26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪਿੰਡ ਢੰਡੇ ਦੇ ਡੇਰਿਆਂ ਦੀ ਬਣ ਰਹੀ ਸੜਕ ਨੂੰ ਠੇਕੇਦਾਰ ਅੱਧ ਵਿਚਕਾਰ ਛੱਡ ਕੇ ਹੋਏ ਰਫ਼ੂ ਚੱਕਰ, ਲੋਕਾਂ ’ਚ ਭਾਰੀ ਰੋਸ

ਹਰਚੋਵਾਲ, 25 ਨਵੰਬਰ (ਢਿੱਲੋਂ, ਭਾਮ)-ਪਿੰਡ ਢੰਡੇ ਤੋਂ ਡੇਰਿਆਂ ਨੂੰ ਜਾਂਦੀ ਇਕ ਕਿਲੋਮੀਟਰ ਦੀ ਸੜ੍ਹਕ ਨੂੰ ਪੱਕੀ ਕਰਨ ਦਾ ਕੰਮ ਸ਼ੁਰੂ ਹੋ ਗਿਆ ਸੀ, ਪਰ ਠੇਕੇਦਾਰ ਇਸ ਸੜਕ ਨੂੰ ਅੱਧ ਵਿਚਾਲੇ ਛੱਡ ਕੇ ਚਲੇ ਗਏ ਹਨ। ਇਸ ਸਬੰਧੀ ਡੇਰਿਆਂ ’ਤੇ ਰਹਿੰਦੇ ਕਿਸਾਨ ਸਿੰਗਾਰਾ ਸਿੰਘ, ਮਾਸਟਰ ਸਵਿੰਦਰ ਸਿੰਘ, ਰਵਿੰਦਰ ਸਿੰਘ ਰਵੀ, ਦਵਿੰਦਰ ਸਿੰਘ, ਖੁਸ਼ਕਿਸਮਤ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਇਕ ਕਿਲੋਮੀਟਰ ਦੀ ਸੜਕ ਮਨਜ਼ੂਰ ਕੀਤੀ ਸੀ।

ਅਜੀਤ ਡੈਸਕ 26-11-2026
ਹਰਚੋਵਾਲ, 25 ਨਵੰਬਰ (ਢਿੱਲੋਂ, ਭਾਮ)-ਪਿੰਡ ਢੰਡੇ ਤੋਂ ਡੇਰਿਆਂ ਨੂੰ ਜਾਂਦੀ ਇਕ ਕਿਲੋਮੀਟਰ ਦੀ ਸੜ੍ਹਕ ਨੂੰ ਪੱਕੀ ਕਰਨ ਦਾ ਕੰਮ ਸ਼ੁਰੂ ਹੋ ਗਿਆ ਸੀ, ਪਰ ਠੇਕੇਦਾਰ ਇਸ ਸੜਕ ਨੂੰ ਅੱਧ ਵਿਚਾਲੇ ਛੱਡ ਕੇ ਚਲੇ ਗਏ ਹਨ। ਇਸ ਸਬੰਧੀ ਡੇਰਿਆਂ ’ਤੇ ਰਹਿੰਦੇ ਕਿਸਾਨ ਸਿੰਗਾਰਾ ਸਿੰਘ, ਮਾਸਟਰ ਸਵਿੰਦਰ ਸਿੰਘ, ਰਵਿੰਦਰ ਸਿੰਘ ਰਵੀ, ਦਵਿੰਦਰ ਸਿੰਘ, ਖੁਸ਼ਕਿਸਮਤ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਇਕ ਕਿਲੋਮੀਟਰ ਦੀ ਸੜਕ ਮਨਜ਼ੂਰ ਕੀਤੀ ਸੀ। ਇਸ ਸੜਕ ਨੂੰ ਸੀਮੈਂਟ ਵਾਲੀ ਸੜਕ ਨਾਲ ਬਣਾਇਆ ਜਾ ਰਿਹਾ ਹੈ, ਪਰ ਦੂਜੇ ਪਾਸੇ ਸੜਕ ਕੰਮ ਕਰਨ ਵਾਲੇ ਠੇਕੇਦਾਰ ਇਸ ਕੰਮ ਨੂੰ ਅੱਧ ਵਿਚਕਾਰ ਛੱਡ ਕੇ ਚਲੇ ਗਏ। ਜੇਕਰ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਕਿ ਸਾਡਾ ਠੇਕਾ ਮੁੱਕ ਗਿਆ ਹੈ, ਹੁਣ ਕੋਈ ਦੂਜਾ ਠੇਕੇਦਾਰ ਆਵੇਗਾ। ਉਨ੍ਹਾਂ ਕਿਹਾ ਕਿ ਲਗਪਗ 2 ਮਹੀਨੇ ਹੋ ਗਏ ਹਨ ਸੜਕ ਅਧੂਰੀ ਪਈ ਹੈ, ਅਜੇ ਤੱਕ ਕੋਈ ਵੀ ਠੇਕੇਦਾਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਗੰਨੇ ਦਾ ਸੀਜ਼ਨ ਆ ਗਿਆ ਹੈ ਉਸ ਰਸਤੇ ਅਸੀਂ ਆਪਣਾ ਗੰਨਾ ਲੈ ਕੇ ਗੰਨਾ ਮਿੱਲ ’ਤੇ ਜਾਣਾ ਹੈ, ਜਿਸ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਨ੍ਹਾਂ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਅਤੇ ਸਬੰਧਤ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਅਧੂਰੀ ਪਈ ਸੜਕ ਨੂੰ ਜਲਦੀ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਆਉਣ ਜਾਣ ਵਾਲੀ ਮੁਸ਼ਕਲ ਦਾ ਹੱਲ ਹੋ ਸਕੇ।
ਪਿਛਲੀ ਖ਼ਬਰ ਵਿਦੇਸ਼ ’ਚ ਰੋਟੀ-ਰੋਜ਼ੀ ਕਮਾਉਣ ਗਿਆ ਪੁੱਤਰ ਹੋਇਆ ਲਾਪਤਾ, ਮਾਪੇ ਪ੍ਰੇਸ਼ਾਨ ਸਰਕਾਰ ਕੋਲੋਂ ਪੁੱਤਰ ਦੀ ਭਾਲ ਲਈ ਲਗਾਈ ਗੁਹਾਰ ਅਗਲੀ ਖ਼ਬਰ ਧਰਮ ਯੁੱਧ ਮੋਰਚੇ ’ਤੇ ਭਲਕੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਮੌਕੇ ਬਾਪੂ ਤਰਸੇਮ ਸਿੰਘ ਭਰਨਗੇ ਹਾਜ਼ਰੀ : ਭਾਈ ਗੁਰਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।