27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਪ੍ਰੋਫੈਸਰ ਹਰਭਜਨ ਸਿੰਘ ਧਾਰੀਵਾਲ ਦੀ ਚੋਣ ਭਾਰਤ ਦੀਆਂ 100 ਪ੍ਰੇਰਨਾਦਾਇਕ ਸ਼ਖ਼ਸੀਅਤਾਂ ’ਚ ਹੋਈ ਅੱਜ ਨਵੀਂ ਦਿੱਲੀ ਵਿਖੇ ਹੋਵੇਗਾ ਪੁਸਤਕ ਦਾ ਰਿਲੀਜ਼ ਸਮਾਗਮ

ਧਾਰੀਵਾਲ, 27 ਨਵੰਬਰ (ਲਖਬੀਰ ਸਿੰਘ ਖੁੰਡਾ)- ਪ੍ਰੋਫੈਸਰ ਹਰਭਜਨ ਸਿੰਘ ਧਾਰੀਵਾਲ ਮੌਜੂਦਾ ਸਮੇ ਨਾਦ ਮਿਊਜ਼ਿਕ ਇੰਸਟੀਚਿਊਟ ਅਮਰੀਕਾ ਦੇ ਸੀਨੀਅਰ ਰਿਸਰਚ ਫੈਲੋ (ਸਕਾਲਰ) ਹਨ ਅਤੇ ਪਖਾਵਜ ਦੇ ਲਾਹੌਰ ਬਾਜ ਪੰਜਾਬ ਘਰਾਣੇ ਦੇ ਪ੍ਰਤੀਨਿਧ ਹਨ। ਇਹ ਸਾਡੇ ਸਿੱਖ ਸਮਾਜ ਅਤੇ ਪੰਜਾਬੀ ਜਗਤ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪ੍ਰੋਫੈਸਰ ਹਰਭਜਨ ਸਿੰਘ ਧਾਰੀਵਾਲ ਨੂੰ ਦੇਸ਼ ਦੀਆਂ 100 ਪ੍ਰੇਰਨਾਦਾਇਕ ਸ਼ਖ਼ਸੀਅਤਾਂ ਵਿਚ ਸ਼ਾਮਲ ਕੀਤਾ ਗਿਆ ਹੈ।

ਪ੍ਰੋਫੈਸਰ ਹਰਭਜਨ ਸਿੰਘ ਧਾਰੀਵਾਲ ਜਾਣਕਾਰੀ ਦਿੰਦੇ ਹੋਏ। 28-11-2026
ਧਾਰੀਵਾਲ, 27 ਨਵੰਬਰ (ਲਖਬੀਰ ਸਿੰਘ ਖੁੰਡਾ)- ਪ੍ਰੋਫੈਸਰ ਹਰਭਜਨ ਸਿੰਘ ਧਾਰੀਵਾਲ ਮੌਜੂਦਾ ਸਮੇ ਨਾਦ ਮਿਊਜ਼ਿਕ ਇੰਸਟੀਚਿਊਟ ਅਮਰੀਕਾ ਦੇ ਸੀਨੀਅਰ ਰਿਸਰਚ ਫੈਲੋ (ਸਕਾਲਰ) ਹਨ ਅਤੇ ਪਖਾਵਜ ਦੇ ਲਾਹੌਰ ਬਾਜ ਪੰਜਾਬ ਘਰਾਣੇ ਦੇ ਪ੍ਰਤੀਨਿਧ ਹਨ। ਇਹ ਸਾਡੇ ਸਿੱਖ ਸਮਾਜ ਅਤੇ ਪੰਜਾਬੀ ਜਗਤ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪ੍ਰੋਫੈਸਰ ਹਰਭਜਨ ਸਿੰਘ ਧਾਰੀਵਾਲ ਨੂੰ ਦੇਸ਼ ਦੀਆਂ 100 ਪ੍ਰੇਰਨਾਦਾਇਕ ਸ਼ਖ਼ਸੀਅਤਾਂ ਵਿਚ ਸ਼ਾਮਲ ਕੀਤਾ ਗਿਆ ਹੈ। ਡਾ. ਤਿਲਕ ਤਨਵਰ ਵਲੋਂ ਤਿਆਰ ਕੀਤੀ ਜਾ ਰਹੀ ਵਿਸ਼ੇਸ਼ ਪੁਸਤਕ “100 ਇੰਸਪਾਈਰਿੰਗ ਇੰਡੀਅਨ” ਵਿਚ ਪੂਰੇ ਭਾਰਤ ਵਿਚੋਂ ਚੁਣੀਆਂ ਗਈਆਂ 100 ਅਜਿਹੀਆਂ ਸ਼ਖ਼ਸੀਅਤਾਂ ਦੀਆਂ ਜੀਵਨ ਯਾਤਰਾਵਾਂ, ਪ੍ਰਾਪਤੀਆਂ ਤੇ ਸਮਾਜ ਪ੍ਰਤੀ ਯੋਗਦਾਨ ਨੂੰ ਸਨਮਾਨ ਨਾਲ ਦਰਸਾਇਆ ਜਾਵੇਗਾ। ਪ੍ਰੋਫੈਸਰ ਹਰਭਜਨ ਸਿੰਘ ਧਾਰੀਵਾਲ ਨੇ ਸੰਗੀਤ ਤੇ ਵਿਦਿਅਕ ਖੇਤਰ ਵਿਚ ਬਹੁਤ ਵੱਡਮੁੱਲੀ ਦੇਣ ਪਾਈ ਹੈ। ਉਨ੍ਹਾਂ ਵਲੋਂ ਲਿਖੇ ਗਏ ਲੇਖ, ਅਨੇਕਾਂ ਖ਼ੋਜ ਪੱਤਰ ਬੇਹੱਦ ਸ਼ਾਲਾਘਾਯੋਗ ਹਨ। ਉਨ੍ਹਾਂ ਦੀ ਵਿਦਵਤਾ ਤੇ ਅਧਿਆਪਨ ਤੋਂ ਸੈਂਕੜੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਦੀ ਮਿਹਨਤ, ਵਿਦਵਤਾ ਤੇ ਸੰਗੀਤ ਪ੍ਰਤੀ ਸਮਰਪਣ ਨੇ ਅਨੇਕਾਂ ਵਿਦਿਆਰਥੀਆਂ ਨੂੰ ਨਵੀਂ ਸੇਧ ਦਿੱਤੀ ਹੈ। ਅਜਿਹੀ ਸ਼ਖ਼ਸੀਅਤ ਦਾ ਪੂਰੇ ਭਾਰਤ ਦੀਆਂ 100 ਪ੍ਰੇਰਨਾਦਾਇਕ ਸ਼ਖ਼ਸੀਅਤਾਂ ਵਿਚ ਚੁਣਿਆਂ ਜਾਣਾ ਸਮੁੱਚੀ ਸਿੱਖ ਕੌਮ ਲਈ ਮਾਣ ਤੇ ਖੁਸ਼ੀ ਦਾ ਵਿਸ਼ਾ ਹੈ। ਇਸ ਪੁਸਤਕ ਦਾ ਰਿਲੀਜ਼ ਸਮਾਗਮ ਹਿਯਾਤ ਸੈਂਟਿ੍ਰੰਗ ਨਵੀਂ ਦਿੱਲੀ ’ਚ ਪ੍ਰਸਿੱਧ ਖਿਡਾਰਨ ਸ੍ਰੀਮਤੀ ਅੰਜੂ ਬੌਬੀ ਜਾਰਜ ਵਲੋਂ ਅੱਜ ਕਰਵਾਇਆ ਜਾਵੇਗਾ।
ਪਿਛਲੀ ਖ਼ਬਰ ਘੁਮਾਣ ਦੇ ਮੁੱਖ ਬਾਜ਼ਾਰ ’ਚ ਬਰਤਨ ਸਟੋਰ ’ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ ਅਗਲੀ ਖ਼ਬਰ ਗੁਰਦਾਸਪੁਰ ਦੇ ਨਵੇਂ ਐੱਸ.ਐੱਸ.ਪੀ. ਨੇ ਸੰਭਾਲਿਆ ਚਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।