ਕਾਂਗਰਸੀ ਆਗੂ ਰਜਨੀਸ਼ ਸ਼ਰਮਾ ਦੀ ਭਾਜਪਾ ਆਗੂ ਕਾਹਲੋਂ ਨਾਲ ਮੁਲਾਕਾਤ ਦੇ ਹੋਏ ਚਰਚੇ
ਕਲਾਨੌਰ, 27 ਨਵੰਬਰ (ਪੁਰੇਵਾਲ)- ਭਾਰਤੀ ਜਨਤਾ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਹੋਏ ਗਠਜੋੜ ਤੋਂ ਬਾਅਦ ਜਿਥੇ ਅਕਾਲੀ ਦਲ ਨਾਲ ਲੋਕ ਜੁੜ ਰਹੇ ਹਨ, ਉਸੇ ਤਰ੍ਹਾਂ ਭਾਜਪਾ ਵਲੋਂ ਵੀ ਆਪੇ ਪੁਰਾਣੇ ਸਾਥੀਆਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ। ਇਸੇ ਤਹਿਤ ਬੀਤੇ ਦਿਨ ਸਥਾਨਕ ਕਸਬੇ ਦੇ ਕਾਂਗਰਸੀ ਆਗੂ ਰਜਨੀਸ਼ ਸ਼ਰਮਾ ਨੋਨੀ ਦੀ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰ ਰਵੀਕਰਨ ਸਿਘ ਕਾਹਲੋਂ ਨਾਲ ਮੁਲਾਕਾਤ ਹੋਣ ਦੀ ਖ਼ਬਰ ਨੇ ਖੇਤਰ ’ਚ ਚਰਚਾ ਛੇੜ ਦਿੱਤੀ ਹੈ।
ਕ
ਕਾਂਗਰਸੀ ਆਗੂ ਰਜਨੀਸ਼ ਕੁਮਾਰ ਸ਼ਰਮਾ ਭਾਜਪਾ ਦੇ ਰਵੀਕਰਨ ਸਿੰਘ ਕਾਹਲੋਂ ਨਾਲ ਮੁਲਾਕਾਤ ਦੌਰਾਨ। ਅਜੀਤ ਤਸਵੀਰ
28-11-2026
ਕਲਾਨੌਰ, 27 ਨਵੰਬਰ (ਪੁਰੇਵਾਲ)- ਭਾਰਤੀ ਜਨਤਾ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਹੋਏ ਗਠਜੋੜ ਤੋਂ ਬਾਅਦ ਜਿਥੇ ਅਕਾਲੀ ਦਲ ਨਾਲ ਲੋਕ ਜੁੜ ਰਹੇ ਹਨ, ਉਸੇ ਤਰ੍ਹਾਂ ਭਾਜਪਾ ਵਲੋਂ ਵੀ ਆਪੇ ਪੁਰਾਣੇ ਸਾਥੀਆਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ। ਇਸੇ ਤਹਿਤ ਬੀਤੇ ਦਿਨ ਸਥਾਨਕ ਕਸਬੇ ਦੇ ਕਾਂਗਰਸੀ ਆਗੂ ਰਜਨੀਸ਼ ਸ਼ਰਮਾ ਨੋਨੀ ਦੀ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰ ਰਵੀਕਰਨ ਸਿਘ ਕਾਹਲੋਂ ਨਾਲ ਮੁਲਾਕਾਤ ਹੋਣ ਦੀ ਖ਼ਬਰ ਨੇ ਖੇਤਰ ’ਚ ਚਰਚਾ ਛੇੜ ਦਿੱਤੀ ਹੈ। ਰਜਨੀਸ਼ ਸ਼ਰਮਾ ਨੋਨੀ ਪਿਛਲੇ ਲੰਮੇਂ ਸਮੇਂ ਤੋਂ ਕਾਂਗਰਸ ’ਚ ਵਿਚਰਦੇ ਆ ਰਹੇ ਹਨ ਅਤੇ ਲੰਘੀਆਂ ਗ੍ਰਾਮ ਪੰਚਾਇਤ ਦੀਆਂ ਚੋਣਾਂ ’ਚ ਇਸ ਪਰਿਵਾਰ ਵਲੋਂ ਗ੍ਰਾਮ ਪੰਚਾਇਤ ਢੱਕੀ ਕਲਾਨੌਰ ਤੋਂ ਸਰਪੰਚੀ ਦੀ ਚੋਣ ਵੀ ਲੜੀ ਸੀ ਅਤੇ ਇਸ ਚੋਣ ਦਾ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਵਲੋਂ ਵੀ ਪ੍ਰਚਾਰ ਕੀਤਾ ਗਿਆ ਸੀ। ਸ੍ਰੀ ਰਜਨੀਸ਼ ਸ਼ਰਮਾ ਨੋਨੀ ਨੇ ਭਾਰਤੀ ਜਨਤਾ ਪਾਰਟੀ ਦੇ ਸ: ਰਵੀਕਰਨ ਸਿੰਘ ਕਾਹਲੋਂ ਨਾਲ ਮੁਲਾਕਾਤ ਕਰਨ ਦੀ ਸ਼ੁਰੂ ਹੋਈ ਚਰਚਾ ਸੰਬੰਧੀ ਦੱਸਿਆ ਕਿ ਉਹ ਪਹਿਲਾਂ ਭਾਜਪਾ ’ਚ ਹੀ ਕੰਮ ਕੀਤਾ ਹੈ ਤੇ ਉਹ ਭਾਜਪਾ ਦੇ ਸਾਬਕਾ ਯੂਥ ਪ੍ਰਧਾਨ ਦੇ ਅਹੁਦੇ ’ਤੇ ਵੀ ਕੰਮ ਕਰ ਚੁੱਕੇ ਹਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਸ: ਰਵੀਕਰਨ ਸਿੰਘ ਕਾਹਲੋਂ ਨਾਲ ਉਨ੍ਹਾਂ ਦੀ ਕੁਝ ਮੁੱਦਿਆਂ ਨੂੰ ਲੈ ਕੇ ਚਰਚਾ ਜ਼ਰੂਰ ਹੋਈ ਹੈ ਤੇ ਸ: ਕਾਹਲੋਂ ਵਲੋਂ ਵੀ ਕੁਝ ਭਖਦੇ ਲੋਕਾਂ ਦੇ ਮੁੱਦਿਆਂ ਦੇ ਹੱਲ ਪ੍ਰਤੀ ਸਹਿਮਤੀ ਪ੍ਰਗਟਾਈ ਹੈ। ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵਲੋਂ ਅਜੇ ਤੱਕ ਕਿਸੇ ਪਾਰਟੀ ’ਚ ਜਾਣ ਦਾ ਐਲਾਨ ਨਹੀਂ ਕੀਤਾ ਤੇ ਉਹ ਆਪਣੇ ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ।