਜ਼ਬਾਨੀ

ਅਜੀਤ ਡੈਸਕ 02-07-2026
ਮੰਡੀ ਘੁਬਾਇਆ, 1 ਜੁਲਾਈ (ਅਮਨ ਬਵੇਜਾ)-ਤੀਰ ਅੰਦਾਜ਼ੀ ਦੇ ਏਸ਼ੀਆ ਕੱਪ ਵਾਸਤੇ ਬੀਤੀ 26 ਤੋਂ 29 ਜੂਨ 2026 ਨੂੰ ਸੋਨੀਪਤ ਹਰਿਆਣਾ ਵਿਖੇ ਅੰਡਰ 21 ਜੂਨੀਅਰ ਤੀਰ ਅੰਦਾਜ਼ੀ ਦੇ ਪੂਰੇ ਭਾਰਤ ਦੇ ਟਰਾਇਲ ਕਰਵਾਏ ਗਏ। ਜਿਸ ਵਿਚ 700 ਦੇ ਕਰੀਬ ਭਾਰਤ ਦੇ ਖਿਡਾਰੀਆਂ ਨੇ ਭਾਗ ਲਿਆ। ਜਿਸ ਵਿਚੋਂ 4 ਲੜਕਿਆਂ ਅਤੇ 4 ਲੜਕੀਆਂ ਦੀ ਚੋਣ ਕੀਤੀ ਗਈ । ਜੋ ਕਿ ਪੂਰੇ ਭਾਰਤ ਦੀ ਮੇਜ਼ਬਾਨੀ ਕਰਨਗੇ। ਇਹ ਏਸ਼ੀਆ ਕੱਪ ਅਕਤੂਬਰ ਵਿਚ ਇਰਾਕ ਵਿਚ, ਨਵੰਬਰ ਵਿਚ ਚਾਈਨਾ ਵਿਚ ਅਤੇ ਦਸੰਬਰ ਵਿਚ ਦੁਬਈ ਵਿਚ ਕਰਵਾਇਆ ਜਾ ਰਿਹਾ ਹੈ। ਜਿੰਨਾ ਚਾਰ ਖਿਡਾਰੀਆਂ ਦੀ ਚੋਣ ਹੋਈ, ਉਨ੍ਹਾਂ ਵਿਚ ਪੰਜਾਬ ਦੇ ਇਕੋ ਇਕ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਘੁਬਾਇਆ ਦਾ ਰਹਿਣ ਵਾਲਾ ਅਦਿੱਤਿਆ ਵਧਵਾ ਪੁੱਤਰ ਹੰਸ ਰਾਜ ( ਸੋਨੂੰ ਵਧਵਾ ) ਦੀ ਚੋਣ ਹੋਈ । ਜਦੋਂ ਹੀ ਇਸ ਦਾ ਇਲਾਕੇ ਨੂੰ ਪਤਾ ਚੱਲਿਆ ਤਾਂ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ।ਪਹਿਲਾਂ ਅਦਿੱਤਿਆ ਵਧਵਾ ਪੰਜਾਬ ਰਾਜ ਵਲੋਂ ਖੇਡਦਾ ਸੀ। ਪਰ ਹੁਣ ਮੌਜੂਦਾ ਸਮੇਂ ਵਿਚ ਅਦਿੱਤਿਆ ਵਧਵਾ ਭਾਰਤੀਯ ਰੇਲਵੇ ਵਲੋਂ ਖੇਡ ਰਿਹਾ ਹੈ। ਇਰਾਕ, ਚਾਈਨਾ ਅਤੇ ਦੁਬਈ ਵਿਚ ਆਉਣ ਵਾਲੇ ਅਕਤੂਬਰ, ਨਵੰਬਰ, ਦਸੰਬਰ 2026 ਨੂੰ ਭਾਰਤ ਦੇਸ਼ ਦੀ ਮੇਜ਼ਬਾਨੀ ਕਰੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਦਿੱਤਿਆ ਵਧਵਾ ਅਨੇਕਾਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਮੁਕਾਬਲਿਆਂ ਵਿਚ ਅਨੇਕ ਮੈਡਲ ਜਿੱਤ ਕੇ ਪੰਜਾਬ ਦਾ ਅਤੇ ਆਪਣੇ ਸਰਹੱਦੀ ਪਿੰਡ ਘੁਬਾਇਆ ਦਾ ਨਾਮ ਰੌਸ਼ਨ ਕਰ ਚੁੱਕਿਆ ਹੈ।
ਪਿਛਲੀ ਖ਼ਬਰ ਚੋਰਾਂ ਨੇ ਕਰਿਆਨੇ ਦੀ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦਾ ਸਾਮਾਨ ਚੋਰੀ ਅਗਲੀ ਖ਼ਬਰ ਅਬੋਹਰ ਦੀ ਧੀ ਇਨਾਇਤ ਕੌਰ ਨੇ ਵਧਾਇਆ ਮਾਣ, ਜਿੱਤਿਆ ਪਹਿਲਾ ਪੀ.ਟੀ.ਸੀ ਪੰਜਾਬੀ ਡਿਜੀਟਲ ਕ੍ਰਿਏਟਰਸ ਐਵਾਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।