ਅਬੋਹਰ, 14 ਅਪ੍ਰੈਲ(ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਤਹਿਸੀਲ ਕੰਪਲੈਕਸ ਦੇ ਬਾਰ ਰੂਮ ਵਿਚ ਡਾ.ਭੀਮ ਰਾਓ ਅੰਬੇਦਕਰ ਦੀ 135ਵੀਂ ਜੈਯੰਤੀ ਸਮੂਹ ਵਕੀਲ ਭਾਈਚਾਰੇ ਵਲੋਂ ਮਨਾਈ ਗਈ | ਇਸ ਦੌਰਾਨ ਡਾ.ਫੂਲ ਚੰਦ ਮੁੱਖ ਬੁਲਾਰੇ ਦੇ ਤੌਰ 'ਤੇ ਹਾਜ਼ਰ ਹੋਏ | ਜਿਨ੍ਹਾਂ ਦਾ ਬਾਰ ਰੂਮ ਵਿਚ ਪੁੱਜਣ 'ਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਰਾੜ, ਜੁਆਇੰਟ ਸਕੱਤਰ ਅਨੁਜ ਚੌਧਰੀ ਅਤੇ ਕੈਸ਼ੀਅਰ ਪਵਨ ਕੁਮਾਰ ਨੇ ਨਿੱਘਾ ਸਵਾਗਤ ਕੀਤਾ | ਆਪਣੇ ਸੰਬੋਧਨ ਵਿਚ ਡਾ.ਫੂਲ ਚੰਦ ਨੇ ਡਾ.ਭੀਮ ਰਾਓ ਅੰਬੇਦਕਰ ਦੇ ਆਦਰਸ਼ਾਂ ਅਤੇ ਉਨ੍ਹਾਂ ਦੇ ਸੰਵਿਧਾਨ ਨਿਰਮਾਣ ਸੰਬੰਧੀ ਯਤਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਦੌਰਾਨ ਬਾਰ ਐਸੋਸੀਏਸ਼ਨ ਅਬੋਹਰ ਦੇ ਮੈਂਬਰ ਐਡਵੋਕੇਟ ਰਾਮਪਾਲ ਮੇਘ, ਐਡਵੋਕੇਟ ਸੁਨੀਲ ਮਹਿਰਾ, ਐਡਵੋਕੇਟ ਦਿਨੇਸ਼ ਰਾਜੋਰਾ, ਐਡਵੋਕੇਟ ਰਬਿੰਦਰ ਦੱਤਾ, ਐਡਵੋਕੇਟ ਮਨੀ ਰਾਮ, ਐਡਵੋਕੇਟ ਕਿ੍ਸ਼ਨ ਕੁਮਾਰ ਆਦਿ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ | ਅੰਤ ਵਿਚ ਸਮੂਹ ਵਕੀਲ ਭਾਈਚਾਰੇ ਨੇ ਲੱਡੂ ਵੰਡ ਕੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਸਾਬਕਾ ਏ.ਐਸ.ਆਈ ਸਤਪਾਲ ਤੰਵਰ, ਪ੍ਰਭਜੋਤ ਸਿੰਘ ਕਾਲੜਾ, ਅਨੰਤਵੀਰ ਸਿੰਘ ਹੇਅਰ, ਰਾਜੇਸ਼ ਪਰਿਹਾਰ, ਵਿਕਰਮ ਪਵਾਰ, ਖਰਜੀਤ ਸਿੰਘ, ਸੌਰਭ ਧੋਲੀਆ, ਲਖਵਿੰਦਰ ਮਾਨ, ਭਾਨੂ ਪ੍ਰਤਾਪ ਧਾਰੀਵਾਲ, ਸੰਦੀਪ ਸਾਂਪਲਾ, ਰਣਜੀਤ ਸਿੰਘ, ਸਰਵਨ ਜੈਸਵਾਲ, ਜਤਿੰਦਰ ਕੁਮਾਰ ਚੌਹਾਨ, ਜਤਿੰਦਰ ਭੋਬਰੀਆ, ਨਰਿੰਦਰ ਗਰਗ, ਅਭਿਸ਼ੇਕ ਗਰਗ, ਅਜੈ ਗਿਲਹੋਤਰਾ, ਸੁਖਬੀਰ ਕੌਰ, ਕਰਨਵੀਰ, ਅਨੀਸ਼ਾ ਨਿਓਲ, ਮਨੀਸ਼ ਗਿਲਹੋਤਰਾ, ਜਸਵਿੰਦਰ ਸਿੰਘ, ਪ੍ਰੇਮ ਕਾਂਟੀਵਾਲ, ਰਾਜਿੰਦਰ ਕਾਂਟੀਵਾਲ, ਰਾਜਾ ਮਿੱਢਾ ਆਦਿ ਵਕੀਲ ਹਾਜ਼ਰ ਸਨ |