07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਯਤਨਾਂ ਸਦਕਾ ਜਲਾਲਾਬਾਦ ਦੇ ਤਹਿਸੀਲ ਦੇ ਨਵੇਂ ਕੰਪਲੈਕਸ ਲਈ ਕਰੋੜਾਂ ਦੀ ਰਾਸ਼ੀ ਹੋਈ ਪ੍ਰਵਾਨ <br/>

ਅਜੀਤ ਡੈਸਕ 09-03-2026
ਜਲਾਲਾਬਾਦ, 8 ਮਾਰਚ (ਜਤਿੰਦਰ ਪਾਲ ਸਿੰਘ, ਕਰਨ ਚੁਚਰਾ, ਹਰਪ੍ਰੀਤ ਸਿੰਘ ਪਰੂਥੀ)-ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਸਰਕਾਰ ਅੱਜ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕਰ ਰਹੀ ਹੈ ਅਤੇ ਇਸ ਦੌਰਾਨ ਪ੍ਰਸ਼ਨ ਕਾਲ ਦੌਰਾਨ ਪੰਜਾਬ ਭਰ ਦੇ ਵੱਖ-ਵੱਖ ਹਲਕਿਆਂ ਤੋਂ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਦੇ ਵਲ਼ੋਂ ਆਪਣੇ ਆਪਣੇ ਹਲਕੇ ਦੀਆਂ ਮੰਗਾਂ ਸਬੰਧੀ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਜਾਣੂ ਕਰਵਾਇਆ ਗਿਆ ¢ਅੱਜ ਦੇ ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲ਼ੋਂ ਤਹਿਸੀਲ ਜਲਾਲਾਬਾਦ ਦੇ ਨਵੇਂ ਤਹਿਸੀਲ ਕੰਪਲੈਕਸ ਨੂੰ ਬਣਾਉਣ ਦੀ ਮੰਗ ਨੂੰ ਲੈ ਕੇ ਲਈ ਪ੍ਰਸ਼ਨ ਕਾਲ ਦੇ ਉਤਰ 'ਚ ਜਵਾਬ ਦਿੰਦੇ ਹੋਏ ਮਾਲ ਮੰਤਰੀ ਹਰਦੀਪ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵਲ਼ੋਂ ਸਬ ਡਵੀਜ਼ਨ ਜਲਾਲਾਬਾਦ ਵਿਚ ਬਣੇ ਤਹਿਸੀਲ ਇਮਾਰਤ ਦੇ ਨਵੇਂ ਬਲਾਕ ਦੀ ਉਸਾਰੀ ਲਈ 461ਕਰੋੜ 42 ਲੱਖ ਰੁਪਏ ਦੀ ਤਜਵੀਜ਼ ਪ੍ਰਾਪਤ ਹੋਈ ਹੈ ਅਤੇ ਜਿਸ ਨੂੰ ਅੱਜ ਪ੍ਰਵਾਨਗੀ ਦਿੱਤੀ ਗਈ ਹੈ¢ ਇਸ ਮੌਕੇ ਮਾਲ ਮੰਤਰੀ ਹਰਦੀਪ ਸਿੰਘ ਮੁੱਡੀਆ ਨੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਵਲ਼ੋਂ ਜਲਾਲਾਬਾਦ 'ਚ ਬਣਵਾਏ ਗਏ ਪਟਵਾਰਖ਼ਾਨੇ ਨੂੰ ਲੈ ਕੇ ਸ਼ਲਾਘਾ ਕੀਤੀ ਗਈ ਅਤੇ ਜਲਦੀ ਹੀ ਤਹਿਸੀਲ ਕੰਪਲੈਕਸ ਦੀ ਨਵੀਂ ਇਮਾਰਤ ਬਣਵਾਉਣ ਲਈ ਭਰੋਸਾ ਦਿੱਤਾ ¢ ਮਾਨਯੋਗ ਸਪੀਕਰ ਕੁਲਤਾਰ ਸਿੰਘ ਸਧਵਾਂ ਵਲ਼ੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੀ ਹਲਕੇ ਦੇ ਕੰਮ ਕਰਵਾਉਣ ਤੇ ਤਾਰੀਫ਼ ਵੀ ਕੀਤੀ ਗਈ ¢

ਪਿਛਲੀ ਖ਼ਬਰ ਕੁਲਬੀਰ ਸਿੰਘ ਜ਼ੀਰਾ ਦਾ ਕਾਫ਼ਲਾ ਹੋਇਆ ਹੋਰ ਵੱਡਾ <br/> ਅਗਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਆਗੂ 'ਤੇ ਦਰਜ ਮੁਕੱਦਮੇ ਦੀ ਕੀਤੀ ਨਿਖੇਧੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।