ਫ਼ਾਜ਼ਿਲਕਾ, 1 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਵਿਚ ਮੋਹਰੀ ਜਨ ਸੇਵਾ ਸੋਸਾਇਟੀ ਵਲੋਂ ਸਮਾਜ ਭਲਾਈ ਦੇ ਅਨੇਕਾਂ ਪ੍ਰੋਜੈਕਟ ਚਲਾਏ ਜਾ ਰਹੇ ਹਨ | ਸੋਸਾਇਟੀ ਦੇ ਸਰਪ੍ਰਸਤ ਰਤਨ ਗਰੋਵਰ, ਪ੍ਰਧਾਨ ਰਮਨ ਸੇਤੀਆ ਅਤੇ ਪ੍ਰੋਜੈਕਟ ਇੰਚਾਰਜ ਸੰਦੀਪ ਸਚਦੇਵਾ ਨੇ ਦੱਸਿਆ ਕਿ ਸੋਸਾਇਟੀ ਵਲੋਂ ਸਮੇਂ-ਸਮੇਂ 'ਤੇ ਲੋੜਵੰਦ ਪਰਿਵਾਰਾਂ ਦੀਆਂ ਕੰਨਿਆਂਵਾਂ ਦੀ ਸ਼ਾਦੀ ਵਿਚ ਸਹਿਯੋਗ ਕੀਤਾ ਜਾਂਦਾ ਹੈ | ਇਸੇ ਪ੍ਰੋਜੈਕਟ ਦੇ ਅਧੀਨ ਸੋਸਾਇਟੀ ਵਲੋਂ ਇੱਕ ਲੋੜਵੰਦ ਪ੍ਰਵਾਸੀ ਪਰਿਵਾਰ ਦੀ ਕੰਨਿਆਂ ਦੀ ਸ਼ਾਦੀ ਵਿਚ ਮਦਦ ਕੀਤੀ ਗਈ | ਕੰਨਿਆ ਸ਼ਾਦੀ ਪ੍ਰੋਜੈਕਟ ਇੰਚਾਰਜ ਸੰਦੀਪ ਸਚਦੇਵਾ ਅਤੇ ਸਲਾਹਕਾਰ ਨੀਲਮ ਸਚਦੇਵਾ ਨੇ ਦੱਸਿਆ ਕਿ ਸੋਸਾਇਟੀ ਵਲੋਂ ਸ਼ਾਦੀ ਵਿਚ ਦੇਣ ਲਈ 7000 ਰੁਪਏ ਦੀ ਲਾਗਤ ਨਾਲ ਕੁੱਝ ਬਰਤਨ ਅਤੇ ਹੋਰ ਸਮਾਨ ਭੇਟ ਕੀਤਾ ਗਿਆ | ਇਸ ਸੇਵਾ ਕਾਰਜ ਵਿਚ ਸੋਸਾਇਟੀ ਦੇ ਸਾਰੇ ਮੈਂਬਰਾਂ ਵਲੋਂ ਸਹਿਯੋਗ ਦਿੱਤਾ ਗਿਆ | ਖ਼ਜ਼ਾਨਚੀ ਸੁਨੀਲ ਡੂਮਾ ਨੇ ਦੱਸਿਆ ਕਿ ਹੁਣ ਤੱਕ ਲੋੜਵੰਦ ਪਰਿਵਾਰਾਂ ਦੀਆਂ 13 ਕੰਨਿਆਂਵਾਂ ਦੀ ਸ਼ਾਦੀ ਵਿਚ ਸਹਿਯੋਗ ਦਿੱਤਾ ਜਾ ਚੁੱਕਾ ਹੈ | ਜੋ ਵੀ ਦਾਨੀ ਸੱਜਣ ਇਸ ਸੇਵਾ ਕਾਰਜ ਵਿਚ ਸਹਿਯੋਗ ਕਰਨਾ ਚਾਹੁੰਦੇ ਹਨ, ਉਹ ਇੰਚਾਰਜ ਸੰਦੀਪ ਸਚਦੇਵਾ ਨਾਲ ਸੰਪਰਕ ਕਰ ਸਕਦੇ ਹਨ |