21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਦੇ ਪਿ੍ੰਸੀਪਲ ਵਜੋਂ ਰਵੀ ਕੁਮਾਰ ਨੇ ਸੰਭਾਲਿਆ ਅਹੁਦਾ

ਅਜੀਤ ਡੈਸਕ 02-04-2026
ਅਬੋਹਰ, 1 ਅਪ੍ਰੈਲ (ਵਿਵੇਕ ਹੂੜੀਆ)-ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੂਈਆਂ ਸਰਵਰ ਵਿਖੇ ਰਵੀ ਕੁਮਾਰ ਨੇ ਬਤੌਰ ਪਿ੍ੰਸੀਪਲ ਆਪਣਾ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਦੇ ਅਹੁਦਾ ਸੰਭਾਲਣ ਨਾਲ ਸਕੂਲ ਵਿਚ ਅਕਾਦਮਿਕ ਗੁਣਵੱਤਾ ਅਤੇ ਆਧੁਨਿਕ ਸਿੱਖਿਆ ਪ੍ਰਣਾਲੀ ਨੂੰ ਨਵੀਂ ਦਿਸ਼ਾ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ | ਰਵੀ ਕੁਮਾਰ ਕੋਲ ਸਿੱਖਿਆ ਦੇ ਖੇਤਰ ਵਿਚ 14 ਸਾਲਾਂ ਤੋਂ ਵੱਧ ਦਾ ਲੰਬਾ ਤਜਰਬਾ ਹੈ | ਉਹ ਡਿਜੀਟਲ ਲਰਨਿੰਗ, ਆਈ.ਸੀ.ਟੀ. ਸਿਖਲਾਈ ਅਤੇ ਅਕਾਦਮਿਕ ਲੀਡਰਸ਼ਿਪ ਵਿਚ ਵਿਸ਼ੇਸ਼ ਮੁਹਾਰਤ ਰੱਖਦੇ ਹਨ | ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਅਬੋਹਰ ਤੋਂ ਕੰਪਿਊਟਰ ਸਾਇੰਸ ਅਧਿਆਪਕ ਵਜੋਂ ਕੀਤੀ ਸੀ | ਇਸ ਤੋਂ ਬਾਅਦ ਉਹ ਵੱਖ-ਵੱਖ ਸੰਸਥਾਵਾਂ ਵਿਚ ਆਈ.ਟੀ.ਕੋਆਰਡੀਨੇਟਰ ਅਤੇ ਅਕਾਦਮਿਕ ਹੈੱਡ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ | ਜ਼ਿਕਰਯੋਗ ਹੈ ਕਿ ਪਿ੍ੰਸੀਪਲ ਬਣਨ ਤੋਂ ਪਹਿਲਾਂ ਉਹ ਇਸੇ ਸਕੂਲ ਵਿਚ ਅਕਾਦਮਿਕ ਹੈੱਡ ਵਜੋਂ ਕੰਮ ਕਰ ਰਹੇ ਸਨ | ਉਨ੍ਹਾਂ ਦੀ ਵਿੱਦਿਅਕ ਯੋਗਤਾ ਵਿਚ ਐਮ.ਟੈੱਕ (ਕੰਪਿਊਟਰ ਸਾਇੰਸ), ਬੀ.ਟੈੱਕ ਅਤੇ ਬੀ.ਐਡ ਸ਼ਾਮਲ ਹਨ | ਉਹ ਪੀ.ਐੱਸ. ਟੈੱਟ ਪਾਸ ਹਨ ਅਤੇ ਸੀ.ਸੀ.ਐਨ.ਏ.ਪ੍ਰਮਾਣਿਤ ਵੀ ਹਨ | ਸੀ.ਬੀ.ਐੱਸ.ਈ. ਵਲੋਂ ਉਨ੍ਹਾਂ ਨੂੰ 'ਰਿਸੋਰਸ ਪਰਸਨ' ਨਿਯੁਕਤ ਕੀਤਾ ਜਾਣਾ ਉਨ੍ਹਾਂ ਦੀ ਵਿਸ਼ੇਸ਼ ਮੁਹਾਰਤ ਦਾ ਪ੍ਰਮਾਣ ਹੈ | ਉਨ੍ਹਾਂ ਨੇ ਆਕਸਫੋਰਡ ਐਡਵਾਂਟੇਜ ਐਲ.ਐਮ.ਐੱਸ. ਵਰਗੇ ਡਿਜੀਟਲ ਪਲੇਟਫ਼ਾਰਮਾਂ ਨੂੰ ਸਫਲਤਾਪੂਰਵਕ ਲਾਗੂ ਕੀਤਾ ਹੈ ਅਤੇ ਕਈ ਵਰਕਸ਼ਾਪਾਂ ਦਾ ਸੰਚਾਲਨ ਵੀ ਕੀਤਾ ਹੈ | ਰਵੀ ਕੁਮਾਰ ਨੂੰ 'ਬੈੱਸਟ ਟੀਚਰ ਐਵਾਰਡ' ਸਮੇਤ ਕਈ ਸਨਮਾਨਾਂ ਨਾਲ ਨਿਵਾਜਿਆ ਜਾ ਚੁੱਕਾ ਹੈ | ਸਕੂਲ ਪ੍ਰਬੰਧਕੀ ਕਮੇਟੀ ਅਤੇ ਸਟਾਫ਼ ਨੇ ਉਨ੍ਹਾਂ ਦੇ ਆਉਣ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਭਰੋਸਾ ਪ੍ਰਗਟਾਇਆ ਹੈ ਕਿ ਉਨ੍ਹਾਂ ਦੀ ਅਗਵਾਈ ਵਿਚ ਸਕੂਲ ਨਵੀਆਂ ਬੁਲੰਦੀਆਂ ਨੂੰ ਛੂਹੇਗਾ |
ਪਿਛਲੀ ਖ਼ਬਰ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਜਲਾਲਾਬਾਦ ਵਿਖੇ ਮਨੁੱਖੀ ਜੀਵਨ ਦਾ ਸੰਗੀਤਕ ਸੰਬੰਧੀ 'ਤੇ ਐਕਸਟੈਨਸ਼ਨ ਲੈਕਚਰ ਕਰਵਾਇਆ... ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।