30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਆਪਰੇਸ਼ਨ ਸੰਧੂਰ ਨੇ ਜੰਗ ਦੀ ਪਰਿਭਾਸ਼ਾ ਬਦਲ ਕੇ ਰੱਖ ਦਿੱਤੀ-ਅਸ਼ਵਨੀ ਫੁਟੇਲਾ

ਅਜੀਤ ਡੈਸਕ 09-05-2026
ਫ਼ਾਜ਼ਿਲਕਾ, 8 ਮਈ (ਦਵਿੰਦਰ ਪਾਲ ਸਿੰਘ)-ਦੱਖਣੀ ਏਸ਼ੀਆ ਦੀ ਸੁਰੱਖਿਆ ਰਾਜਨੀਤੀ ਵਿਚ ਇਕ ਨਵਾਂ ਅਧਿਆਇ ਜੋੜਨ ਵਾਲੇ 'ਓਪਰੇਸ਼ਨ ਸਿੰਦੂਰ' ਬਾਰੇ ਚਰਚਾ ਕਰਦਿਆਂ ਅਸ਼ਵਨੀ ਫੁਟੇਲਾ ਨੇ ਕਿਹਾ ਕਿ ਇਸ ਸਟੀਕ ਓਪਰੇਸ਼ਨ ਨੇ ਸਾਫ਼ ਕਰ ਦਿੱਤਾ ਹੈ ਕਿ ਆਧੁਨਿਕ ਜੰਗ ਹੁਣ ਸਿਰਫ਼ ਫ਼ੌਜਾਂ ਦੀ ਆਮੋ-ਸਾਹਮਣੇ ਦੀ ਟੱਕਰ ਨਹੀਂ ਰਹੀ | ਉਨ੍ਹਾਂ ਕਿਹਾ ਕਿ ਅੱਜ ਜੰਗ ਦਾ ਕੇਂਦਰ ਤਕਨਾਲੋਜੀ, ਇੰਟੈਲੀਜੈਂਸ, ਤੁਰੰਤ ਫ਼ੈਸਲੇ ਅਤੇ ਰਣਨੀਤਕ ਸੰਜਮ ਬਣ ਗਿਆ ਹੈ | ਅਸ਼ਵਨੀ ਫੁਟੇਲਾ ਨੇ ਕਿਹਾ ਕਿ ਇਸ ਓਪਰੇਸ਼ਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀ ਕੰਟਰੋਲਡ ਰਣਨੀਤੀ ਸੀ, ਜਿਸ ਨੇ ਸਾਬਤ ਕੀਤਾ ਕਿ ਕਾਮਯਾਬੀ ਸਿਰਫ਼ ਗੋਲੀਬਾਰੀ ਨਾਲ ਨਹੀਂ, ਸਗੋਂ ਸਹੀ ਜਾਣਕਾਰੀ ਅਤੇ ਪਹਿਲਾਂ ਤੋਂ ਕੀਤੀ ਤਿਆਰੀ ਨਾਲ ਮਿਲਦੀ ਹੈ | ਰੰਜਮ ਕਾਮਰਾ ਨੇ ਇਸ ਮੌਕੇ ਕਿਹਾ ਕਿ ਓਪਰੇਸ਼ਨ ਦਾ ਸਭ ਤੋਂ ਅਹਿਮ ਪਹਿਲੂ ਸੈਟੇਲਾਈਟ ਨਿਗਰਾਨੀ ਅਤੇ ਡਿਜੀਟਲ ਪਾਰਦਰਸ਼ਤਾ ਸੀ | ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਤੱਥਾਂ ਨੂੰ ਲੰਬੇ ਸਮੇਂ ਤੱਕ ਛੁਪਾਉਣਾ ਮੁਸ਼ਕਲ ਹੈ ਕਿਉਂਕਿ ਤਕਨੀਕੀ ਸਬੂਤ ਕੁੱਝ ਹੀ ਘੰਟਿਆਂ ਵਿਚ ਸਚਾਈ ਦੁਨੀਆ ਸਾਹਮਣੇ ਲੈ ਆਉਂਦੇ ਹਨ | ਉਨ੍ਹਾਂ 'ਇੰਟੈਲੀਜੈਂਸ ਇੰਟੀਗ੍ਰੇਸ਼ਨ' ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੱਖ-ਵੱਖ ਏਜੰਸੀਆਂ ਦਾ ਆਪਸੀ ਤਾਲਮੇਲ ਹੀ ਆਧੁਨਿਕ ਸੁਰੱਖਿਆ ਪ੍ਰਣਾਲੀ ਦੀ ਅਸਲੀ ਤਾਕਤ ਹੈ | ਅੰਤ ਵਿਚ ਅਸ਼ਵਨੀ ਫੁਟੇਲਾ ਨੇ ਕਿਹਾ ਕਿ ਓਪਰੇਸ਼ਨ ਸਿੰਦੂਰ ਨੇ 'ਪ੍ਰਮਾਣੂ ਰੋਕ' ਦੇ ਸੰਕਲਪ ਨੂੰ ਨਵੇਂ ਤਰੀਕੇ ਨਾਲ ਪੇਸ਼ ਕੀਤਾ ਹੈ | ਇਸ ਨੇ ਸਾਬਤ ਕਰ ਦਿੱਤਾ ਕਿ ਸੀਮਤ ਅਤੇ ਸਟੀਕ ਜਵਾਬੀ ਕਾਰਵਾਈ ਨਾਲ ਵੀ ਵੱਡਾ ਰਣਨੀਤਕ ਸੁਨੇਹਾ ਦਿੱਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਹੁਣ ਜਿੱਤ ਸਿਰਫ਼ ਮੈਦਾਨ ਵਿਚ ਨਹੀਂ, ਸਗੋਂ ਸੂਚਨਾ ਅਤੇ ਤਕਨਾਲੋਜੀ ਦੇ ਸਹੀ ਇਸਤੇਮਾਲ ਵਿਚ ਛੁਪੀ ਹੈ |
ਪਿਛਲੀ ਖ਼ਬਰ ਫ਼ਾਜ਼ਿਲਕਾ ਦੇ ਨਵੇਂ ਐੱਸ.ਐੱਸ.ਪੀ.ਗਗਨ ਅਜੀਤ ਸਿੰਘ ਨੇ ਸੰਭਾਲਿਆ ਅਹੁਦਾ ਅਗਲੀ ਖ਼ਬਰ ਪੰਜਾਬ ਸਰਕਾਰ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਤਰਜੀਹੀ ਤੌਰ 'ਤੇ ਸੁਲਝਾਉਣ ਲਈ ਵਚਨਬੱਧ-ਵਿਧਾਇਕ ਸਵਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।