18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਸੰਦੀਪ ਗਿਲਹੋਤਰਾ ਦੀ ਆਤਮਿਕ ਸ਼ਾਂਤੀ ਲਈ ਸ਼ਹੀਦਾਂ ਦੀ ਸਮਾਧ 'ਤੇ 'ਸ਼ਾਂਤੀ ਯੱਗ' ਕਰਵਾਇਆ <br/>

ਅਜੀਤ ਡੈਸਕ 19-02-2026
ਫ਼ਾਜ਼ਿਲਕਾ, 18 ਫਰਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਉੱਘੇ ਸਮਾਜ ਸੇਵੀ, ਦਾਨੀ ਅਤੇ ਉਦਯੋਗਪਤੀ ਸੰਦੀਪ ਗਿਲਹੋਤਰਾ, ਜਿਨ੍ਹਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਦੀ ਯਾਦ ਵਿਚ ਆਸਿਫਵਾਲਾ ਸਥਿਤ ਸ਼ਹੀਦਾਂ ਦੀ ਸਮਾਧ ਵਿਖੇ ਇਕ ਵਿਸ਼ੇਸ਼ ਸ਼ਾਂਤੀ ਯੱਗ ਦਾ ਆਯੋਜਨ ਕੀਤਾ ਗਿਆ | 1971 ਦੀ ਭਾਰਤ-ਪਾਕਿ ਜੰਗ ਦੇ ਸ਼ਹੀਦਾਂ ਦੀ ਯਾਦ ਵਿਚ ਬਣੀ ਇਸ ਪਵਿੱਤਰ ਜਗ੍ਹਾ 'ਤੇ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਸਵਰਗੀ ਗਿਲਹੋਤਰਾ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ | ਜ਼ਿਕਰਯੋਗ ਹੈ ਕਿ ਸੰਦੀਪ ਗਿਲਹੋਤਰਾ ਪਿਛਲੇ 16 ਸਾਲਾਂ ਤੋਂ 'ਸ਼ਹੀਦਾਂ ਦੀ ਸਮਾਧ ਕਮੇਟੀ ਆਸਿਫਵਾਲਾ' ਦੇ ਆਜੀਵਨ ਪ੍ਰਧਾਨ ਰਹੇ ਸਨ | ਉਨ੍ਹਾਂ ਦੇ ਕਾਰਜਕਾਲ ਦੌਰਾਨ 232 ਸੈਨਿਕਾਂ ਦੀ ਯਾਦ ਵਿਚ ਬਣੀ ਇਸ ਸਮਾਧ ਦਾ ਨਾ ਕੇਵਲ ਵਿਸਥਾਰ ਹੋਇਆ, ਬਲਕਿ ਸੁੰਦਰੀਕਰਨ ਦੇ ਕਈ ਵੱਡੇ ਪ੍ਰੋਜੈਕਟਾਂ ਨੇ ਵੀ ਮੂਰਤ ਰੂਪ ਲਿਆ | ਕਮੇਟੀ ਮੈਂਬਰਾਂ ਪ੍ਰਫੁੱਲ ਚੰਦਰ ਨਾਗਪਾਲ ਅਤੇ ਸ਼ਸ਼ੀਕਾਂਤ ਨੇ ਉਨ੍ਹਾਂ ਵਲੋਂ ਦਿੱਤੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਰੰਜਨਾ ਗਿਲਹੋਤਰਾ, ਦਾਮਾਦ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ, ਸਪੁੱਤਰ ਕਰਨ ਗਿਲਹੋਤਰਾ, ਸਪੁੱਤਰੀ ਸਬੀਨਾ ਅਰੋੜਾ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਨੇ ਉਨ੍ਹਾਂ ਦੀ ਤਸਵੀਰ 'ਤੇ ਫ਼ੁਲ ਭੇਟ ਕੀਤੇ | ਆਰਿਆ ਸਮਾਜ ਦੇ ਸਰਪ੍ਰਸਤ ਸੁਸ਼ੀਲ ਵਰਮਾ ਅਤੇ ਹਰਬੰਸ ਲਾਲ ਵਲੋਂ ਹਵਨ ਯੱਗ ਦੀ ਰਸਮ ਸੰਪੰਨ ਕਰਵਾਈ ਗਈ | ਇਸ ਸ਼ਾਂਤੀ ਯੱਗ ਵਿਚ ਸੀਨੀਅਰ ਐਡਵੋਕੇਟ ਉਮੇਸ਼ ਚੰਦਰ ਕੁੱਕੜ, ਬਲਦੇਵ ਧੂੜੀਆ, ਰਵੀ ਨਾਗਪਾਲ, ਅਸ਼ੀਸ਼ ਪਪਨੇਜਾ, ਅਸ਼ਵਨੀ ਝਾਂਬ ਅਤੇ ਕਮੇਟੀ ਦੇ ਹੋਰ ਅਹੁਦੇਦਾਰ ਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |


ਆਸਿਫਵਾਲਾ ਸ਼ਹੀਦੀ ਸਮਾਧ ਵਿਖੇ ਸਵਰਗੀ ਸੰਦੀਪ ਗਿਲਹੋਤਰਾ ਦੀ ਆਤਮਿਕ ਸ਼ਾਂਤੀ ਲਈ ਕਰਵਾਏ ਗਏ ਹਵਨ ਯੱਗ ਵਿਚ ਸ਼ਾਮਿਲ ਕੈਬਨਿਟ ਮੰਤਰੀ ਅਮਨ ਅਰੋੜਾ, ਕਰਨ ਗਿਲਹੋਤਰਾ ਅਤੇ ਹੋਰ ਪਰਿਵਾਰਕ ਮੈਂਬਰ | ਅਜੀਤ ਤਸਵੀਰ


ਪਿਛਲੀ ਖ਼ਬਰ 12 ਮਾਰਚ ਨੂੰ ਹੋਣ ਵਾਲੀ ਬਾਘਾ ਪੁਰਾਣਾ ਰੈਲੀ 'ਚ ਯੂਥ ਵਿੰਗ ਨਿਭਾਵੇਗਾ ਵੱਡੀ ਭੂਮਿਕਾ-ਡੇਮਰੂ, ਲੰਡੇ, ਮੱਲਕੇ, ਗਿੱਲ, ਰ... ਅਗਲੀ ਖ਼ਬਰ ਸ੍ਰੀ ਸ਼ਿਵ ਮੰਦਰ ਚੈਰੀਟੇਬਲ ਸੁਸਾਇਟੀ ਵਲੋਂ ਮੇਰਾ ਅਬੋਹਰ ਫ਼ਰੀ ਲੀਗਲ ਸਰਵਿਸ ਟੀਮ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।