ਅਬੋਹਰ, 22 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਵਣ ਮੰਡਲ ਅਫ਼ਸਰ ਜੰਗਲੀ ਜੀਵ ਮੰਡਲ ਫ਼ਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੰਗਲੀ ਜੀਵ ਰੇਂਜ ਦੇ ਸਟਾਫ਼ ਵਲੋਂ ਸੈਂਚੁਰੀ ਏਰੀਏ ਦੇ ਪਿੰਡ ਰਾਏਪੁਰਾ ਵਿਖੇ ਵਾਇਲਡ ਲਾਈਫ਼ ਕ੍ਰਾਈਮ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ | ਇਸ ਦੌਰਾਨ ਏਸ਼ੀਆ ਦੀ ਸਭ ਤੋਂ ਵੱਧ ਓਪਨ ਜੀਵ ਸੈਂਚੁਰੀ ਵਿਚ ਫਿਰਦੇ ਜੀਵਾਂ ਦੀ ਸੁਰੱਖਿਆ ਤੇ ਸੰਭਾਲ ਸੰਬੰਧੀ ਪਿੰਡ ਵਾਸੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਮਨਜੀਤ ਸਿੰਘ ਰੇਂਜ ਅਫ਼ਸਰ, ਕੁਲਵੰਤ ਸਿੰਘ ਬਲਾਕ ਅਫ਼ਸਰ, ਸਾਰਜ ਸਿੰਘ ਬੀਟ ਇੰਚਾਰਜ, ਗਗਨਦੀਪ ਕੌਰ ਵਣ ਗਾਰਡ, ਕੁਲਵਿੰਦਰ ਕੌਰ ਵਣ ਗਾਰਡ, ਕੁਲਵੰਤ ਸਿੰਘ ਬਲਾਕ ਅਫ਼ਸਰ ਵਲੋਂ ਵਾਇਲਡ ਲਾਈਫ਼ ਕ੍ਰਾਈਮ ਸੰਬੰਧੀ ਜਾਣਕਾਰੀ ਦਿੱਤੀ ਗਈ |