22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸ਼ੰਕਰ ਅਖਾੜੇ ਵਲੋਂ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ

ਪਠਾਨਕੋਟ, 21 ਨਵੰਬਰ (ਸੁਮਿਤ)-ਖਾਟੂ ਸ਼ਿਆਮ ਬਾਬਾ ਜੀ ਦੇ ਜਨਮ ਉਤਸਵ ਮੌਕੇ ਮਹਾਂਵੀਰ ਵਿਆਯਾਮਸ਼ਾਲਾ ਸ਼ੰਕਰ ਅਖਾੜਾ ਪਠਾਨਕੋਟ ਦੀ ਟੀਮ ਵਲੋਂ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ । ਇਸ ਮੌਕੇ ਅਖਾੜੇ ਦੇ ਮੈਂਬਰਾਂ ਵਲੋਂ ਪੂਰੀ ਸ਼ਰਧਾ ਨਾਲ ਸ਼ੋਭਾ ਯਾਤਰਾ ਦਾ ਸਵਾਗਤ ਕਰਦਿਆਂ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਗਿਆ ।

ਅਜੀਤ ਡੈਸਕ 22-11-2026
ਪਠਾਨਕੋਟ, 21 ਨਵੰਬਰ (ਸੁਮਿਤ)-ਖਾਟੂ ਸ਼ਿਆਮ ਬਾਬਾ ਜੀ ਦੇ ਜਨਮ ਉਤਸਵ ਮੌਕੇ ਮਹਾਂਵੀਰ ਵਿਆਯਾਮਸ਼ਾਲਾ ਸ਼ੰਕਰ ਅਖਾੜਾ ਪਠਾਨਕੋਟ ਦੀ ਟੀਮ ਵਲੋਂ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ । ਇਸ ਮੌਕੇ ਅਖਾੜੇ ਦੇ ਮੈਂਬਰਾਂ ਵਲੋਂ ਪੂਰੀ ਸ਼ਰਧਾ ਨਾਲ ਸ਼ੋਭਾ ਯਾਤਰਾ ਦਾ ਸਵਾਗਤ ਕਰਦਿਆਂ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਗਿਆ । ਇਸ ਧਾਰਮਿਕ ਸਮਾਗਮ ਦੌਰਾਨ ਅਖਾੜੇ ਦੇ ਸਾਰੇ ਮੈਂਬਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ । ਪੂਰਾ ਮਾਹੌਲ ਬਾਬਾ ਸ਼ਿਆਮ ਦੇ ਜੈਕਾਰਿਆਂ ਨਾਲ ਭਗਤੀਮਈ ਹੋ ਗਿਆ । ਇਸ ਮੌਕੇ ਅਖਾੜੇ ਦੇ ਪ੍ਰਧਾਨ ਅਨਿਲ ਮਲਹੋਤਰਾ, ਕੌਂਸਲਰ ਨਰਿੰਦਰ ਨੀਂਦੋਂ, ਕੌਂਸਲਰ ਜੋਗਿੰਦਰ ਪਹਿਲਵਾਨ, ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ, ਰਾਮਪਾਲ ਭੰਡਾਰੀ, ਵਿੱਕੀ ਹਾਂਡਾ, ਰਾਜੇਸ਼ ਲਾੜੀ, ਬਿੱਲੂ ਪਹਿਲਵਾਨ, ਰਮਨ, ਕੁਨਾਲ, ਗੋਵਿੰਦ, ਸਿਧਾਰਥ, ਤਿੰਕਾ, ਸ਼ੁੱਭਮ, ਰੁਦਰਾਇ ਮਲਹੋਤਰਾ, ਭਵਿੱਖ, ਦੀਪੂ ਸਮੇਤ ਅਖਾੜੇ ਦੇ ਹੋਰ ਸਾਰੇ ਮੈਂਬਰ ਹਾਜ਼ਰ ਸਨ । ਅਖਾੜੇ ਦੀ ਟੀਮ ਵਲੋਂ ਇਸ ਪਵਿੱਤਰ ਮੌਕੇ ਸਮੂਹ ਸ਼ਰਧਾਲੂਆਂ ਨੂੰ ਖਾਟੂ ਸ਼ਿਆਮ ਬਾਬਾ ਜੀ ਦੇ ਜਨਮ ਉਤਸਵ ਦੀਆਂ ਵਧਾਈਆਂ ਦਿੱਤੀਆਂ ਗਈਆਂ ।
ਪਿਛਲੀ ਖ਼ਬਰ ਏਡਿਡ ਸਕੂਲ ਸੇਵਾ ਮੁਕਤ ਅਧਿਆਪਕ ਯੂਨੀਅਨ ਵਲੋਂ ਸਿੱਖਿਆ ਖੇਤਰ ਦੀਆਂ ਸ਼ਖ਼ਸੀਅਤਾਂ ਦਾ ਸਨਮਾਨ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਠਾਨਕੋਟ ’ਚ ਸਜਾਇਆ ਨਗਰ ਕੀਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।