02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਨਹਿਰ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

ਅਜੀਤ ਡੈਸਕ 03-04-2026
ਅਬੋਹਰ, 2 ਅਪ੍ਰੈਲ (ਵਿਵੇਕ ਹੂੜੀਆ)-ਅਬੋਹਰ ਦੇ ਕਾਲਾ ਟਿੱਬਾ ਨੇੜੇ ਨਹਿਰ ਵਿਚੋਂ ਅੱਜ ਦੁਪਹਿਰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ | ਘਟਨਾ ਦੀ ਸੂਚਨਾ ਮਿਲਦੇ ਹੀ 'ਨਰ ਸੇਵਾ ਨਰਾਇਣ ਸੇਵਾ ਸਮਿਤੀ' ਦੇ ਮੈਂਬਰ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ | ਲਗਭਗ ਦੋ ਘੰਟੇ ਦੀ ਦੇਰੀ ਤੋਂ ਬਾਅਦ ਲਾਸ਼ ਨੂੰ ਨਹਿਰ ਵਿਚੋਂ ਬਾਹਰ ਕੱਢ ਕੇ ਹਸਪਤਾਲ ਦੀ ਮੋਰਚਰੀ ਵਿਚ ਪਛਾਣ ਲਈ ਰਖਵਾਇਆ ਗਿਆ | ਸਮਿਤੀ ਦੇ ਸੇਵਾਦਾਰ ਬਿੱਟੂ ਨਰੂਲਾ ਨੇ ਦੱਸਿਆ ਕਿ ਰਾਧੇ ਸ਼ਿਆਮ ਅਤੇ ਸ਼ੇਰਾ ਨੂੰ ਕਿਸੇ ਰਾਹਗੀਰ ਨੇ ਸੂਚਨਾ ਦਿੱਤੀ ਸੀ ਕਿ ਕਾਲਾ ਟਿੱਬਾ ਕੋਲੋਂ ਲੰਘਦੀ ਨਹਿਰ ਦੇ ਪੁਲ ਹੇਠਾਂ ਇਕ ਲਾਸ਼ ਅਟਕੀ ਹੋਈ ਹੈ | ਜਦੋਂ ਉਹ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਮਿ੍ਤਕ ਪੂਰੀ ਤਰ੍ਹਾਂ ਨਗਨ ਹਾਲਤ ਵਿਚ ਸੀ ਅਤੇ ਉਸ ਦੇ
ਸਰੀਰ 'ਤੇ ਕੋਈ ਕੱਪੜਾ ਨਹੀਂ ਸੀ, ਜਿਸ ਨਾਲ ਉਸ ਦੀ ਪਛਾਣ ਹੋ ਸਕੇ | ਮਿ੍ਤਕ ਦੀ ਉਮਰ ਕਰੀਬ 35 ਸਾਲ ਜਾਪਦੀ ਹੈ ਅਤੇ ਉਸ ਦੀ ਹਲਕੀ ਦਾੜ੍ਹੀ ਹੈ | ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲਾਸ਼ ਕੇਰਾ ਖੇੜਾ ਵਾਲੀ ਸਾਈਡ ਤੋਂ ਵਹਿ ਕੇ ਆਈ ਹੈ | ਬਿੱਟੂ ਨਰੂਲਾ ਅਤੇ ਹੋਰ ਮੈਂਬਰਾਂ ਨੇ ਪੁਲਿਸ ਦੀ ਢਿੱਲੀ ਕਾਰਵਾਈ 'ਤੇ ਰੋਸ ਜਤਾਉਂਦਿਆਂ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਸਿਟੀ-2 ਅਬੋਹਰ ਪੁਲਿਸ ਨੂੰ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਇਹ ਇਲਾਕਾ ਸਦਰ ਪੁਲਿਸ ਦਾ ਦੱਸਿਆ | ਦੂਜੇ ਪਾਸੇ ਸਦਰ ਪੁਲਿਸ ਇਸ ਨੂੰ ਸਿਟੀ-2 ਦਾ ਖੇਤਰ ਦੱਸ ਰਹੀ ਸੀ | ਇਸ ਹੱਦਬੰਦੀ ਦੇ ਚੱਕਰ ਵਿਚ ਕਰੀਬ ਦੋ-ਢਾਈ ਘੰਟੇ ਬੀਤ ਗਏ | ਅਖੀਰ ਦੋ ਘੰਟਿਆਂ ਬਾਅਦ ਸਿਟੀ-2 ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ |
ਪਿਛਲੀ ਖ਼ਬਰ ਕਾਂਗਰਸੀ ਆਗੂ ਰਾਜਿੰਦਰ ਕੌਰ ਨੇ ਬੱਲੂਆਣਾ ਹਲਕੇ ਦੇ ਗੜੇਮਾਰੀ ਪ੍ਰਭਾਵਿਤ ਪਿੰਡਾਂ ਲਈ ਕੀਤੀ ਮੁਆਵਜ਼ੇ ਦੀ ਮੰਗ ਅਗਲੀ ਖ਼ਬਰ ਬਰਸਾਤ ਕਾਰਨ ਦੂਸ਼ਿਤ ਪਾਣੀ ਤੇ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਵਧਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।