ਜਲਾਲਾਬਾਦ, 14 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ)-ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਆਗੂਆਂ ਵਲੋਂ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨਾਲ ਮੁਲਾਕਾਤ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਰਾਜ ਸਭਾ ਮੈਂਬਰ ਪਾਰਲੀਮੈਂਟ ਸਾਥੀ ਜਾਹਨ ਬਿ੍ਟਾਸ ਵਲੋਂ ਟੈਟ ਦੇ ਖ਼ਿਲਾਫ਼ ਜੋ ਰਾਜ ਸਭਾ ਵਿੱਚ ਬਿੱਲ ਪੇਸ਼ ਕੀਤਾ ਗਿਆ ਹੈ, ਉਸ ਬਿੱਲ ਦਾ ਪੂਰਾ ਸਮਰਥਨ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਅਧਿਆਪਕਾਂ ਦਾ ਰੁਜ਼ਗਾਰ ਬਚਾਇਆ ਜਾ ਸਕੇ | ਇਸ ਮੌਕੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾਈ ਕਨਵੀਨਰ ਸੁਰਿੰਦਰ ਕੰਬੋਜ , ਪਰਮਜੀਤ ਸਿੰਘ ਸ਼ੇਰੇਵਾਲਾ, ਅਸ਼ੋਕ ਕੁਮਾਰ, ਅਮਨਦੀਪ ਸਿੰਘ, ਰਾਜ ਕੁਮਾਰ ਹੂਰਾਂ ਦੀ ਅਗਵਾਈ ਵਿਚ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ | ਇਸ ਮੌਕੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਅਧਿਆਪਕਾਂ ਨਾਲ ਵਾਅਦਾ ਕੀਤਾ ਕਿ ਉਹ ਸੰਸਦ ਵਿਚ ਟੈਟ ਦੇ ਖ਼ਿਲਾਫ਼ ਜ਼ਰੂਰ ਆਵਾਜ਼ ਉਠਾਉਣਗੇ ਕਿਉਂਕਿ ਟੈਟ ਅਧਿਆਪਕਾਂ ਉੱਪਰ ਗੈਰ-ਜ਼ਰੂਰੀ, ਬੇਲੋੜੇ ਤੌਰ 'ਤੇ ਥੋਪਿਆ ਜਾ ਰਿਹਾ ਹੈ | ਸੰਸਦ ਦੇ ਵਿਚ ਟੈਟ ਦੇ ਖ਼ਿਲਾਫ਼ ਆਵਾਜ਼ ਉਠਾ ਕੇ ਅਧਿਆਪਕਾਂ ਦਾ ਰੁਜ਼ਗਾਰ ਬਚਾਉਣ ਵਿੱਚ ਪੂਰੀ ਕੋਸ਼ਿਸ਼ ਕਰਨਗੇ | ਉਹਨਾਂ ਵਾਅਦਾ ਕੀਤਾ ਕਿ ਉਹ ਰਾਜ ਸਭਾ ਵਿਚ ਵੀ ਆਪਣੇ ਸਾਥੀ ਰਾਜ ਸਭਾ ਮੈਂਬਰਾਂ ਨਾਲ ਗੱਲਬਾਤ ਕਰਕੇ ਰਾਜ ਸਭਾ ਵਿਚ ਵੀ ਬਿੱਲ ਪਾਸ ਕਰਾਉਣ ਵਿਚ ਪੂਰਾ ਯਤਨ ਕਰਨਗੇ | ਇਸ ਮੌਕੇ ਸੁਖਮੰਦਰ ਸਿੰਘ ਸੈਣੀ, ਰਾਕੇਸ਼ ਸਿੰਘ ਮਲੰਗੀ, ਰਾਧਾ ਕਿ੍ਸ਼ਨ, ਸ਼ਿੰਦਰ ਸਿੰਘ ਲਾਧੂਕਾ, ਪ੍ਰੇਮ ਸਿੰਘ ਭੰਬਾ ਵਟੂ, ਲਾਲ ਸਿੰਘ ਖੀਵਾ, ਪਰਮਜੀਤ ਸਿੰਘ, ਮਾਸਟਰ ਤਾਰਾ ਸਿੰਘ, ਗੁਰਮੇਲ ਸਿੰਘ, ਰਣਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ |