ਜਲਾਲਾਬਾਦ, 14 ਅਪ੍ਰੈਲ (ਕਰਨ ਚੁਚਰਾ)-ਜਲਾਲਾਬਾਦ ਦੇ ਡੀ.ਏ.ਵੀ. ਕਾਲਜ ਸਟੇਸ਼ਨ 'ਤੋਂ ਇਕ ਨੌਜਵਾਨ ਦੀ ਭੇਦਭਰੇ ਹਲਾਤਾਂ ਵਿਚ ਲਾਸ਼ ਮਿਲਣ ਦਾ ਸਮਾਚਾਰ ਹੈ | ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਮੌਕੇ 'ਤੇ ਜਾ ਕੇ ਮਿ੍ਤਕ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ | ਜਾਣਕਾਰੀ ਮੁਤਾਬਿਕ ਮਿ੍ਤਕ ਨੌਜਵਾਨ ਦੀ ਬਾਂਹ 'ਤੇ ਇਕ ਪਾਸੇ ਸਾਜਨ ਨਾਂਅ ਦਾ ਟੈਟੂ ਖੁਣਿਆ ਹੈ ਜਦੋਂ ਕਿ ਦੂਜੇ ਪਾਸੇ ਜਸਮੀਤ ਲਿਖਿਆ ਹੋਇਆ ਹੈ | ਹਾਲਾਂਕਿ ਪੁਲਿਸ ਵਲੋਂ ਅਧਿਕਾਰਕ ਤੌਰ 'ਤੇ ਇਸ ਦੀ ਸ਼ਨਾਖ਼ਤ ਨਹੀਂ ਕੀਤੀ ਗਈ ਪਰ ਮੌਕੇ 'ਤੇ ਹਾਜ਼ਰ ਇਕ ਨੌਜਵਾਨ ਨੇ ਦੱਸਿਆ ਕਿ ਮਿ੍ਤਕ ਪਿੰਡ ਕੋਟੂ ਫ਼ੰਗੀਆਂ ਦਾ ਰਹਿਣ ਵਾਲਾ ਹੈ ਅਤੇ ਇਸ ਦਾ ਨਾਂਅ ਸਾਜਨ ਹੈ | ਮੌਕੇ 'ਤੇ ਹਾਜ਼ਰ ਨੌਜਵਾਨਾਂ ਨੇ ਦੱਸਿਆ ਕਿ ਨੌਜਵਾਨ ਸਾਜਨ ਪਿੰਡ ਕੋਟੂ ਫੰਗੀਆਂ ਦਾ ਰਹਿਣ ਵਾਲਾ ਹੈ ਅਤੇ ਉਨ੍ਹਾਂ ਦੇ ਨਾਲ ਹੀ ਕੰਮ ਕਰਦਾ ਸੀ | ਜਾਣਕਾਰੀ ਮੁਤਾਬਿਕ ਨੌਜਵਾਨ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ | ਜਿਸ ਦੀ ਭੇਦਭਰੇ ਹਲਾਤਾਂ ਵਿਚ ਲਾਸ਼ ਮਿਲੀ ਹੈ | ਇਸ ਦੀ ਸੂਚਨਾ ਮਿ੍ਤਕ ਦੇ ਵਾਰਸਾਂ ਨੂੰ ਦੇ ਦਿੱਤੀ ਗਈ ਹੈ | ਮਿ੍ਤਕ ਸ਼ਾਦੀਸ਼ੁਦਾ ਅਤੇ ਬੱਚਿਆਂ ਵਾਲਾ ਦੱਸਿਆ ਜਾ ਰਿਹਾ ਹੈ | ਮੌਕੇ 'ਤੇ ਹਾਜ਼ਰ ਪੁਲਿਸ ਅਧਿਕਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸਟੇਸ਼ਨ ਮਾਸਟਰ ਨੇ ਸੂਚਨਾ ਦਿੱਤੀ ਕਿ ਡੀ.ਏ.ਵੀ. ਕਾਲਜ ਹਾਲਟ ਸਟੇਸ਼ਨ 'ਤੇ ਕੋਈ ਭੇਦਭਰੇ ਹਲਾਤਾਂ 'ਚ ਨੌਜਵਾਨ ਪਿਆ ਹੈ | ਜਿਸ ਤੋਂ ਬਾਅਦ ਆ ਕੇ ਦੇਖਿਆ ਤਾਂ ਇਹ ਮਿ੍ਤਕ ਸੀ | ਉਨ੍ਹਾਂ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ | ਜਾਂਚ ਤੋਂ ਬਾਅਦ ਹੀ ਸਥਿੱਤੀ ਸਪੱਸ਼ਟ ਹੋ ਸਕੇਗੀ |